ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
(ਸਮਾਜ ਵੀਕਲੀ) ਪਾਠਕੋ ਆਪਾਂ ਕਈ ਤਰਾਂ ਦੀ ਚਾਹ ਪੀਂਦੇ ਹਾਂ। ਸ਼ਾਇਦ ਹੀ ਕੋਈ ਹੋਵੇ ਜਿਸ ਨੇ ਚਾਹ ਨਾ ਪੀਤੀ ਹੋਵੇ। ਜਿਸ ਤਰ੍ਹਾਂ ਸਧਾਰਨ ਚਾਹ, ਪਿਪਰਾਮੈਂਟ ਚਾਹ, ਕਾਲੀ ਚਾਹ , ਅਤੇ ਗਰੀਨ ਚਾਹ। ਅੱਜ ਮੈਂ ਤੁਹਾਨੂੰ ਗਰੀਨ ਚਾਹ ਬਾਰੇ ਜਾਣਕਾਰੀ ਦੇ ਰਿਹਾ ਹਾਂ। ਗਰੀਨ ਚਾਹ ਅੱਜ ਕੱਲ ਬਹੁਤ ਪ੍ਰਚਲਤ ਹੋ ਰਹੀ ਹੈ। ਇਹ ਕੈਮੇਲਿਆ ਸਾਈਨੇਸਿਸ ਨਾਮਕ ਹਰੇ ਪੌਦੇ ਦੀਆਂ ਪੱਤੀਆਂ ਤੋਂ ਬਣਾਈ ਜਾਂਦੀ ਹੈ । ਇਹ ਮੁੱਖ ਤੌਰ ਤੇ ਏਸ਼ੀਆ ਅਤੇ ਚੀਨ ‘ਚੋਂ ਜਿਆਦਾ ਪਸੰਦ ਕੀਤੀ ਜਾਂਦੀ ਹੈ। ਇਸ ਨੂੰ ਬਣਾਉਣ ਦੀ ਪ੍ਰਕਰਿਆ ‘ਚੋਂ ਆਕਸੀਕਰਨ ਬਹੁਤ ਘੱਟ ਹੁੰਦਾ ਹੈ। ਗਰੀਨ ਚਾਹ ਦੇ ਬਹੁਤ ਫਾਇਦੇ ਹਨ। ਇਸ ਦੇ ਲਾਭ ਹੇਠ ਲਿਖੇ ਹਨ।
1. ਗਰੀਨ ਚਾਹ ਵਿੱਚ ਪਾਇਆ ਜਾਣ ਵਾਲਾ ਵਿਟਾਮਿਨ ਸੀ ਬੁਖਾਰ,,ਜੁਕਾਮ ਅਤੇ ਸਰਦੀ ਲਈ ਮਦਦਗਾਰ ਸਿੱਧ ਹੁੰਦਾ ਹੈ।
2. ਹਰੀ ਚਾਹ ਵਿੱਚ ਕੈਟੇਨਿਨ ਪਾਇਆ ਜਾਂਦਾ ਹੈ ਜੋ ਕਿ ਫੂਡ ਪਾਇਜ਼ਨਿੰਗ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ।
3. ਹਰੀ ਚਾਹ ਕਲੈਸਟਰੋਲ ਨੂੰ ਵੀ ਕੰਟਰੋਲ ਕਰਨ ਚ ਲਾਭਦਾਇਕ ਹੁੰਦੀ ਹੈ।
4. ਇਸ ਦੀ ਵਰਤੋਂ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਵਿਗਿਆਨੀਆਂ ਨੇ ਸਿੱਧ ਕਰ ਦਿੱਤਾ ਹੈ।
5. ਹਰੀ ਚਾਹ ਖ਼ੂਨ ਨੂੰ ਪਤਲਾ ਕਰਦੀ ਹੈ। ਇਹ ਹਰਟ ਅਟੈਕ ਦੀ ਖ਼ਤਰੇ ਨੂੰ ਅਤੇ ਸਟਰੋਕ ਨੂੰ ਵੀ ਘੱਟ ਕਰਦੀ ਹੈ।
6. ਹਰੀ ਚਾਹ ਪੀਣ ਨਾਲ ਜੇਕਰ ਮੂੰਹ ਵਿੱਚੋਂ ਬਦਬੂ ਆਉਂਦੀ ਹੈ ਤਾਂ ਇਹ ਬਦਬੂ ਪੈਦਾ ਕਰਨ ਵਾਲੇ ਜੀਵਾਣੂਆਂ ਨੂੰ ਵੀ ਘੱਟ ਕਰਦੀ ਹੈ।
7. ਹਰੀ ਚਾਹ ਵਿੱਚ ਫਲੋਰਾਈਡ ਨਾਮਕ ਕੈਮੀਕਲ ਹੋਣ ਕਰਕੇ ਇਹ ਹੱਡੀਆਂ ਨੂੰ ਵੀ ਮਜਬੂਤ ਬਣਾਉਣ ਵਿੱਚ ਸਹਾਇਕ ਹੁੰਦੀ ਹੈ। ਕਈ ਲੋਕ ਇਸ ਨੂੰ ਮੋਟਾਪਾ ਘੱਟ ਕਰਨ ਲਈ ਵੀ ਵਰਤ ਰਹੇ ਹਨ।
ਗਰੀਨ ਚਾਹ ਬਣਾਉਣ ਦਾ ਤਰੀਕਾ………..
ਗਰੀਨ ਚਾਹ ਨੂੰ ਭਾਫ਼ ‘ਤੇ ਭਾਵ ਤੇ ਬਣਾਉਣਾ ਚਾਹੀਦਾ ਹੈ। ਇਸ ਵਿੱਚ ਦੁੱਧ ਨਹੀਂ ਪਾਉਣਾ ਚਾਹੀਦਾ ।ਜੇਕਰ ਅਸੀਂ ਦੁੱਧ ਪਾਵਾਂਗੇ ਤਾਂ ਇਸ ਵਿੱਚ ਤਾਕਤ ਵਾਲੇ ਤੱਤ ਖਤਮ ਹੋ ਜਾਂਦੇ ਹਨ। ਇਹ ਦਿਨ ਵਿੱਚ ਚਾਰ ਤੋਂ ਪੰਜ ਕੱਪ ਹੀ ਪੀਣੀ ਚਾਹੀਦੀ ਹੈ। ਇਸਦੀ ਜਿਆਦੇ ਮਾਤਰਾ ਪੀਣ ਨਾਲ ਜੀ ਨਾ ਆਉਣ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਚਿੜਚਿੜਾਪਣ ਵੀ ਵੱਧ ਸਕਦਾ ਹੈ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
ਜ਼ਿਲਾ ਸ੍ਰੀ ਮੁਕਤਸਰ ਸਾਹਿਬ।
62841-45349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly