ਸ੍ਰੀ ਮੁਕਤਸਰ ਸਾਹਿਬ – (ਸਮਾਜ ਵੀਕਲੀ) (ਜਸਵਿੰਦਰ ਪਾਲ ਸ਼ਰਮਾ) ਪੰਜਾਬ ਸਿੱਖਿਆ ਵਿਭਾਗ ਪੰਜਾਬ ਤੇ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੀਆਂ ਗਾਈਡਲਾਈਨਜ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਜਸਪਾਲ ਮੋਗਾ (ਸੈ.ਸਿੱ.) ਸ਼੍ਰੀ ਮੁਕਤਸਰ ਸਾਹਿਬ ਜੀ ਦੀ ਅਗਵਾਈ ਹੇਠ ਜਿਲੇ ਦੇ ਵੱਖ ਵੱਖ ਸਕੂਲਾਂ ਵਿੱਚ ਅਗਸਤ-ਸਤੰਬਰ ਮਹੀਨੇ ਵਿੱਚ ਗਰੀਨ ਸਕੂਲ ਆਡਿਟ ਕਰਵਾਇਆ ਗਿਆ ।ਲਗਭਗ 210 ਸਕੂਲਾਂ ਨੇ ਆਨਲਾਈਨ ਪੋਰਟਲ ਤੇ ਵੱਖ ਵੱਖ ਕੰਪੋਨੈਂਟਸ ਜਿਨਾਂ ਵਿੱਚ ਹਵਾ ਪਾਣੀ ਮਿੱਟੀ ਅਤੇ ਗਰੀਨ ਬੈਲਟ ਦੇ ਨਾਲ ਸੰਬੰਧਿਤ ਪ੍ਰਸ਼ਨ ਸਨ ਨੂੰ SUBMIT ਕੀਤਾ ਗਿਆ।ਇਸ ਮੰਤਵ ਲਈ ਜੁਲਾਈ ਅਗਸਤ ਵਿੱਚ ਜਿਲੇ ਦੇ ਵੱਖ-ਵੱਖ ਬਲਾਕਾਂ ਵਿੱਚ ਇਸ ਸਬੰਧੀ ਇੱਕ ਵਰਕਸ਼ਾਪ ਵੀ ਲਗਾਈ ਗਈ ਸੀ। ਜਿਲੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਕੋਆਰਡੀਨੇਟਰ ਸ੍ਰੀ ਰਾਜਨ ਗੋਇਲ ਜੀ ਨੇ ਗੱਲਬਾਤ ਕਰਦੇ ਜਿਲੇ ਦੇ ਮੀਡੀਆ ਕੋਆਰਡੀਨੇਟਰ ਸ੍ਰੀ ਜਸਵਿੰਦਰ ਪਾਲ ਸ਼ਰਮਾ ਨੂੰ ਦੱਸਿਆ ਕਿ ਇਸ ਆਡਿਟ ਦਾ ਰਿਜਲਟ ਕੱਲ ਹੀ ਮਨਿਸਟਰੀ ਆਫ ਫੋਰੈਸਟ ਵੱਲੋਂ ਡਿਕਲੇਅਰ ਕੀਤਾ ਗਿਆ ਸੀ ਜਿਸ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜ ਸਕੂਲ ਅਵਾਰਡ ਨੂੰ ਲੈਣ ਵਿੱਚ ਕਾਮਯਾਬ ਹੋਏ ਹਨ ਜਿਨਾਂ ਵਿੱਚ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਪਿੰਡ ਮਲੋਟ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕੋਟਭਾਈ, ਸਰਕਾਰੀ ਹਾਈ ਸਕੂਲ ਰਣਜੀਤਗੜ, ਸਰਕਾਰੀ ਹਾਈ ਸਕੂਲ ਧੂਲਕੋਟ ਅਤੇ ਸਰਕਾਰੀ ਹਾਈ ਸਕੂਲ ਰਹੁਰੀਆਂਵਾਲੀ ਸਲੈਕਟ ਹੋਏ ਹਨ। ਇਹ ਬਹੁਤ ਮਾਣ ਵਾਲੀ ਗੱਲ ਹੈ। ਹੁਣ ਇਨਾ ਪੰਜ ਸਕੂਲਾਂ ਦੇ ਮੁਖੀ ਸਾਹਿਬਾਨਾਂ ਅਤੇ ਈਕੋ ਕਲੱਬ ਇੰਚਾਰਜਾਂ ਨੂੰ ਅਗਲੇ ਮਹੀਨੇ ਦਿੱਲੀ ਵਿੱਚ ਨੈਸ਼ਨਲ ਪੱਧਰ ਦੇ ਤੇ ਹੋਣ ਵਾਲੇ ਈਵੈਂਟ ਵਿੱਚ ਸਨਮਾਨਿਤ ਕੀਤਾ ਜਾਵੇਗਾ। ਇਸ ਗ੍ਰੀਨ ਸਕੂਲ ਪ੍ਰੋਗਰਾਮ ਦਾ ਮੰਤਵ ਇਹੀ ਹੁੰਦਾ ਹੈ ਕਿ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ। ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲਜੀ ਚੰਡੀਗੜ੍ਹ ਦੇ ਜੋਇੰਟ ਡਾਇਰੈਕਟਰ ਡਾ. ਕੇ.ਐਸ. ਬਾਠ ਅਤੇ ਉਹਨਾਂ ਦੇ ਨਾਲ ਪ੍ਰੋਜੈਕਟ ਸਾਇੰਟਿਸਟ ਡਾ. ਮੰਦਾਕਨੀਠਾਕੁਰ ਵੱਲੋਂ ਵੀ ਸਾਰੇ ਜੇਤੂ ਸਕੂਲਾਂ ਨੂੰ ਵਧਾਈ ਦਿੱਤੀ ਗਈ। ਇਸ ਮੋਕੇ ਜਿਲੇ ਸਿੱਖਿਆ ਅਫਸਰ ਸ੍ਰੀ ਜਸਪਾਲ ਮੋਗਾ ਜੀ ਉਪ ਜਿਲਾ ਸਿੱਖਿਆ ਅਫਸਰ ਸ੍ਰੀ ਰਜਿੰਦਰ ਸੋਨੀ ਜੀ ਵੱਲੋਂ ਸਾਰੇ ਹੀ ਜੇਤੂ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਈਕੋ ਕਲੱਬ ਇੰਚਾਰਜਾਂ ਨੂੰ ਵਧਾਈ ਦਿੱਤੀ ਅਤੇ ਇਹ ਉਮੀਦ ਜਤਾਈ ਕਿ ਅਗਲੇ ਸਾਲ ਇਸ ਤੋਂ ਵੀ ਜਿਆਦਾ ਸਕੂਲ ਇਸ ਕੈਟਾਗਰੀ ਲਈ ਚੁਣੇ ਜਾਣਗੇ। ਕੋਆਰਡੀਨੇਟਰ ਸ੍ਰੀ ਰਾਜਨ ਗੋਇਲ ਨੇ ਦੱਸਿਆ ਕਿ ਇਹ ਆਡਿਟ ਸਕੂਲਾਂ ਨੂੰ ਵਾਤਾਵਰਨ ਸਬੰਧੀ ਜਾਗਰੂਕ ਕਰਨਾ ਅਤੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੁੰਦਾ ਹੈ।ਅਤੇ ਕਿਹਾ ਕਿ ਵਿਭਾਗ ਵੱਲੋਂ ਕਦਮ ਸਲਾਂਗਾਯੋਗ ਹਨ।
https://play.google.com/store/apps/details?id=in.yourhost.samajweekly



