ਹਰੇ ਕਚੂਰ ਰੁੱਖ

ਹਰਸਿਮਰਤ ਕੌਰ

(ਸਮਾਜ ਵੀਕਲੀ)

ਗੱਡੀ ਜੋ ਕਦੇ
ਰੇਲ ਸੀ
ਅੱਜ ਪਟੜੀ ਤੋਂ
ਲਹਿ ਗਈ ਏ

ਸ਼ੋਰ ਸ਼ਰਾਬਾ ਸੀ

ਲੰਗੋਟਾਂ
ਨਿੱਕਰਾਂ
ਡੰਡਿਆਂ ਵਾਲੀਆਂ
ਸਵਾਰੀਆਂ ਦਾ

ਜਦ ਉਤਰੀਆਂ
ਤਾਂ………
ਚਿੱਟੇ ਕੁੜਤੇ ਪਜਾਮੇ
ਚਿੱਟੇ ਸਾਫੇ ਪਾ
ਉਤਰੀਆਂ

ਗੱਡੀ ਹੁਣ
ਪਟੜੀ ‘ਤੇ ਨਹੀਂ
ਸੜਕ ‘ਤੇ ਚੱਲ ਰਹੀ ਸੀ

ਹਰੇ ਕਚੂਰ ਰੁੱਖ
ਸੜਕ ਚੌੜੀ ਕਰਨ ਲਈ
ਕਟਵਾਏ ਜਾ ਰਹੇ ਨੇ

ਹਰਸਿਮਰਤ ਕੌਰ
9417172754

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ
Next articleਰੇਲ ਕੋਚ ਫੈਕਟਰੀ ਦੇ ਮੇਂਨ ਗੇਟ ਤੇ ਕੂੜਾ ਕਰਕਟ ਦੇ ਲੱਗੇ ਹੋਏ ਢੇਰ ਬੀਮਾਰੀਆਂ ਨੂੰ ਦੇ ਰਹੇ ਨੇ ਸੱਦਾ