ਸੜਕਾਂ, ਸੀਵਰੇਜ, ਬਿਜਲੀ, ਪਾਣੀ ਅਤੇ ਸਟਰੀਟ ਲਾਈਟਾਂ ਆਦਿ ਸਹੂਲਤਾਂ ਜਲਦ ਬਹਾਲ ਕਰਵਾਈਆਂ ਜਾਣਗੀਆਂ – ਐਡਵੋਕੇਟ ਚੰਦੀ
ਕਪੂਰਥਲਾ (ਸਮਾਜ ਵੀਕਲੀ) ( ਕੌੜਾ )-ਗ੍ਰੇਟਰ ਕੈਲਾਸ਼ ਕਲੋਨੀ ਵੈਲਫੇਅਰ ਸੋਸਾਇਟੀ ਦੀ ਇੱਕ ਮੀਟਿੰਗ ਕਲੋਨੀ ਦੇ ਪ੍ਰਧਾਨ ਸਤਨਾਮ ਸਿੰਘ ਅਤੇ ਹੀਰਾ ਲਾਲ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਕਲੋਨੀ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਐਡਵੋਕੇਟ ਕਰਮਵੀਰ ਸਿੰਘ ਚੰਦੀ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਕਲੋਨੀ ਨਿਵਾਸੀਆਂ ਨੇ ਆਪਣੀਆਂ ਮੁਸ਼ਕਲਾਂ ਤੋਂ ਉਹਨਾਂ ਨੂੰ ਜਾਣੂ ਕਰਵਾਉਂਦਿਆਂ ਹੋਇਆ ਦੱਸਿਆ ਕਿ ਕਲੋਨੀ ਨੂੰ ਬਣਿਆ 14 ਸਾਲ ਹੋ ਗਏ ਹਨ ਅਤੇ ਅਜੇ ਤੱਕ ਨਗਰ ਨਿਗਮ ਕਪੂਰਥਲਾ ਨੇ ਇਸ ਦੀ ਕੋਈ ਸਾਰ ਨਹੀਂ ਲਈ ਅਤੇ ਕਲੋਨੀ ਨਿਵਾਸੀ ਜੀਵਨ ਦੀਆਂ ਬੁਨਿਆਦੀ ਸਹੂਲਤਾਂ ਤੋਂ ਵਿਰਵੇ ਚਲੇ ਆ ਰਹੇ ਹਨ। ਕਲੋਨੀ ਵਿੱਚ ਸੀਵਰੇਜ ਸੜਕਾਂ ਬਿਜਲੀ ਪਾਣੀ ਦੀ ਸਪਲਾਈ ਸਟਰੀਟ ਲਾਈਟਾਂ ਦੀ ਸਹੂਲਤ ਨਾ ਮਿਲਣ ਕਾਰਨ ਲੋਕ ਭਾਰੀ ਮੁਸ਼ਕਿਲਾਂ ਵਿੱਚੋਂ ਕੁਝ ਰਹੇ ਹਨ। ਉਹਨਾਂ ਕਿਹਾ ਕਿ ਕਲੋਨੀ ਦੀਆਂ ਸੜਕਾਂ ਦੀ ਹਾਲਤ ਬਹੁਤ ਤਰਸਯੋਗ ਹੈ ਸੀਵਰੇਜ ਠੀਕ ਢੰਗ ਨਾਲ ਕੰਮ ਨਹੀਂ ਕਰ ਰਿਹਾ ਤੇ ਲੋਕ ਆਪਣੇ ਤੌਰ ਤੇ ਹੀ ਸਟਰੀਟ ਲਾਈਟਾਂ ਤੇ ਹੋਰ ਮੁਰੰਮਤ ਦੇ ਕੰਮ ਕਰਵਾ ਕੇ ਸਮਾਂ ਲੰਘਾ ਰਹੇ ਹਨ। ਆਗੂਆਂ ਕਿਹਾ ਕਿ ਕਲੋਨਾਈਜ਼ਰ ਨੇ ਕਲੋਨੀ ਕੱਟਣ ਮੌਕੇ ਪੱਥਰ ਸੁੱਟ ਕੇ ਜਿਹੜੀ ਸੜਕਾਂ ਬਣਾਈਆਂ ਸਨ। ਉਹ ਵੀ ਹੁਣ ਚੱਲਣ ਦੇ ਯੋਗ ਨਹੀਂ ਰਹੀਆਂ। ਕਲੋਨੀ ਵਿੱਚ ਪਾਣੀ ਨਿਰੰਤਰ ਸਪਲਾਈ ਨਾ ਹੋਣ ਕਰ ਲੋਕ ਪਰੇਸ਼ਾਨੀ ਚ ਗੁਜਰ ਰਹੇ ਹਨ। ਕਲੋਨੀ ਨਿਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਤੋਂ ਮੰਗ ਕੀਤੀ ਕਿ ਗ੍ਰੇਟਰ ਕਲੈਸ਼ ਕਲੋਨੀ ਨੂੰ ਰੈਗੂਲਰ ਕਰਵਾ ਕੇ ਸੜਕਾਂ ਦੀ ਮੁਰੰਮਤ ਸੀਵਰੇਜ ਸਿਸਟਮ ਅਤੇ ਬਿਜਲੀ ਪਾਣੀ ਨੂੰ ਅੰਦਰ ਸਪਲਾਈ ਦੀ ਕਿੰਨੀ ਬਣਾਈ ਜਾਵੇ ਉਹਨਾਂ ਕਲੋਨੀ ਦੇ ਬਾਹਰ ਕਰਤਾਰਪੁਰ ਮੇਨ ਰੋਡ ਉੱਪਰ ਪਾਣੀ ਦੀ ਲੇਕੇਜ ਦਾ ਮਾਮਲਾ ਵੀ ਉਹਨਾਂ ਦੇ ਧਿਆਨ ਵਿੱਚ ਲਿਆ ਕੇ ਮੰਗ ਕੀਤੀ ਕਿ ਸੀਵਰੇਜ ਲੀਕਜ ਤੁਰੰਤ ਬੰਦ ਕਰਵਾਈ ਜਾਵੇ। ਇਸ ਮੌਕੇ ਐਡਵੋਕੇਟ ਕਰਮਵੀਰ ਸਿੰਘ ਚੰਦੀ ਵੱਲੋਂ ਕਲੋਨੀ ਨਿਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਬੜੇ ਹੀ ਧਿਆਨ ਨਾਲ ਸੁਣਦਿਆਂ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਵਿਕਾਸ ਕਾਰਜਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਅਤੇ ਜਲਦ ਹੀ ਗ੍ਰੇਟਰ ਕੈਲਾਸ਼ ਕਲੋਨੀ ਦੀਆਂ ਸੜਕਾਂ ,ਸੀਵਰੇਜ, ਬਿਜਲੀ ਪਾਣੀ ਵੀ ਮੁਹੱਈਆ ਕਰਵਾਈਆਂ ਜਾਣਗੀਆਂ । ਮੀਟਿੰਗ ਵਿੱਚ ਬਲਜਿੰਦਰ ਸਿੰਘ, ਜੈਮਲ ਸਿੰਘ, ਤਜਿੰਦਰ ਸਿੰਘ, ਦਿਨੇਸ਼ ਕੁਮਾਰ,ਬਿਪਨ ਆਨੰਦ, ਮਨਜੀਤ ਸਿੰਘ, ਰਕੇਸ਼ ਸ਼ਰਮਾ, ਰਣਜੀਤ ਸਿੰਘ,ਦੇਸ ਰਾਜ,ਪ੍ਰਿੰਸ ਸ਼ਰਮਾ,ਸੰਜੀਵ ਖਿੱਲਣ, ਲਖਵਿੰਦਰ ਸਿੰਘ ਸੇਖੋਂ, ਬਲਜੀਤ ਸਿੰਘ, ਕੁਲਵੰਤ ਸਿੰਘ, ਵਿਸ਼ਾਲ ਕੁਮਾਰ ਆਦਿ ਕਲੌਨੀ ਨਿਵਾਸੀ ਹਾਜ਼ਰ ਸਨ।


