ਮਹਾਨ ਸੰਤ ਸਮਾਗਮ”ਇਹੁ ਜਨਮੁ ਤੁਮਾਰੇ ਲੇਖੇ” 3 ਨਵੰਬਰ ਦਿਨ ਸ਼ੁੱਕਰਵਾਰ ਨੂੰ ਪਿੰਡ ਭਰੋ ਮਜ਼ਾਰਾ ਵਿਖੇ

ਫਿਲੌਰ, ਗੋਰਾਇਆ, ਅੱਪਰਾ (ਜੱਸੀ)-ਉੱਘੇ ਲੇਖਕ ਤੇ ਸ਼ਾਇਰ ਮਹਿੰਦਰ ਸੂਦ ਵਿਰਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੀ ਛੱਤਰ ਛਾਇਆ ਅਤੇ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਮੌਜੂਦਾ ਗੱਦੀ ਨਸ਼ੀਨ ਡੇਰਾ 108 ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਦੀ ਸਰਪ੍ਰਸਤੀ ਹੇਠ ਮਹਾਨ ਸੰਤ ਸਮਾਗਮ “ਇਹੁ ਜਨਮੁ ਤੁਮਾਰੇ ਲੇਖੇ” ਮਿਤੀ 3 ਨਵੰਬਰ, 2023 ਦਿਨ ਸ਼ੁਕੱਰਵਾਰ ਨੂੰ ਪਿੰਡ ਭਰੋ ਮਜ਼ਾਰਾ ਰਾਣੂੰਆਂ (ਨੇੜੇ ਬਹਿਰਾਮ) ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਕਰਵਾਇਆ ਜਾ ਰਿਹਾ ਹੈ। ਪਾਵਨ ਅੰਮ੍ਰਿਤ ਬਾਣੀ ਦੇ ਜਾਪ ਸਮਾਂ ਸਵੇਰੇ 8.00 ਵਜੇ ਤੋਂ 10.30 ਵਜੇ ਤੱਕ ਕਰਵਾਏ ਜਾਣਗੇ ਉਪਰੰਤ ਕੀਰਤਨ ਅਤੇ ਸੰਤ ਪ੍ਰਵਚਨ ਹੋਣਗੇ। ਉੱਘੇ ਲੇਖਕ ਮਹਿੰਦਰ ਸੂਦ ਵਿਰਕ ਨੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਸੰਤ ਸਮਾਗਮ ਵਿੱਚ ਪਹੁੰਚ ਕੇ ਸੰਤ ਮਹਾਂਪੁਰਸ਼ਾਂ ਦੇ ਪ੍ਰਵਚਨ ਸੁਣ ਕੇ ਜੀਵਨ ਸਫਲਾ ਕਰੋ ਜੀ।
ਇਸ ਮਹਾਨ ਸੰਤ ਸਮਾਗਮ “ਇਹੁ ਜਨਮੁ ਤੁਮਾਰੇ ਲੇਖੇ” ਵਿੱਚ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਡੇਰਾ ਸੱਚਖੰਡ ਬੱਲਾ, ਸ਼੍ਰੀ 108 ਸੰਤ ਪ੍ਰੀਤਮ ਦਾਸ ਜੀ ਡੇਰਾ ਸੰਗਤਪੁਰ, 108 ਸੰਤ ਕੁਲਵੰਤ ਰਾਮ ਜੀ ਡੇਰਾ ਭਰੋ ਮਜ਼ਾਰਾ,108 ਸੰਤ ਲੇਖ ਰਾਜ ਜੀ ਡੇਰਾ ਨੂਰਪੁਰ ,108 ਸੰਤ ਹਰਵਿੰਦਰ ਦਾਸ ਜੀ ਡੇਰਾ ਈਸਪੁਰ ,108 ਸੰਤ ਕ੍ਰਿਸ਼ਨ ਨਾਥ ਜੀ ਡੇਰਾ ਚਿਹੇੜੂ ,108 ਸੰਤ ਸੁਖਵਿੰਦਰ ਦਾਸ ਜੀ ਡੇਰਾ ਢੱਡੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇਣ ਲਈ ਮਹਾਪੁਰਸ਼ ਪੁੱਜ ਰਹੇ ਹਨ। ਮੰਚ ਸੰਚਾਲਕ ਦੀ ਸੇਵਾ ਮਾਸਟਰ ਸੱਤਪਾਲ ਸਾਹਲੋਂ,ਮਾਸਟਰ ਸੋਮਰਾਜ ਨਿਭਾਉਣਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜੀ।  ਇਸ ਮੌਕੇ ਸਤਿਗੁਰੂ ਰਵਿਦਾਸ ਵੈਲਫੇਅਰ ਟਰੱਸਟ ਬਹਿਰਾਮ, ਬੰਗਾ, ਨਵਾਂਸ਼ਹਿਰ, ਰਾਹੋਂ, ਅਨੀਹਰ, ਫਿਲੋਰ, ਫਗਵਾੜਾ।ਸਵਾਗਤ ਕਰਤਾ-ਸਮੂਹ ਇਲਾਕਾ ਨਿਵਾਸੀ ਸਾਧ ਸੰਗਤ, ਸਤਿਗੁਰੂ ਰਵਿਦਾਸ ਵੈਲਫੇਅਰ ਟਰੱਸਟ ਅਤੇ ਡਾ.ਬੀ.ਆਰ. ਅੰਬੇਡਕਰ ਸਭਾਵਾਂ, ਭਗਵਾਨ ਵਾਲਮੀਕਿ ਸਭਾਵਾਂ ਅਤੇ ਐਨ ਆਰ ਆਈ ਸੰਗਤ ਸਾਈਂ ਪੱਪਲ ਸਾਹ ਭਰੋ ਮਜ਼ਾਰਾ ਦਾ ਵਿਸ਼ੇਸ਼ ਸਹਿਯੋਗ ਰਹੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉੱਘੇ ਲੇਖਕਾ ਬਰਜਿੰਦਰ ਕੌਰ ਬਿਸਰਾਓ ਨੂੰ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਸ੍ਰੀ ਮੂਲ ਚੰਦ ਸ਼ਰਮਾ ਵੱਲੋਂ ਸਭਾ ਦਾ ਮੈਂਬਰ ਨਿਯੁਕਤ ਕੀਤਾ ਗਿਆ
Next articleਕਹਾਣੀ/”ਵਿਸ਼ਵਾਸ ਦਾ ਮੁੱਲ”