ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਏਕਮ ਪਬਲਿਕ ਸਕੂਲ ਮਹਿਤਪੁਰ ਵਿਖੇ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਅਤੇ ਪਿ੍ੰਸੀਪਲ ਅਮਨਦੀਪ ਕੋਰ ਦੀ ਵਿਸੇਸ ਨਿਗਰਾਨੀ ਹੇਠ ਸਮਰ ਕੈਪ ਆਯੋਜਨ ਕੀਤਾ ਗਿਆ। ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਿੰਸੀਪਲ ਅਮਨਦੀਪ ਕੌਰ ਨੇ ਦੱਸਿਆ ਕੈਪ ਦਾ ਉਦਘਾਟਨ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਵਲੋਂ ਰੀਬਨ ਕੱਟ ਕੇ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ ਫਸਟ ਕਲਾਸ ਤੋਂ ਲੈ ਕੇ ਅੱਠਵੀਂ ਤੱਕ ਦੇ 350 ਵਿਦਿਆਰਥੀਆਂ ਨੇ ਹਿੱਸਾ ਲਿਆ। ਕੈਪ ਦੋਰਾਨ ਬੱਚਿਆਂ ਨੂੰ ਯੋਗਾ,ਆਰੋਬਿਕਸ,ਆਰਟ ਐਡ ਕਰਾਫਟ,ਡਾਸ ਭੰਗੜਾ ਅਤੇ ਜੁੰਬਾ ਆਦਿ ਐਕਟੀਵਿਟੀ ਕਰਵਾਈਆ ਗਈਆ ਉਹਨਾਂ ਦੱਸਿਆ ਇਹ ਕੈਂਪ ਅਗਲੇ ਦੋ ਦਿਨ ਤੱਕ ਚਲੇਗਾ ਇਹਨਾਂ ਦੋ ਦਿਨਾਂ ਵਿੱਚ ਵੀ ਬੱਚਿਆਂ ਨੂੰ ਇਸ ਪ੍ਕਾਰ ਐਕਟੀਵਿਟਜ ਕਾਰਵਾਈਆ ਜਾਣਗੀਆ। ਇਸ ਬੱਚਿਆਂ ਨੂੰ ਸਪੈਸ਼ਲ ਰਿਫਰੈਸਮੈਂਟ ਵੀ ਦਿੱਤੀ ।
ਬੱਚਿਆਂ ਵੱਲੋਂ ਹਰ ਐਕਟੀਵਿਟੀ ਦਾ ਭਰਪੂਰ ਆਨੰਦ ਮਾਣਿਆਂ ਗਿਆ ਸਕੂਲ ਡਾਇਰੈਕਟਰ ਨਿਰਮਲ ਸਿੰਘ ਨੇ ਇਸ ਸਮਰ ਕੈਂਪ ਵਿਚ ਨੋਵੀਂ ਤੋਂ ਬਾਰਵੀਂ ਜਮਾਤ ਦੇ ਅਧਿਆਪਕ ਸਾਹਿਬਾਨਾਂ ਵਲੋਂ ਸ਼ਿਰਕਤ ਕਰਕੇ ਕੈਂਪ ਦੀ ਸ਼ੋਭਾ ਨੂੰ ਹੋਰ ਵਧਾਇਆ ਗਿਆ। ਇਸ ਮੌਕੇ ਸਕੂਲ ਮੈਨੇਜਮੈਂਟ ਤੋਂ ਸਰਦਾਰ ਦਲਜੀਤ ਸਿੰਘ, ਵਾਈਸ ਪ੍ਰਿੰਸੀਪਲ ਦਲਜੀਤ ਕੌਰ, ਵਾਈਸ ਪ੍ਰਿੰਸੀਪਲ ਸਮੀਕਸਾ ਸ਼ਰਮਾ,ਬਲਾਕ ਸੁਪਰਵਾਈਜ਼ਰ ਦਵਿੰਦਰ ਨਾਹਰ, ਅੰਕਿਤਾ ਮਿਸਰਾ, ਰਾਜਵਿੰਦਰ ਕੋਰ, ਯੋਗਾ ਅਤੇ ਆਰੋਬਿਕਸ ਇੰਚਾਰਜ ਪਰਮਿੰਦਰ ਸਿੰਘ, ਅਤੇ ਸੰਦੀਪ ਅਲੀ, ਕੁਲਦੀਪ ਸਿੰਘ ਬਲਜੀਤ ਕੌਰ, ਗਗਨਪ੍ਰੀਤ, ਅਵਰੀਤ ਆਰਟ ਐਡ ਕਰਾਫਟ ਇੰਨਚਾਰਜ ਅਮਨਦੀਪ ਕੋਰ,ਆਰਤੀ ਤਿਵਾੜੀ, ਊਸਾ, ਗੀਤਾ, ਸੁਨੀਤਾ,ਡਾਸ ਅਤੇ ਭੰਗੜਾ ਇੰਨਚਾਰਜ ਨਵਜੋਤ, ਪ੍ਦੀਪ, ਤਮੰਨਾ, ਸੁਨਿਧੀ,ਆਸਾ, ਸਰੋਜ, ਚੰਚਲ ਰਾਣੀ, ਅਮ੍ਰਿਤਪਾਲ ਕੋਰ, ਮਾਈਕਲ ਅਤੇ ਦਲੀਪ ਕੁਮਾਰ ਹਾਜਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly