ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਵਲੋਂ ਦੁਆਬੇ ਦੇ ਪ੍ਰਸਿੱਧ ਪਿੰਡ ਬੋਪਾਰਾਏ (ਨੇੜੇ ਭੁਲੱਥ, ਕਪੂਰਥਲਾ) ਵਿਖੇ ਸ਼ਾਨਦਾਰ ਕਬੱਡੀ ਟੂਰਨਾਮੈਂਟ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਐੱਨ.ਆਰ.ਆਈ. ਵੀਰ, ਸਪੋਰਟਸ ਕਲੱਬ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਚੇਅਰਮੈਨ ਮੱਖਣ ਸਿੰਘ ਧਾਲੀਵਾਲ ਤੇ ਪ੍ਰਧਾਨ ਟੋਨੀ ਕਾਲਖ਼ ਦੀ ਨਿਗਰਾਨੀ ਹੇਠ 30 ਅਤੇ 31 ਜਨਵਰੀ ਦਿਨ ਸੋਮਵਾਰ ਅਤੇ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ।ਇਸ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀ ਮੀਰੀ ਪੀਰੀ ਕਬੱਡੀ ਕਲੱਬ ਕਪੂਰਥਲਾ ਦੀ ਟੀਮ ਦੇ ਗਾਖਲ ਗਰੁੱਪ ਦੇ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ, ਇਕਬਾਲ ਸਿੰਘ ਗਾਖਲ, ਤੀਰਥ ਗਾਖਲ, ਜਿੰਦਰ ਗਾਖਲ ਅਤੇ ਗੁਰਵਿੰਦਰ ਸਿੰਘ ਗਾਖਲ ਡਾਇਮੰਡ ਸਪਾਂਸਰ ਹਨ।

ਗਾਖਲ ਗਰੁੱਪ ਵਲੋਂ ਅਕੈਡਮੀ ਅਤੇ ਨਗਰ ਨਿਵਾਸੀਆਂ ਨੂੰ ਕਬੱਡੀ ਮੇਲਾ ਸ਼ੁਰੂ ਕਰਨ ਦੀਆਂ ਲੱਖ ਲੱਖ ਵਧਾਈਆਂ ਭੇਂਟ ਕੀਤੀਆਂ ਜਾ ਰਹੀਆਂ ਹਨ।ਗਾਖਲ ਗਰੁੱਪ ਦੇ ਚੇਅਰਮੈਨ ਸ੍ਰ. #ਅਮੋਲਕ ਸਿੰਘ ਗਾਖਲ ਅਤੇ ਕਬੱਡੀ ਦੇ ਸੁਪਰ ਸਟਾਰ ਰਹੇ #ਤੀਰਥ ਗਾਖਲ ਨੇ ਕਿਹਾ ਕਿ ਉਹ ਪੰਜਾਬ ਕਬੱਡੀ ਅਕੈਮਡਮੀਜ਼ ਐਸੋਸੀਏਸ਼ਨ ਦੇ ਸਾਰੇ ਖੇਡ ਮੇਲਿਆਂ ’ਤੇ ਸਹਿਯੋਗ ਕਰਨਗੇ।ਉਹਨਾਂ ਕਿਹਾ ਕਿ ਅਸੀਂ ਪੰਜਾਬ ਦੇ ਸਾਰੇ ਖੇਡ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਕਿ ਮਾਂ ਖੇਡ ਕਬੱਡੀ ਦੀ ਚੜ੍ਹਦੀ ਕਲਾ ਲਈ ਸਾਰੇ ਵੱਧ ਤੋਂ ਵੱਧ ਟੂਰਨਾਮੈਂਟਾਂ ਦੀ ਰੌਣਕਾਂ ਵਧਾਉਣ ਲਈ ਪਹੁੰਚੋ।

 

Previous articleਹਾਸ਼ਮ ਫਤਿਹ ਨਸੀਬ ਉਹਨਾਂ ਨੂੰ, ਜਿਹਨਾਂ ਹਿੰਮਤ ਯਾਰ ਬਣਾਈ
Next articleਰੋਜ਼ੀ ਰੋਟੀ ਕਮਾਉਣ ਦੀ ਖਾਤਰ ਵਿਦੇਸ਼ ਗਏ ਪੰਜਾਬੀਆਂ ਦੀ ਕਹਾਣੀ ਨੂੰ ਬਿਆਨ ਕਰਦਾ ਹੈ ਗਾਇਕ ਆਰ. ਡੀ. ਸਾਗਰ ਦਾ ਗੀਤ ‘ਬੈਕ ਟੂ ਪੰਜਾਬ’