(ਸਮਾਜ ਵੀਕਲੀ) ਸਿੱਖਿਆ ਵਿਭਾਗ ਪੰਜਾਬ ਵੱਲੋਂ ਪ੍ਰਾਪਤ ਹੋਈਆਂ ਹਦਾਇਤਾਂ ” ਇੱਕ ਬੂਟਾ ਮਾਂ ਦੇ ਨਾਂ ” ਅਨੁਸਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਾਜਿੰਦਰਾ ਪੁਰੀ ( ਰੰਚਣਾਂ ) ਬਲਾਕ ਧੂਰੀ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਨਗਰ ਪੰਚਾਇਤ ਦੇ ਸਹਿਯੋਗ ਨਾਲ਼ ਵੱਖੋ ਵੱਖ ਕਿਸਮਾਂ ਦੇ 60 ਬੂਟੇ ਲਗਾਏ ਗਏ । ਸਰਪੰਚ ਮਨੋਜ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਸਮੂਹ ਪੰਚਾਇਤ ਮੈਂਬਰਾਂ ਵੱਲੋਂ ਅਧਿਆਪਕਾਂ ਦੇ ਕੰਮ , ਲਗਨ ਅਤੇ ਮਿਹਨਤ ਤੋਂ ਖ਼ੁਸ਼ ਹੋ ਕੇ ਸਾਰੇ ਕਮਰਿਆਂ ਲਈ ਏ.ਸੀ. ਭੇਂਟ ਕੀਤੇ ਗਏ । ਸਟਾਫ਼ ਮੈਂਬਰਾਂ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਸਮੁੱਚੀ ਗ੍ਰਾਮ ਪੰਚਾਇਤ ਦਾ ਸਿਰੋਪਾਓ ਸਾਹਿਬ ਪਹਿਨਾ ਕੇ ਸਨਮਾਨ ਵੀ ਕੀਤਾ ਗਿਆ । ਸ਼ੁਰੂ ਵਿੱਚ ਸਕੂਲ ਅਧਿਆਪਕ ਜਗਜੀਤ ਸਿੰਘ ਬਨਭੌਰੀ ਵੱਲੋਂ ਸੁਆਗਤ ਕਰਨ ਉਪਰੰਤ ਪੰਚਾਇਤ ਵੱਲੋਂ ਸੂਬੇਦਾਰ ਤਰਸੇਮ ਸਿੰਘ , ਮੈਨੇਜਮੈਂਟ ਕਮੇਟੀ ਵੱਲੋਂ ਮੂਲ ਚੰਦ ਸ਼ਰਮਾ ਤੇ ਗੋਲਡੀ , ਤੋਂ ਇਲਾਵਾ ਬੀ.ਆਰ.ਸੀ.ਧੂਰੀ ਭੂਪਿੰਦਰ ਸਿੰਘ ਅਤੇ ਹੈੱਡ ਟੀਚਰ ਭਸੌੜ ਜੀਵਨ ਸਿੰਘ ਨੇ ਆਪਣੇ ਵਿਚਾਰ ਹਾਜ਼ਰੀਨ ਨਾਲ਼ ਸਾਂਝੇ ਕੀਤੇ । ਅੰਤ ਵਿੱਚ ਮੁੱਖ ਅਧਿਆਪਕ ਜਗਜੀਤ ਸਿੰਘ ਅਟਵਾਲ ਵੱਲੋਂ ਗ੍ਰਾਮ ਪੰਚਾਇਤ , ਪਤਵੰਤੇ ਸੱਜਣਾਂ ਅਤੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਅਧਿਆਪਕਾਵਾਂ ਰਵਿੰਦਰ ਕੌਰ , ਮਨਜੀਤ ਕੌਰ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



