HOME ਗ੍ਰਾਮ ਪੰਚਾਇਤ ਅੱਪਰਾ ਨੇ ਸਰਪੰਚ ਵਿਨੈ ਕੁਮਾਰ ਬੰਗੜ੍ਹ ਦੀ ਅਗਵਾਈ ਹੇਠ ਸਿਵਲ...

ਗ੍ਰਾਮ ਪੰਚਾਇਤ ਅੱਪਰਾ ਨੇ ਸਰਪੰਚ ਵਿਨੈ ਕੁਮਾਰ ਬੰਗੜ੍ਹ ਦੀ ਅਗਵਾਈ ਹੇਠ ਸਿਵਲ ਸਰਜਨ ਜਲੰਧਰ ਨਾਲ ਕੀਤੀ ਅਹਿਮ ਮੀਟਿੰਗ

1

*ਰਾਤ ਦੇ ਸਮੇਂ ਡਾਕਟਰ ਤੇ ਸਟਾਫ਼ ਦੀ ਕਮੀ ਨੂੰ  ਪੂਰਾ ਕਰਨ ਦੀ ਰੱਖੀ ਮੰਗ*ਸਿਵਲ ਸਰਜਨ ਜਲੰਧਰ ਨੇ 15 ਦਿਨਾਂ ‘ਚ ਮਸਲੇ ਨੂੰ  ਹਲ ਕਰਨ ਦਾ ਦਿੱਤਾ ਭਰੋਸਾ*

ਫਿਲੌਰ/ਅੱਪਰਾ,  (ਸਮਾਜ ਵੀਕਲੀ)  (ਦੀਪਾ)-ਗ੍ਰਾਮ ਪੰਚਾਇਤ ਅੱਪਰਾ ਵਲੋਂ ਸਰਪੰਚ ਵਿਨੈ ਕੁਮਾਰ ਬੰਗੜ੍ਹ ਦੀ ਅਗਵਾਈ ਹੇਠ ਸਿਵਲ ਸਰਜਨ ਜਲੰਧਰ ਡਾ. ਰਮਨ ਗੁਪਤਾ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ | ਇਸ ਮੌਕੇ ਸਰਪੰਚ ਵਿਨੈ ਕੁਮਾਰ ਬੰਗੜ੍ਹ ਨਾਲ ਸ੍ਰੀ ਮੋਹਣ ਲਾਲ ਪੰਚਾਇਤ ਮੈਂਬਰ, ਸ੍ਰੀ ਰੂਪ ਲਾਲ ਪੰਚਾਇਤ ਮੈਂਬਰ ਤੇ ਸਰੀ ਮੁਕੇਸ਼ ਦਾਦਰਾ ਭਾਜਪਾ ਕਾਰਜਕਾਰਨੀ ਮੈਂਬਰ ਪੰਜਾਬ ਵੀ ਹਾਜ਼ਰ ਸਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਵਿਨੈ ਅੱਪਰਾ ਨੇ ਦੱਸਿਆ ਕਿ ਉਨਾਂ ਨੇ ਸਿਵਲ ਸਰਜਨ ਜਲੰਧਰ ਅੱਗੇ ਮੁੱਖ ਮੰਗ ਇਹ ਰੱਖੀ ਕਿ ਸਿਵਲ ਹਸਪਤਾਲ ਅੱਪਰਾ ਵਿਖੇ ਤਾਇਨਾਤ ਸਟਾਫ਼ ਦੀ ਗਿਣਤੀ ‘ਚ ਵਾਧਾ ਕੀਤੀ ਜਾਵੇ ਤੇ ਰਾਤ ਦੇ ਸਮੇਂ ਵੀ ਡਾਕਟਰ ਦੇ ਮੌਜੂਦ ਰਹਿਣ ਦੀ ਡਿਊਟੀ ਲਗਾਈ ਜਾਵੇ | ਸਿਵਲ ਸਰਜਨ ਜਲੰਧਰ ਵਲੋਂ ਗ੍ਰਾਮ ਪੰਚਾਇਤ ਅੱਪਰਾ ਨੂੰ  ਭਰੋਸਾ ਦਵਾਇਆ ਗਿਆ ਕਿ ਉਕਤ ਮਸਲੇ ਦਾ ਹਲ ਅਗਲੇ 15 ਦਿਨਾਂ ਦੇ ਅੰਦਰ ਅੰਦਰ ਕਰ ਦਿੱਤਾ ਜਾਵੇਗਾ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article14ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਸੱਤਵੇਂ ਦਿਨ ਖੇਡਿਆ ਗਿਆ ਵਿਅੰਗਮਈ ਨਾਟਕ ‘ਉਜਬਕ ਰਾਜਾ’ ਤਿਉਹਾਰ ਦੇ ਬਾਵਜੂਦ ਹਾਊਸਫੁੱਲ ਰਿਹਾ ਸ਼ੋਅ
Next articleਸ਼ਹਿਰ ਦੇ ਵਿਕਾਸ ਲਈ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਜਸਵਿੰਦਰ ਸਿੰਘ ਸਿਆਣ ਦੀ ਖਾਸ ਮੁਲਾਕਾਤ