ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਜੀ ਡੀ ਗੋਇਨਕਾ ਇੰਟਰਨੈਸ਼ਨਲ ਸਕੂਲ ਪਿਛਲੇ ਦਿਨੀਂ ਕਪੂਰਥਲਾ ਵਿਖੇ ਜਮਾਤ 2 ਅਤੇ 5ਵੀਂ ਜਮਾਤ ਦੇ ਵਿਦਿਆਰਥੀਆਂ ਦਾ ਗ੍ਰੈਜੂਏਸ਼ਨ ਸਮਾਰੋਹ ਕਰਵਾਇਆ ਗਿਆ | ਜੀ ਡੀ ਗੋਇਨਕਾ ਗਰੁੱਪ ਦਿੱਲੀ ਦੀ ਪਰੰਪਰਾ ਅਨੁਸਾਰ ਸਕੂਲ ਨੂੰ ਚਾਰ ਵਿੰਗਾਂ ਵਿੱਚ ਵੰਡਿਆ ਗਿਆ ਹੈ। ਜਿਸ ਵਿੱਚ ਕਲਾਸਾਂ ਨਰਸਰੀ ਤੋਂ ਦੂਸਰੀ ਨੂੰ ਗੋਇਨਕਨ ਸਬ ਜੂਨੀਅਰ ਵਿੰਗ, ਕਲਾਸ ਤੀਸਰੀ ਤੋਂ ਪੰਜਵੀਂ ਗੋਇਨਕਨ ਜੂਨੀਅਰ ਵਿੰਗ, ਕਲਾਸ ਛੇਵੀਂ ਤੋਂ ਦਸਵੀਂ ਗੋਇਨਕਨ ਸੀਨੀਅਰ ਵਿੰਗ, ਕਲਾਸ 11ਵੀਂ ਅਤੇ 12ਵੀਂ ਨੂੰ ਗੋਇਨਕਨ ਸੁਪਰ ਸੀਨੀਅਰ ਵਿੰਗ ਵਿੱਚ ਵੰਡਿਆ ਗਿਆ ਹੈ। ਇਸ ਗ੍ਰੈਜੂਏਸ਼ਨ ਸਮਾਰੋਹ ਨੂੰ ਮਨਾਉਣ ਦਾ ਮੁੱਖ ਮਕਸਦ ਉਨ੍ਹਾਂ ਬੱਚਿਆਂ ਨੂੰ ਪ੍ਰੇਰਿਤ ਕਰਨਾ ਹੈ ਜੋ ਗੋਇਨਕਨ ਸਬ ਜੂਨੀਅਰ ਵਿੰਗ ਤੋਂ ਜੂਨੀਅਰ ਗੋਇਨਕਨ ਵਿੰਗ ਅਤੇ ਜੂਨੀਅਰ ਗੋਇਨਕਨ ਵਿੰਗ ਤੋਂ ਸੀਨੀਅਰ ਗੋਇਨਕਨ ਵਿੰਗ ਵਿੱਚ ਦਾਖਲ ਹੋਏ ਹਨ, ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਨਾ ਹੈ।
ਇਸ ਪ੍ਰੋਗਰਾਮ ਵਿੱਚ ਸਕੂਲ ਦੇ ਚੇਅਰਮੈਨ ਸੁਖਦੇਵ ਸਿੰਘ ਨਾਨਕਪੁਰ, ਸਕੱਤਰ ਸ੍ਰੀਮਤੀ ਪਰਮਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਅਤੇ ਦੀਪ ਜਲਾ ਕੇ ਕੀਤੀ ਗਈ। ਇਸ ਤੋਂ ਬਾਅਦ ਵੱਖ- ਵੱਖ ਸੱਭਿਆਚਾਰਕ ਪ੍ਰੋਗਰਾਮ ਜਿਵੇਂ ਪੱਛਮੀ ਡਾਂਸ, ਭੰਗੜਾ ਆਦਿ ਪੇਸ਼ ਕੀਤਾ ਗਿਆ। ਇਸ ਉਪਰੰਤ ਸਕੂਲ ਦੀ ਪ੍ਰਬੰਧਕੀ ਕਮੇਟੀ ਦੀ ਪ੍ਰਧਾਨ ਸ੍ਰੀਮਤੀ ਪਰਮਿੰਦਰ ਕੌਰ ਜਨਰਲ ਸਕੱਤਰ ਅਤੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਕੰਵਲਜੀਤ ਕਰ ਵੱਲੋਂ ਵਿਦਿਆਰਥੀਆਂ ਨੂੰ ਡਿਗਰੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਹਿਲਾ ਦਿਵਸ ਦੀ ਜੇਤੂ ਸ੍ਰੀਮਤੀ ਸ਼ਿਵਾਨੀ ਨੂੰ ਵੀ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਅੱਗੇ ਵੱਧ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly