ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ ਵਲੋਂ ਜਿਲਾ ਅਹੁਦੇਦਾਰਾਂ ਦਾ ਐਲਾਨ

*ਸੁਖਵਿੰਦਰ ਸਿੰਘ ਮੱਕੜ ਜਨਰਲ ਸਕੱਤਰ, ਗੁਰਮੇਲ ਸਿੰਘ ਕੁਲਰੀਆਂ ਵਿੱਤ ਸਕੱਤਰ ਤੇ ਵੇਦ ਰਾਜ ਪ੍ਰੈਸ ਸਕੱਤਰ ਬਣੇ*ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ ਨੇ ਕਿਹਾ ਨਵੀਂ ਟੀਮ ਅਧਿਆਪਕਾਂ ਦੇ ਹਿੱਤਾਂ ਲਈ ਦਿਨ ਰਾਤ ਮਿਹਨਤ ਕਰੇ*ਸਾਰੇ ਬਲਾਕ ਪ੍ਰਧਾਨ ਜਥੇਬੰਦੀ ਦੇ ਸੰਵਿਧਾਨ ਮੁਤਾਬਿਕ ਜਿਲਾ ਕਮੇਟੀ ਦੇ ਮੈਂਬਰ ਹੋਣਗੇ:- ਕਰਨੈਲ ਫਿਲੌਰ*

ਜਲੰਧਰ,(ਸਮਾਜ ਵੀਕਲੀ) ਫਿਲੌਰ, ਅੱਪਰਾ (ਜੱਸੀ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲਾ ਜਲੰਧਰ ਦੀ ਮੀਟਿੰਗ ਜਿਲਾ ਪ੍ਰਧਾਨ ਕਰਨੈਲ ਫਿਲੌਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੂਬਾਈ ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ  ਤੇ ਪਸਸਫ ਦੇ ਸਕੱਤਰ ਤੀਰਥ ਸਿੰਘ ਬਾਸੀ ਨੇ ਖਾਸ ਤੌਰ ਤੇ ਸ਼ਮੂਲੀਅਤ ਕੀਤੀ। ਇਸ ਸਮੇਂ ਜਿਲਾ ਪ੍ਰਧਾਨ ਕਰਨੈਲ ਫਿਲੌਰ ਵਲੋਂ ਜਿਲਾ ਜਲੰਧਰ ਜਥੇਬੰਦੀ ਦੇ ਅਹੁਦੇਦਾਰਾਂ ਦਾ ਪੈਨਲ ਪੇਸ਼ ਕੀਤਾ ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਪੈਨਲ ਅਨੁਸਾਰ  ਸੁਖਵਿੰਦਰ ਸਿੰਘ ਮੱਕੜ ਜਨਰਲ ਸਕੱਤਰ, ਗੁਰਮੇਲ ਸਿੰਘ ਕੁਲਰੀਆਂ(4161) ਵਿੱਤ ਸਕੱਤਰਵੇਦ ਰਾਜ ਪ੍ਰੈਸ ਸਕੱਤਰ, ਹਰਮਨ ਵਾਲੀਆ ਜਾਇੰਟ ਸਕੱਤਰ, ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ, ਤੀਰਥ ਸਿੰਘ ਬਾਸੀ, ਗੁਰਿੰਦਰ ਆਦਮਪੁਰ, ਮੀਤ ਪ੍ਰਧਾਨ ਵਿਨੋਦ ਭੱਟੀ, ਗੁਰਿੰਦਰ ਸਿੰਘ, ਪਿਆਰਾ ਸਿੰਘ ਨਕੋਦਰ, ਦਲਵੀਰ ਰਾਮ ਨੂਰਮਹਿਲ, ਬਲਵੀਰ ਭਗਤ, ਮਨੋਜ ਕੁਮਾਰ ਸਰੋਏ, ਅੰਜੂ ਵਿਰਦੀ, ਵੀਰਪਾਲ ਕੌਰ, ਸਹਾਇਕ ਪ੍ਰੈਸ ਸਕੱਤਰ ਜੋਗਿੰਦਰ ਸਿੰਘ ਜੋਗੀ, ਅਮਰਜੀਤ ਭਗਤ, ਰਣਜੀਤ ਠਾਕੁਰ, ਸਹਾਇਕ ਸਕੱਤਰ ਮਲਕੀਅਤ ਸਿੰਘ, ਰਣਜੀਤ ਗੁਰਾਇਆ, ਪਰਵੀਨ ਕੁਮਾਰ ਅਲਾਵਲਪੁਰ, ਰਜਿੰਦਰ ਸ਼ਾਹਕੋਟ, ਕਮਲਦੇਵ ਨਕੋਦਰ, ਰਜਿੰਦਰ ਸਿੰਘ ਭੋਗਪੁਰ, ਸੁਰਿੰਦਰ ਕੌਰ ਸਹੋਤਾ, ਮਨਜਿੰਦਰ ਹਜਾਰਾ, ਗੁਰਮੀਤ ਕੌਰ, ਦਫਤਰ ਸਕੱਤਰ ਰਗਜੀਤ ਸਿੰਘ, ਸੁਰਜੀਤ ਕੌਰ, ਪਰਚਾਰ ਸਕੱਤਰ ਰਖਵੀਰ ਪਾਲ, ਕਲਭੂਸ਼ਨ ਗੁਪਤਾ ਦੇ ਨਾਮ ਪ੍ਰਮੁੱਖ ਹਨ। ਇਸ ਸਮੇਂ ਜਿਲਾ ਪ੍ਰਧਾਨ ਕਰਨੈਲ ਫਿਲੌਰ ਨੇ ਦੱਸਿਆ ਕਿ ਜਥੇਬੰਦੀ ਦੇ ਸੰਵਿਧਾਨ ਮੁਤਾਬਕ ਸਾਰੇ ਬਲਾਕ ਪ੍ਰਧਾਨ ਜਿਲਾ ਕਮੇਟੀ ਦੇ ਮੈਂਬਰ ਹੋਣਗੇ। ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ ਨੇ ਨਵੀਂ ਚੁਣੀ ਗਈ ਟੀਮ ਨੂੰ ਜਿੱਥੇ ਵਧਾਈ ਦਿੱਤੀ ਉੱਥੇ ਅਧਿਆਪਕ ਕਾਰਜਾਂ ਲਈ ਤਨਦੇਹੀ ਨਾਲ ਸੇਵਾਵਾਂ ਨਿਭਾਉਣ ਲਈ ਪ੍ਰੇਰਿਤ ਕੀਤਾ ਤੇ ਜਥੇਬੰਦੀ ਦੇ ਸਾਨਾਮੱਤੇ ਇਤਿਹਾਸ ਤੇ ਲੜੇ ਗਏ ਸੰਘਰਸ਼ਾਂ ਤੇ ਚਾਨਣਾ ਪਾਇਆ। ਇਸ ਸਮੇਂ ਬੂਟਾ ਰਾਮ ਅਕਲਪੁਰ, ਕੁਲਵੰਤ ਰਾਮ ਰੁੜਕਾ, ਰਣਜੀਤ ਸਿੰਘ ਭੋਗਪੁਰ, ਜਤਿੰਦਰ ਸਿੰਘ, ਸ਼ਿਵਰਾਜ ਆਦਮਪੁਰ, ਕੁਲਦੀਪ ਵਾਲੀਆ, ਸੁਖਵਿੰਦਰ ਰਾਮ, ਜਸਵੀਰ ਸਿੰਘ ਨਕੋਦਰ, ਕਵਿਸ਼ ਵਾਲੀਆ, ਰਕੇਸ਼ ਕੁਮਾਰ, ਜਗਸੀਰ ਫਿਲੌਰ, ਜਗਜੀਤ ਫਿਲੌਰ, ਦੀਪਕ ਫਿਲੌਰ, ਵਰਿੰਦਰ ਭੋਗਪੁਰ, ਪਵਨ ਕੁਮਾਰ ਫਿਲੌਰ, ਮਨਦੀਪ ਸਿੰਘ ਫਿਲੌਰ, ਰਾਧੇ ਸ਼ਿਆਮ ਫਿਲੌਰ, ਸੁਨੀਲ ਫਿਲੌਰ, ਧਰਮਿੰਦਰ ਗੁਰਾਇਆ, ਰਾਜੇਸ਼ ਕੁਮਾਰ, ਗੁਰਮੀਤ ਨੂਰਮਹਿਲ, ਰਤਨ ਸਿੰਘ, ਰਾਜ ਕੁਮਾਰ, ਮਨਜੀਤ ਕੌਰਮਨਪ੍ਰੀਤ ਕੌਰਆਦਿ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਦਾ 10ਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ
Next articleਕਹਾਣੀ – ਮੋਏ ਤੇ ਵਿਛੜੇ