ਨਵੀਂ ਦਿੱਲੀ (ਸਮਾਜ ਵੀਕਲੀ):ਕਾਂਗਰਸ ਦੇ ਸਾਬਕਾ ਮੁਖੀ ਰਾਹੁਲ ਗਾਂਧੀ ਨੇ ਕਰੋਨਾਵਾਇਰਸ ਦੇ ਨਵੇਂ ਸਰੂਪ ’ਤੇ ਚਿੰਤਾ ਜਤਾਉਂਦਿਆਂ ਸਰਕਾਰ ਨੂੰ ਕਿਹਾ ਹੈ ਕਿ ਉਹ ਮੁਲਕ ਦੇ ਲੋਕਾਂ ਨੂੰ ਵੈਕਸੀਨ ਸੁਰੱਖਿਆ ਪ੍ਰਦਾਨ ਕਰੇ। ਰਾਹੁਲ ਨੇ ਹੈਸ਼ਟੈਗ ਓਮੀਕਰੋਨ ਦੀ ਵਰਤੋਂ ਕਰਦਿਆਂ ਟਵੀਟ ਕੀਤਾ ਕਿ ਨਵਾਂ ਸਰੂਪ ਗੰਭੀਰ ਖ਼ਤਰਾ ਹੈ ਅਤੇ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦੇਸ਼ਵਾਸੀਆਂ ਨੂੰ ਵੈਕਸੀਨ ਸੁਰੱਖਿਆ ਪ੍ਰਦਾਨ ਕਰਨ ਬਾਰੇ ਸੰਜੀਦਾ ਹੋਵੇ। ਉਨ੍ਹਾਂ ਵੈਕਸੀਨ ਕਵਰੇਜ ਦੇ ਅੰਕੜਿਆਂ ’ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਵੈਕਸੀਨ ਦੇ ਮਾੜੇ ਅੰਕੜੇ ਇਕ ਵਿਅਕਤੀ ਦੀ ਤਸਵੀਰ ਪਿੱਛੇ ਲੰਬੇ ਸਮੇਂ ਤੱਕ ਲੁਕੋਏ ਨਹੀਂ ਜਾ ਸਕਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly