(ਸਮਾਜ ਵੀਕਲੀ): ਉੱਚ ਮਹਿੰਗਾਈ ਦਰ ਬਾਰੇ ਉਨ੍ਹਾਂ ਕਿਹਾ ਕਿ ਇਹ ਸਰਕਾਰ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਕਿਸੇ ਚੀਜ਼ ਦੀ ਘਾਟ ਕਾਰਨ ਜੇਕਰ ਮਹਿੰਗਾਈ ਵਧ ਰਹੀ ਹੈ ਤਾਂ ਸਰਕਾਰ ਵੱਖ ਵੱਖ ਉਪਾਅ ਕਰਦੀ ਹੈ। ਉਨ੍ਹਾਂ ਕਿਹਾ ਕਿ ਉਹ ਦਾਲਾਂ ਤੇ ਖਾਣ ਵਾਲੇ ਤੇਲ ਦੀ ਦਰਾਮਦ ਵਧਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ, ‘ਜਿੱਥੇ ਤੱਕ ਸਬਜ਼ੀਆਂ ਦੀਆਂ ਕੀਮਤਾਂ ਵਧਣ ਦਾ ਸਵਾਲ ਹੈ ਤਾਂ ਇਸ ਦੀ ਵਜ੍ਹਾ ਮੌਸਮੀ ਹੈ। ਇਸ ਦੀ ਕਾਫੀ ਅਹਿਮ ਭੂਮਿਕਾ ਹੁੰਦੀ ਹੈ। ਸਬਜ਼ੀਆਂ ਦੀ ਦਰਾਮਦ ਦੀ ਸੰਭਾਵਨਾ ਨਹੀਂ ਹੁੰਦੀ।’ ਉਨ੍ਹਾਂ ਘਰੇਲੂ ਬਾਜ਼ਾਰ ’ਚ ਵੱਖ ਵੱਖ ਜਿਣਸਾਂ ਦੀਆਂ ਵਧਦੀਆਂ ਕੀਮਤਾਂ ਦੇ ਆਲਮੀ ਕਾਰਨਾਂ ਬਾਰੇ ਕਿਹਾ, ‘ਜਦੋਂ ਖਾਦਾਂ ਦੇ ਭਾਅ ਵਧ ਰਹੇ ਹਨ, ਡੀਜ਼ਲ ਦੀ ਕੀਮਤ ਵਧ ਰਹੀ ਹੈ ਤਾਂ ਇਸ ਦਾ ਮਤਲਬ ਹੈ ਕਿ ਢੋਆ-ਢੁਆਈ ਦੀ ਲਾਗਤ ਵੀ ਵਧੇਗੀ ਤੇ ਉਤਪਾਦਨ ਦੀ ਲਾਗਤ ਵੀ ਵਧੇਗੀ।’ ਉਨ੍ਹਾਂ ਕਿਹਾ ਕਿ ਸਰਕਾਰ ਇਸ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly