ਐਲਨ ਮਸਕ ਵੱਲੋਂ ਟਵਿੱਟਰ ਦੇ ਬੋਰਡ ਆਫ਼ ਡਾਇਰੈਕਟਰਾਂ ’ਚ ਸ਼ਾਮਲ ਹੋਣ ਤੋਂ ਨਾਂਹ

ਸਾਂ ਫਰਾਂਸਿਸਕੋ (ਸਮਾਜ ਵੀਕਲੀ):  ਟੈਸਲਾ ਸੀਈਓ ਐਲਨ ਮਸਕ ਨੇ ਪਹਿਲਾਂ ਕੀਤੇ ਐਲਾਨ ਮੁਤਾਬਕ ਟਵਿੱਟਰ ਦੇ ਬੋਰਡ ਆਫ ਡਾਇਰੈਕਟਰਜ਼ ਵਿੱਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਹੈ। ਆਪਣੇ ਇਸ ਫੈਸਲੇ ਦੇ ਬਾਵਜੂਦ ਐਲਨ ਮਸਕ ਟਵਿੱਟਰ ਦਾ ਸਭ ਤੋਂ ਵੱਡਾ ਸ਼ੇਅਰਧਾਰਕ ਰਹੇਗਾ। ਟਵਿੱਟਰ ਦੇ ਸੀਈਓ ਪਰਾਗ ਅਗਰਵਾਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਮਸਕ ਨੇ ਪਿਛਲੇ ਹਫ਼ਤੇ ਕੀਤੇ ਟਵੀਟਾਂ ਵਿੱਚ ਟਵਿੱਟਰ ਵਿੱਚ ਕੁਝ ਤਬਦੀਲੀਆਂ ਦਾ ਸੁਝਾਅ ਦਿੱਤਾ ਸੀ, ਜਿਸ ਵਿਚ ਇਸ ਮਾਈਕਰੋ ਬਲੌਗਿੰਗ ਸਾਈਟ ਨੂੰ ਇਸ਼ਤਿਹਾਰ ਮੁਕਤ ਬਣਾਉਣਾ ਵੀ ਸ਼ਾਮਲ ਸੀ। ਟਵਿੱਟਰ ਦਾ 2021 ਦਾ ਲਗਪਗ 90 ਫੀਸਦ ਮਾਲੀਆ ਇਸ਼ਤਿਹਾਰਾਂ ਤੋਂ ਆਇਆ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਫ਼ਰਤ ਤੇ ਹਿੰਸਾ ਨੇ ਦੇਸ਼ ਨੂੰ ਕਮਜ਼ੋਰ ਬਣਾਇਆ: ਰਾਹੁਲ ਗਾਂਧੀ
Next articleWorld Bank projects Ukraine’s economy to shrink by 45% in 2022