ਵੱਖਵਾਦੀ, ਕੱਟੜਵਾਦ ਅਤੇ ਨਫ਼ਰਤ ਵਾਲੀ ਮਾਨਸਿਕਤਾ ਸਮਾਜ, ਦੇਸ਼, ਦੁਨੀਆ ਅਤੇ ਸਮੁੱਚੀ ਮਨੁੱਖਤਾ ਲਈ ਖ਼ਤਰਨਾਕ : ਸੁਲਤਾਨੀ
ਫਿਲੌਰ, ਗੋਰਾਇਆ, ਅੱਪਰਾ (ਜੱਸੀ)-ਪੀਸ ਐਬੰਸਡਰ ਸਲੀਮ ਸੁਲਤਾਨੀ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਕੇ ਕਿਹਾ ਕਿ, ਜੋ ਪਿਛਲੇ ਦਿਨਾਂ ਤੋਂ ਭਾਰਤ ਅਤੇ ਕਨੇਡਾ ਵਿਚਕਾਰ ਜੋ ਤਣਾਅਪੂਰਨ ਮਾਹੌਲ ਬਣਿਆ ਹੈ ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਅਤੇ ਦੋਹਾਂ ਮੁਲਖਾਂ ਦੀ ਲੀਡਰਸ਼ਿਪ ਨੂੰ ਇਸ ਮਸਲੇ ਨੂੰ ਆਪਸੀ ਗੱਲ-ਬਾਤ ਰਾਹੀ ਹੱਲ ਕਰਨ ਦੀ ਅਪੀਲ ਕੀਤੀ, ਇਸ ਮੌਕੇ ਸਲੀਮ ਸੁਲਤਾਨੀ ਨੇ ਕਿਹਾ ਕਿ ਕੱਟੜਵਾਦ, ਵੱਖਵਾਦ, ਅਤੇ ਨਫ਼ਰਤ ਅਜਿਹੀ ਮਾਨਸਿਕਤਾ ਸਮਾਜ ਨੂੰ ਵੰਡਣ ਅਤੇ ਤੌੜਨ ਦਾ ਕੰਮ ਕਰਦੀ ਹੈ ਅਜਿਹਾ ਹੀ ਹੁਣ ਕਨੇਡਾ ਦੀ ਧਰਤੀ ਤੇ ਹੁੰਦਾ ਨਜ਼ਰ ਆ ਰਿਹਾ ਹੈ, ਜਿਸ ਕਰਕੇ ਹੁਣ ਕਨੇਡਾ ਦੀ ਧਰਤੀ ਤੇ ਵੀ ਦੋ ਸਮੁਦਾਇ ਵਿੱਚ ਆਪਸੀ ਮਤਭੇਦ ਪੈਦਾ ਹੋ ਰਹੇ ਹਨ, ਜੋ ਕਿ ਕਿਸੇ ਵੀ ਦੇਸ਼ ਅਤੇ ਸਮਾਜ ਦੀ ਤਰੱਕੀ, ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਗੰਭੀਰ ਚਿੰਤਾਜਨਕ ਗੱਲ ਹੈ, ਸੋ ਇਸ ਲਈ ਕਨੇਡਾ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੀ ਮਾਨਸਿਕਤਾ ਜੋ ਕਨੇਡਾ ਵਿੱਚ ਬੋਲਣ ਦੀ ਅਜ਼ਾਦੀ ਦੇ ਮੁੱਦੇ ਨੂੰ ਅਧਾਰ ਬਣਾਕੇ ਵੱਖਵਾਦ ਅਤੇ ਕੱਟੜਵਾਦ ਨੂੰ ਵੜਾਵਾਂ ਦਿੰਦੀ ਹੈ ਤੇ ਤੁਰੰਤ ਕਾਨੂੰਨੀ ਐਕਸ਼ਨ ਕਰਕੇ ਇਸ ਤੇ ਰੋਕ ਲਗਾਉਣੀ ਚਾਹੀਦੀ ਹੈ ! ਇਸ ਦੇ ਨਾਲ ਸਲੀਮ ਸੁਲਤਾਨੀ ਨੇ ਕਿਹਾ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਅਪੀਲ ਕਰਦੇ ਹਨ ਕਿ ਪਿਛਲੇ ਦਿਨੀ ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰ ਨੇ ਸੰਸਦ ਅੰਦਰ ਆਪਣੇ ਭਾਸ਼ਣ ਦੌਰਾਨ ਇਕ ਸੰਸਦ ਨੂੰ ਜੋ ਅਪਮਾਨਜਨਕ ਅਤੇ ਨਫ਼ਰਤ ਭਰੇ ਸ਼ਬਦ ਬੋਲੇ ਹਨ ਉਹ ਉੱਨਾਂ ਦੀ ਪਾਰਟੀ ਅਤੇ ਸਰਕਾਰ ਅਤੇ ਸਾਡੇ ਦੇਸ਼ ਦੀ ਲੋਕਤੰਤਰਿਕ ਵਿਵਸਥਾ ਨੂੰ ਢਾਹ ਲਾਉਣ ਵਾਲੇ ਹਨ ! ਸੋ ਇਸ ਲਈ ਮਾਣਯੋਗ ਪ੍ਰਧਾਨ ਮੰਤਰੀ ਨੂੰ ਇਸ ਘਟਨਾਕ੍ਰਮ ਤੇ ਤੁਰੰਤ ਐਕਸ਼ਨ ਕਰਦਿਆਂ ਉਸ ਸੰਸਦ ਮੈਂਬਰ ਜਿਸ ਨੇ ਇਹ ਅਪਮਾਨ ਜਨਕ ਸ਼ਬਦ ਬੋਲੇ ਹਨ, ਨੂੰ ਉਸਦੇ ਅਹੁੱਦੇ ਤੋਂ ਤੁਰੰਤ ਬਰਖਾਸਤ ਕਰ ਦੇਣਾ ਚਾਹੀਦਾ ਹੈ, ਅਤੇ ਇਕ ਮਿਸਾਲ ਕਾਇਮ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਐਸੀ ਘਟਨਾ ਦੇਖਣ ਸੁਣਨ ਨੂੰ ਨਾ ਮਿਲੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly