ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੈਦਪੁਰ ਬੱਚਿਆਂ ਤੇ ਮਾਪਿਆਂ ਦੀ ਬਣਿਆ ਪਹਿਲੀ ਪਸੰਦ, ਨਿੱਜੀ ਸਕੂਲਾਂ ਤੋਂ ਹਟ ਕੇ ਬੱਚੇ ਲੈ ਰਹੇ ਹਨ ਸਕੂਲ ਵਿੱਚ ਦਾਖਲਾ 

ਕੈਪਸ਼ਨ- ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸੈਦਪੁਰ ਵਿਖੇ ਨਿੱਜੀ ਸਕੂਲਾਂ ਤੋਂ ਹਟ ਕੇ ਆਏ ਵਿਦਿਆਰਥੀਆਂ ਨੂੰ ਦਾਖਲਾ ਦੇਣ ਉਪਰੰਤ ਮੁਫਤ ਪੁਸਤਕਾਂ ਦਿੰਦੇ ਹੋਏ ਪ੍ਰਿੰਸੀਪਲ ਰਕੇਸ਼ ਕੁਮਾਰ ਤੇ ਸਮੂਹ ਸਟਾਫ
ਵਿਭਾਗ ਵੱਲੋਂ ਨਵੇਂ ਦਾਖਲਿਆਂ ਦੇ ਟੀਚੇ ਨੂੰ ਮਿਹਨਤੀ ਸਟਾਫ ਦੇ  ਸਹਿਯੋਗ ਨਾਲ ਪੂਰਾ ਕੀਤਾ – ਪ੍ਰਿੰਸੀਪਲ ਰਕੇਸ਼ ਕੁਮਾਰ 
ਕਪੂਰਥਲਾ    (ਸਮਾਜ ਵੀਕਲੀ)   ( ਵਿਸ਼ੇਸ਼ ਪ੍ਰਤੀਨਿਧ)– ਵਿਭਾਗ ਦੁਆਰਾ ਚਲਾਈ ਗਈ ਦਾਖਲਾ ਮੁਹਿੰਮ ਨੂੰ ਜਿੱਥੇ ਸਰਕਾਰੀ ਸਕੂਲਾਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉੱਥੇ ਹੀ ਨਿੱਜੀ ਸਕੂਲਾਂ ਦੇ ਬੱਚਿਆਂ ਵਿੱਚ ਵੀ ਸਰਕਾਰੀ ਸਕੂਲਾਂ ਚ ਦਾਖਲਾ ਲੈਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਦੀ  ਤਾਜ਼ਾ ਉਦਾਹਰਣ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੈਦਪੁਰ ਵਿੱਚ ਵਿਦਿਅਕ ਸੈਸ਼ਨ 2025-26 ਦੌਰਾਨ ਵੱਡੀ ਪੱਧਰ ਤੇ ਦਾਖਲੇ ਵਿੱਚ ਵਾਧਾ ਹੋਇਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਰਕੇਸ਼ ਕੁਮਾਰ ਨੇ ਦੱਸਿਆ ਕਿ ਵਿਭਾਗ ਦੁਆਰਾ ਨਵੇਂ ਦਾਖਲਿਆਂ ਲਈ ਦਿੱਤੇ ਟੀਚੇ ਨੂੰ ਜਿੱਥੇ ਸਕੂਲ ਦੇ ਮਿਹਨਤੀ ਅਧਿਆਪਕਾਂ ਵੱਲੋਂ ਡੋਰ ਨੂੰ ਡੋਰ ਪ੍ਰਚਾਰ ਤੇ ਸਕੂਲ ਵਿੱਚ ਪੜ੍ਹਾਈ ਦੀ ਚੰਗੀ ਗੁਣਵੱਤਾ ਦੇ ਚੱਲਦਿਆਂ ਪੂਰਾ ਕੀਤਾ ਜਾ ਰਿਹਾ ਹੈ। ਉਥੇ ਹੀ ਇਸ ਦੌਰਾਨ ਨਿੱਜੀ ਸਕੂਲਾਂ ਤੋਂ ਹੱਟ ਕੇ ਬੱਚੇ ਸਰਕਾਰੀ ਸਕੂਲ ਨੂੰ ਤਰਜੀਹ ਦਿੰਦੇ ਹੋਏ ਦਾਖਲਾ ਲੈ ਰਹੇ ਹਨ। ਜਿਸ ਦੇ ਚੱਲਦੇ ਅੱਜ ਵੀ ਦੋ ਵਿਦਿਆਰਥੀਆਂ ਸਾਹਿਬਦੀਪ ਸਿੰਘ ਤੇ ਰਣਬੀਰ ਸਿੰਘ ਨੇ ਵੀ ਨਿੱਜੀ  ਸਕੂਲ ਤੋਂ ਹੱਟ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਵਿਖੇ ਦਾਖਲਾ ਲਿਆ ਹੈ। ਇਹਨਾਂ ਵਿਦਿਆਰਥੀਆਂ ਦਾ ਜਿੱਥੇ ਸਮੁੱਚੇ ਸਟਾਫ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ । ਉਥੇ ਹੀ ਇਹਨਾਂ ਨੂੰ ਨਵੇਂ ਸੈਸ਼ਨ ਦੀਆਂ ਮੁਫ਼ਤ ਪੁਸਤਕਾਂ ਵੀ ਦਿੱਤੀਆਂ ਗਈਆਂ। ਪ੍ਰਿੰਸੀਪਲ ਰਕੇਸ਼ ਕੁਮਾਰ ਨੇ ਇਲਾਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਆਪਣੇ ਬੱਚੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਵਿਖੇ ਦਾਖਲ ਕਰਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਵਿਭਾਗ ਦੁਆਰਾ ਵਿਦਿਆਰਥੀਆਂ ਨੂੰ ਮੁਫ਼ਤ ਪੁਸਤਕਾਂ, ਮੁਫ਼ਤ ਵਰਦੀਆਂ ਦੁਪਹਿਰ ਦਾ ਖਾਣਾ, ਵਜੀਫਾ ਸਮੇਤ ਚੰਗੀ ਪੜ੍ਹਾਈ ਸਮੇਤ ਮਿਲਦੀਆਂ ਸਹੂਲਤਾਂ ਦਾ ਲਾਭ ਉਠਾਉਣ।ਇਸ ਮੌਕੇ ਤੇ ਰਵਿੰਦਰ ਕੌਰ ਪੰਜਾਬੀ ਲੈਕਚਰਾਰ, ਗੁਰਵਿੰਦਰ ਕੌਰ ਐਸ ਐਸ ਮਿਸਟ੍ਰੈਸ ,ਰਾਜਵਿੰਦਰ ਕੌਰ ਪੰਜਾਬੀ ਮਿਸਟ੍ਰੈਸ,ਹਰਪ੍ਰੀਤ ਕੌਰ ਸਾਇੰਸ ਮਿਸਟ੍ਰੈਸ ,ਅਮਨਿੰਦਰ ਕੌਰ, ਰਾਜਵਿੰਦਰ ਕੌਰ ਅੰਗਰੇਜ਼ੀ ਮਿਸਟ੍ਰੈਸ, ਜਸਵਿੰਦਰ ਕੌਰ, ਅਮਨਦੀਪ ਸਿੰਘ, ਕਿੰਦਰਜੀਤ ਕੌਰ ਕੰਪਿਊਟਰ ਫਕੈਲਟੀ, ਕੁਲਬੀਰ ਸਿੰਘ ਪੀ ਟੀ ਆਈ ,ਰਾਜਵੀਰ ਕੌਰ , ਹਰਮਿੰਦਰ ਕੌਰ ,ਕੁਸ਼ਨਪਾਲ ਸਿੰਘ, ਹਰਮਿੰਦਰ ਸਿੰਘ ਆਦਿ ਸਮੂਹ ਸਟਾਫ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਾਂਝੀ ਸਿੱਖਿਆ ਸੰਸਥਾ ਵਲੋੰ ਵਿੱਦਿਅਕ ਬਲਾਕ ਸ਼੍ਰੀ ਅਨੰਦਪੁਰ ਸਾਹਿਬ ਦੇ ਅਧੀਨ ਸੈਂਟਰ ਢੇਰ ਅਤੇ ਜਿੰਦਵੜੀ ਦੇ ਸਮੂਹ ਪਿੰਡਾਂ ਦੀਆਂ ਪੰਚਾਇਤਾਂ ਦੀ ਇੱਕ ਸਾਂਝੀ ਮੀਟਿੰਗ
Next articleਜਾਅਲੀ ਡੋਪ ਟੈਸਟ ਰਿਪੋਰਟਾਂ ਦੇਣ ਬਦਲੇ ਰਿਸ਼ਵਤਾਂ ਲੈਣ ਸਬੰਧੀ ਵਿਜੀਲੈਂਸ ਬਿਊਰੋ ਵੱਲੋਂ ਘੁਟਾਲੇ ਦਾ ਪਰਦਾਫਾਸ਼