ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਿਆਮਪੁਰ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ

ਅੰਮ੍ਰਿਤਸਰ (ਸਮਾਜ ਵੀਕਲੀ) (ਜਪਰੈਨ ਸਿੰਘ) ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਮੱਦੇ ਨਜ਼ਰ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਿਆਮਪੁਰ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਵਿਦਿਆਰਥੀਆਂ ਦੀ ਸਾਲ ਭਰ ਦੀ ਮਿਹਨਤ ਅਤੇ ਅਧਿਆਪਕ ਸਾਹਿਬਾਨ ਦੀ ਯੋਗ ਅਗਵਾਈ ਨੂੰ ਸਫਲਤਾ ਦੇ ਮੁਕਾਮ ਹਾਸਲ ਕਰਵਾਉਣ ਲਈ ਪਰਮ ਪਿਤਾ ਪਰਮਾਤਮਾ ਪਾਸ ਜੋਦੜੀ ਅਰਦਾਸ ਬੇਨਤੀ ਕਰਨ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਇਸ ਪਾਵਨ ਮੌਕੇ ਸਰਪੰਚ ਸ ਰਜਿੰਦਰ ਸਿੰਘ ਕਾਲਾ,ਸ ਚਰਨਜੀਤ ਸਿੰਘ ਅਧਿਆਪਕ,ਸ ਹਰਿੰਦਰਜੀਤ ਸਿੰਘ ਮੁੱਖ ਅਧਿਆਪਕ,ਸ ਰਣਜੀਤ ਸਿੰਘ ਰਾਣਾ,ਸ ਦਲਵਿੰਦਰ ਸਿੰਘ ਬੁੱਟਰ,ਸ ਗੁਰਪ੍ਰਤਾਪ ਸਿੰਘ ਕਿਆਮਪੁਰ,ਸ ਕਰਮਬੀਰ ਸਿੰਘ,ਐਸ ਐਮ ਸੀ ਕਮੇਟੀ ਦੇ ਚੇਅਰਪਰਸਨ ਬੀਬੀ ਅਮਰਜੀਤ ਕੌਰ,ਅਧਿਆਪਕ ਸ੍ਰੀ ਪੰਕਜ ਸ਼ਰਮਾ ,ਮੁੱਖ ਅਧਿਆਪਕ ਸ੍ਰੀ ਰਜੇਸ਼,ਪ੍ਰਿਸੀਪਲ ਸ ਗੁਰਪ੍ਰਕਾਸ਼ ਸਿੰਘ,ਸ ਅਮਨਜੀਤ ਸਿੰਘ,ਸ ਬਲਜਿੰਦਰ ਸਿੰਘ,ਸ੍ਰੀ ਰਮਨਦੀਪ ਸ਼ਰਮਾ,ਸ ਜਸਬੀਰ ਸਿੰਘ,ਸ ਮਨਜੀਤ ਸਿੰਘ,ਸ ਬਿਕਰਮਜੀਤ ਸਿੰਘ,ਸ ਸੁੱਖਵਿੰਦਰ ਸਿੰਘ,ਸ ਸੁਖਦੀਪ ਸਿੰਘ ,ਸ ਸੁਰਿੰਦਰਪਾਲ ਸਿੰਘ,ਮੁੱਖ ਅਧਿਆਪਕਾ  ਸ੍ਰੀ ਮਤੀ ਹਰਜੀਤ ਕੌਰ,ਅਧਿਆਪਕਾ ਮਿਸ ਰਵੀਨਾ,ਸ੍ਰੀ ਮਤੀ ਸ਼ਵੇਤਾ ਬੇਦੀ,ਸ੍ਰੀ ਮਤੀ ਸਰਬਜੀਤ ਗਿੱਲ,ਸ੍ਰੀ ਮਤੀ ਕੋਮਲ,ਸ੍ਰੀ ਮਤੀ ਪਰਮੀਤ ਕੌਰ,ਸ੍ਰੀ ਮਤੀ ਅਮਨਦੀਪ ਕੌਰ,ਸ੍ਰੀ ਮਤੀ ਸ਼ਿਖਾ,ਸ੍ਰੀ ਮਤੀ ਕਮਲਜੀਤ ਕੌਰ,ਗੋਲਡੀ ਜੀ ਕਿਆਮਪੁਰ,ਪੰਚਾਇਤ ਮੈਂਬਰ,ਐਸ ਐਮ ਸੀ ਕਮੇਟੀ ਮੈਂਬਰ,ਸਕੂਲ ਦੇ ਸਮੂੰਹ ਵਿਦਿਆਰਥੀਆਂ ਨੇ ਹਾਜ਼ਰੀਆਂ ਭਰੀਆਂ।ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਿਆਮਪੁਰ ਦੇ ਅਧਿਆਪਕ ਸਾਹਿਬਾਨ ਤੇ ਪ੍ਰਿੰਸੀਪਲ ਸਾਹਿਬ ਨੇ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਕੇ ਗੁਰੂ ਕੇ ਲੰਗਰਾਂ ਦੀ ਅਟੁੱਟ ਸੇਵਾ ਕਰਵਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleBENEFITS OF CELEBRATING CHILDREN’S BIRTHDAYS IN GURDWARAS
Next articleEconomic Condition of Religious Minorities: Quota or Affirmative Action