ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜ੍ਹਾਂ ਵਿਖੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ “ਲਾਇਬ੍ਰੇਰੀ ਇਨਾਮ ਵੰਡ ਸਮਾਰੋਹ” ਕਰਵਾਇਆ

(ਸਮਾਜ ਵੀਕਲੀ)- “ਪੰਜਾਬ ਅਤੇ ਪੰਜਾਬੀਅਤ ਦੀ ਪਜਿਚਾਣ ਮਾ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਲਾਇਬ੍ਰੇਰੀਆਂ ਅਹਿਮ ਰੋਲ ਅਦਾ ਕਰ ਰਹੀਆਂ ਹਨ” ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜ੍ਹਾਂ ਵਿਖੇ ਲਾਇਬ੍ਰੇਰੀ ਦਾ ਰਸਮੀ ਉਦਘਾਟਨ ਕਰਦਿਆਂ ਸਾਬਕਾ ਪ੍ਰਿੰਸੀਪਲ ਮੈਡਮ ਸਨੇਹ ਲਤਾ ਸੈਣੀ ਨੇ ਕੀਤਾ।

ਸਕੂਲ ਵਿੱਚ ਲਾਇਬ੍ਰੇਰੀ ਦੀਆ ਵੱਖ ਵੱਖ ਗਤੀਵਿਧੀਆਂ ਵਿੱਚ ਅੱਵਲ ਰਹੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਨ ਲਈ ਪ੍ਰਿੰਸੀਪਲ ਮੈਡਮ ਚਰਨਜੀਤ ਕੌਰ ਆਹੂਜਾ ਦੀ ਸੁੱਚੱਜੀ ਅਗਵਾਈ ਅਤੇ ਲਾਇਬ੍ਰੇਰੀ ਗਾਇਡ ਆਧਿਆਪਕ ਹਰਭਿੰਦਰ ਸਿੰਘ “ਮੁੱਲਾਂਪੁਰ” ਦੀ ਦੇਖ ਰੇਖ ਹੇਠ ਕਰਵਾਏ ਗਏ ਇਨਾਮ ਵੰਡ ਸਮਾਗਮ ਵਿੱਚ ਸਟੇਟ ਅਵਾਰਡੀ ਅਧਿਆਪਕ ਤੇ ਲੇਖਕ ਸੁਰਜੀਤ ਸਿੰਘ ਲਾਂਬੜਾ, ਪ੍ਰਿੰਸੀਪਲ ਹਰਸ਼ਰਨਪਾਲ ਸਿੰਘ, ਪ੍ਰਿੰਸੀਪਲ ਸੋਹਣ ਸਿੰਘ ਨੇ ਵਿਸ਼ੇਸ਼ ਸ਼ਿਰਕਤ ਕੀਤੀ।

ਸ਼੍ਰੀ ਲਾਂਬੜਾ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਕਿਤਾਬਾ ਪੜ੍ਹਨ ਦੀ ਘਟ ਰਹੀ ਰੁਚੀ ਦਾ ਕਾਰਣ ਵਿਦਿਆਰਥੀਆਂ ਵਿੱਚ ਲਾਇਬ੍ਰੇਰੀਆਂ ਦੀ ਮਹੱਤਤਾ ਤੋਂ ਜਾਣੂ ਨਾ ਹੋਣਾ ਹੀ ਹੈ, ਅਧਿਆਪਕ ਹੀ ਵੱਧ ਤੋਂ ਵੱਧ ਪ੍ਰੇਰਣਾ ਰਾਹੀ ਵਿਦਿਆਰਥੀਆਂ ਨੂੰ ਸਕੂਲ ਲਾਇਬ੍ਰੇਰੀ ਨਾਲ ਜੋੜ ਸਕਦੇ ਹਨ।

ਇਸ ਮੌਕੇ ਤੇ ਕਵਿਤਾਵਾ, ਕਹਾਣੀਆਂ ਅਤੇ ਲੇਖਾਂ ਦੀਆਂ ਰਚਨਾਵਾਂ ਲਿਖਣ ਵਾਲੇ ਵਿਦਿਆਰਥੀਆਂ ਰਾਧਿਕਾ, ਸ਼ੀਲੂ, ਰਮਨਦੀਪ ਕੌਰ, ਮਨਪ੍ਰੀਤ ਕੌਰ, ਕਰਨ ਕੁਮਾਰ, ਮਹਿਕਦੀਪ ਕੌਰ, ਪਾਇਲ, ਰਾਜਿੰਦਰ ਕੌਰ ਨੂੰ ਪ੍ਰਸੰਸਾ ਪੱਤਰਾਂ, ਇਨਾਮਾਂ ਅਤੇ ਸਾਹਿਤਕ ਕਿਤਾਬਾਂ ਦੀ ਵੰਡ ਕੀਤੀ ਗਈ।

ਇਸ ਸਮਾਗਮ ਵਿੱਚ ਮੈਡਮ ਸੰਗੀਤਾ ਰਾਣੀ, ਅੰਜੂ ਠਾਕੁਰ, ਸੀਮਾ ਸ਼ਰਮਾਂ, ਕੁਲਵੀਰ ਕੌਰ, ਸੋਨੀਆ ਸਹਿਗਲ, ਦੀਪਇੰਦਰ ਵਾਲੀਆ, ਇੰਦਰਜੀਤ ਸਿੰਘ ਬਾਸੀਆਂ ਬੇਟ, ਜਗਜੀਤ ਸਿੰਘ ਲਲਤੋਂ ਕਲਾਂ, ਪ੍ਰੀਤਮ ਸਿੰਘ, ਲੈਕ:ਅਲਬੇਲ ਸਿੰਘ, ਵਿਕਾਸ ਸ਼ਰਮਾਂ, ਮਲਕਿੰਦਰ ਸਿੰਘ, ਸੌਰਬ ਥਾਪਰ, ਰਾਜਵੀਰ ਸਿੰਘ , ਦਵਿੰਦਰ ਸਿੰਘ ਗਰਚਾ, ਮਾਸਟਰ ਹਰਭਿੰਦਰ “ਮੁੱਲਾਂਪੁਰ” ਤੇ ਹੋਰ ਅਧਿਆਪਕ ਹਾਜਰ ਸਨ। ਮੰਚ ਸੰਚਾਲਨ ਦੀ ਜੁੰਮੇਵਾਰੀ ਪੰਜਾਬੀ ਮਾਸਟਰ ਇੰਦਰਜੀਤ ਸਿੰਘ ਬਾਸੀਆਂ ਨੇ ਬਾਖੂਬੀ ਨਿਭਾਈ।

Previous articleਲਾਂਘਾ ਖੁਲ੍ਹਣਾ ਮੁਬਾਰਕ ਇਸ਼ਾਰਾ ਆਓ… ਹੁਣ… ਨਜ਼ਰੀਏ ਦਾ ਫਾਟਕ ਖੋਲ੍ਹਣ ਵੱਲ ਅਹੁਲੀਏ
Next articleਚੰਦੂਮਾਜਰੀਏ