HOME ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੈਦਪੁਰ ਵਿਖੇ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਮਨਾਇਆ ਗਿਆ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੈਦਪੁਰ ਵਿਖੇ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਮਨਾਇਆ ਗਿਆ

1
ਕਪੂਰਥਲਾ,   (ਸਮਾਜ ਵੀਕਲੀ)   (ਕੌੜਾ)–  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੈਦਪੁਰ, ਕਪੂਰਥਲਾ ਵਿੱਚ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਨੂਂ ਉਤਸ਼ਾਹ ਅਤੇ ਜਾਗਰੂਕਤਾ ਨਾਲ ਮਨਾਇਆ ਗਿਆ।ਇਸ ਵਿਸ਼ੇਸ਼ ਦਿਨ ਦੀ ਸ਼ੁਰੂਆਤ ਸਕੂਲ ਦੀ ਸਵੇਰੇ ਅਸੰਬਲੀ ਦੌਰਾਨ ਸ. ਅਮਨਦੀਪ ਸਿੰਘ (ਸਾਇੰਸ ਮਾਸਟਰ) ਵਲੋਂ ਦਿੱਤੇ ਗਏ ਜਾਗਰੂਕਤਾ ਭਾਸ਼ਣ ਨਾਲ ਹੋਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਜੈਵਿਕ ਵਿਭਿੰਨਤਾ ਧਰਤੀ ਦੀ ਪ੍ਰਾਕਿਰਤਿਕ ਧਨ ਸੰਪਦਾ ਹੈ ਅਤੇ ਇਸਦੀ ਰੱਖਿਆ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਉਦਾਹਰਣਾਂ ਰਾਹੀਂ ਵਿਦਿਆਰਥੀਆਂ ਨੂੰ ਇਹ ਦੱਸਿਆ ਕਿ ਕੁਦਰਤੀ ਪ੍ਰਜਾਤੀਆਂ ਦੀ ਹਫ਼ਾਜ਼ਤ ਕਰਕੇ ਅਸੀਂ ਆਪਣੇ ਭਵਿੱਖ ਨੂੰ ਸੁਰੱਖਿਅਤ ਬਣਾ ਸਕਦੇ ਹਾਂ। ਇਸ ਮੌਕੇ ਸ਼੍ਰੀਮਤੀ ਹਰਪ੍ਰੀਤ ਕੌਰ ( ਸਾਇੰਸ ਮਿਸਟੈ੍ਸ) ਦੀ ਅਗਵਾਈ ਹੇਠ ਪੋਸਟਰ ਮੇਕਿੰਗ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬੱਚਿਆਂ ਨੇ ਜੈਵਿਕ ਵਿਭਿੰਨਤਾ ਬਚਾਉਣ ਸਬੰਧੀ ਰਚਨਾਤਮਕ ਪੋਸਟਰ ਬਣਾਏ। ਵਿਦਿਆਰਥੀਆਂ ਦੀ ਰਚਨਾਤਮਕਤਾ ਅਤੇ ਸਮਝ ਨੂੰ ਸਾਰੇ ਸਟਾਫ ਨੇ ਸਰਾਹਿਆ। ਸਕੂਲ ਦੇ ਇੰਚਾਰਜ ਸ਼੍ਰੀ ਰਾਕੇਸ਼ ਕੁਮਾਰ ਜੀ (ਲੈਕਚਰਾਰ ਸਰੀਰਕ ਸਿੱਖਿਆ) ਨੇ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸਮਾਰੋਹ ਨਾਂ ਸਿਰਫ਼ ਵਿਦਿਆਰਥੀਆਂ ਦੀ ਗਿਆਨਵਰਧਨ ਕਰਦੇ ਹਨ, ਸਗੋਂ ਉਨ੍ਹਾਂ ਵਿੱਚ ਪਰਿਆਵਰਨ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵੀ ਜਗਾਉਂਦੇ ਹਨ। ਸਮਾਗਮ ਨੂੰ ਸਫਲ ਬਣਾਉਣ ਲਈ  ਰਵਿੰਦਰ ਕੌਰ (ਪੰਜਾਬੀ ਲੈਕਚਰਾਰ), ਗੁਰਵਿੰਦਰ ਕੌਰ (ਸਮਾਜਿਕ ਵਿਗਿਆਨ ਮਿਸਟੈ੍ਸ), ਰਾਜਵਿੰਦਰ ਕੌਰ (ਪੰਜਾਬੀ ਮਿਸਟਰੈੱਸ), ਮਨਿੰਦਰ ਕੌਰ (ਗਣਿਤ ਮਿਸਟਰੈੱਸ), ਰਾਜਵਿੰਦਰ ਕੌਰ (ਅੰਗਰੇਜ਼ੀ ਮਿਸਟਰੈੱਸ), ਕਿੰਦਰਜੀਤ ਕੌਰ (ਕੰਪਿਊਟਰ ਅਧਿਆਪਿਕਾ), ਕੁਲਬੀਰ ਸਿੰਘ (ਪੀ.ਟੀ.ਆਈ.), ਹਰਮਿੰਦਰ ਸਿੰਘ (ਐੱਸ.ਐੱਲ.ਏ.), ਕੁਸ਼ਨਪਾਲ ਸਿੰਘ (ਲਾਇਬਰੇਰੀਅਨ), ਹਰਵਿੰਦਰ ਕੌਰ ਆਦਿ  ਨੇ ਅਹਿਮ ਭੂਮਿਕਾ ਨਿਭਾਈ। ਸਮਾਪਤੀ ‘ਤੇ ਸ. ਰਾਕੇਸ਼ ਕੁਮਾਰ ਜੀ (ਲੈਕਚਰਾਰ ਸਰੀਰਕ ਸਿੱਖਿਆ) ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਘੁੰਮਣ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਰਾਭਾ ਦੇ ਬੁੱਤ ’ਤੇ ਅਰਪਿਤ ਕੀਤੇ ਫੁੱਲ
Next articleਦੀਵਾਨ ਟੋਡਰਮੱਲ ਪਬਲਿਕ ਸਕੂਲ ਕਾਕੜਾ ਵਿਖੇ ਛੋਟੇ ਬੱਚਿਆਂ ਦੀ ਮਨਾਈ ਗਈ ਪੂਲ ਪਾਰਟੀ ਅਤੇ ਵੱਡੇ ਬੱਚਿਆਂ ਨੂੰ ਵਿਖਾਈ ਗਈ ‘ਨਾਨਕ ਜਹਾਜ਼’ ਫਿਲਮ।