(ਸਮਾਜ ਵੀਕਲੀ) ਸਕੂਲ ਚੇਅਰਮੈਂਨ ਬਾਬਾ ਕਿਰਪਾਲ ਸਿੰਘ ਜੀ ਅਤੇ ਸਮੁੱਚੀ ਸਕੂਲ ਮੈਨੇਜਮੈਂਟ ਦੀ ਯੋਗ ਅਗਵਾਈ ਸਦਕਾ, ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਦੀ ਪ੍ਰੇਰਨਾ ਸਦਕਾ ਬੀਤੇਂ ਦਿਨ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਵਿਖੇ ਪੀ ਟੀ -1 ਟੈਸਟਾਂ ਤੋਂ ਬਾਅਦ ਨਰਸਰੀ ਤੋਂ ਚੌਥੀ ਜਮਾਤ ਤੱਕ ਦੇ ਬੱਚਿਆਂ ਲਈ ਸਕੂਲ ਵਿੱਚ ਪੂਲ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੱਚਿਆਂ ਨੇ ਰੰਗ ਬਰੰਗੀਆਂ ਪੁਸ਼ਾਕਾਂ ਪਹਿਣ ਕੇ ਪੂਲ ਪਾਰਟੀ ਦਾ ਆਨੰਦ ਲਿਆ, ਅਤੇ ਆਪਣੇ ਮਨ ਪਸੰਦ ਪਕਵਾਨਾ ਨੂੰ ਖਾ ਕੇ ਖ਼ੂਬ ਮਸਤੀ ਕੀਤੀ। ਪੰਜਵੀਂ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਨੂੰ ਸੰਗਰੂਰ ਦੇ ਫੰਨਸੁਕੈਅਰ ਵਿੱਚ ਕੋਮਾਗਾਟਾਮਾਰੂ ਜਹਾਜ਼ ਨਾਲ ਸੰਬੰਧਿਤ ਇਤਿਹਾਸਿਕ ਫਿਲਮ ‘ਨਾਨਕ ਜਹਾਜ਼’ ਵਿਖਾਈ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਸਿੱਖ ਵਿਰਾਸਤ ਅਤੇ ਸਿੱਖ ਯੋਧਿਆਂ ਦੀ ਦੇਸ਼ ਅਤੇ ਵਿਦੇਸ਼ ਵਿੱਚ ਕੀਤੀ ਅਥਾਹ ਮਿਹਨਤ ਅਤੇ ਉਨ੍ਹਾਂ ਉੱਪਰ ਵਿਦੇਸ਼ ਵਿੱਚ ਹੋਏ ਤਸ਼ੱਦਦ ਦੀ ਕਹਾਣੀ ਦੇ ਇਤਿਹਾਸ ਨਾਲ ਸੰਬੰਧਿਤ ਮਹਾਨ ਘਟਨਾਵਾਂ ਬਾਰੇ ਜਾਣਕਾਰੀ ਹਾਸਿਲ ਕੀਤੀ, ਤੇ ਵਿਦਿਆਰਥੀਆਂ ਨੇ ਜੀਵਨ ਵਿੱਚ ਕਦੇ ਵੀ ਹਾਰ ਨਾ ਮੰਨ ਕੇ ਸੰਘਰਸ਼ ਕਰਕੇ ਜ਼ਿੰਦਗੀ ਵਿੱਚ ਜਿੱਤ ਹਾਸਿਲ ਕਰਨ ਦੀ ਪ੍ਰੇਰਨਾ ਹਾਸਿਲ ਕੀਤੀ। ਇਸ ਉਪਰੰਤ ਵਿਦਿਆਰਥੀਆਂ ਨੂੰ ਨਾਨਕਿਆਣਾ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਕਰਾਇਆ ਗਿਆ ਜਿੱਥੇ ਵਿਦਿਆਰਥੀਆਂ ਨੇ ਸਕੂਲ ਵੱਲੋਂ ਦਿੱਤੀ ਰਿਫਰੈਸ਼ਮੈਂਟ ਅਤੇ ਗੁਰੂ ਕੇ ਲੰਗਰ ਛਕ ਕੇ ਸਕੂਲ ਵੱਲ ਵਾਪਸੀ ਕੀਤੀ। ਮੌਕੇ ਉੱਤੇ ਮੈਨੇਜਰ ਡਾਇਰੈਕਟਰ ਡਾ: ਗੁਰਮੀਤ ਸਿੰਘ ਮੈਨੇਜਰ ਸਰਦਾਰ ਸਰਬਜੀਤ ਸਿੰਘ ,ਕਮਲਦੀਪ ਸਿੰਘ ਝਨੇੜੀ ਪੰਜਾਬੀ ਅਧਿਆਪਕ ਸੰਦੀਪ ਸਿੰਘ ਕੋਡੀਨੇਟਰ ਮੈਡਮ ਬਲਜੀਤ ਕੌਰ ਮੈਡਮ ਅਵਰਿੰਦਰ ਕੌਰ ਮਨਪ੍ਰੀਤ ਕੌਰ ਰਜਨੀ ਮੈਮ ਮੰਜੂ ਮੈਮ ਸਨਮੀਤ ਸਿੰਘ, ਅਵਤਾਰ ਸਿੰਘ ਅਤੇ ਹਰਵਿੰਦਰ ਸਿੰਘ ਆਦਿ ਮੌਜੂਦ ਸਨ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



