ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਧੋਵਾਲ ਵਿਖੇ ਮੈਥ, ਸਾਇੰਸ, ਸਮਾਜਿਕ ਸਿੱਖਿਆ ,ਅੰਗਰੇਜ਼ੀ ਅਤੇ ਗਿਆਰਵੀਂ ਬਾਰਵੀਂ ਦੇ ਵਿਦਿਆਰਥੀ ਆਂ ਦਾ ਆਰਟਸ ਗਰੁੱਪ ਦਾ ਮੇਲਾ ਕਰਵਾਇਆ ਗਿਆ । ਇਸ ਮੇਲੇ ਵਿੱਚ ਵਿਦਿਆਰਥੀਆਂ ਵੱਲੋਂ ਸਬੰਧਿਤ ਵਿਸ਼ਿਆਂ ਦੇ ਚਾਰਟ ਮਾਡਲ ਅਤੇ ਪ੍ਰੋਜੈਕਟ ਤਿਆਰ ਕੀਤੇ ਗਏ ।ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਇਹਨਾਂ ਪ੍ਰੋਜੈਕਟਾਂ ਦੀ ਸਕੂਲ ਦੇ ਖੁੱਲੇ ਵਿਹੜੇ ਵਿੱਚ ਪ੍ਰਦਰਸ਼ਨੀ ਲਗਾਈ ਗਈ ।ਇਸ ਪ੍ਰਦਰਸ਼ਨੀ ਨੂੰ ਵੇਖਣ ਲਈ ਗ੍ਰਾਮ ਪੰਚਾਇਤ ਉਧੋਵਾਲ ਦੇ ਸਰਪੰਚ ਅਨੂਪ੍ਰੇਮ ਅਤੇ ਮੈਂਬਰ ਸਾਹਿਬਾਨ, ਐਸ ਐਮ ਸੀ ਕਮੇਟੀ ਦੇ ਚੇਅਰਪਰਸਨ ਸ੍ਰੀਮਤੀ ਮਨਪ੍ਰੀਤ ਕੌਰ, ਸ੍ਰੀ ਜੋਜਫ ਗਿੱਲ ਸਾਬਕਾ ਸਰਪੰਚ ਅਤੇ ਵੱਖ-ਵੱਖ ਪਤਵੰਤੇ ਸੱਜਣ ਪਹੁੰਚੇ ।ਸਕੂਲ ਮੁਖੀ ਸ੍ਰੀ ਅਮਰਜੀਤ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਗਿਆ ਅਤੇ ਸਕੂਲ ਪਹੁੰਚਣ ਤੇ ਉਹਨਾਂ ਦਾ ਸਮੂਹ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਹਾਜਰ ਸ਼ਖਸੀਅਤਾਂ ਵੱਲੋਂ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਇਨਾ ਮਾਡਲਾਂ ਵਿੱਚ ਡੂੰਘੀ ਦਿਲਚਸਪੀ ਵਿਖਾਈ ਗਈ ਅਤੇ ਵਿਦਿਆਰਥੀਆਂ ਨੂੰ ਇਸ ਸਬੰਧ ਵਿੱਚ ਸਵਾਲ ਜਵਾਬ ਵੀ ਕੀਤੇ, ਜਿਨਾਂ ਦੇ ਵਿਦਿਆਰਥੀਆਂ ਵੱਲੋਂ ਬੜੀ ਹੀ ਸੂਝ ਬੂਝ ਨਾਲ ਉੱਤਰ ਦਿੱਤੇ ਗਏ ।ਇਸ ਮੇਲੇ ਨੂੰ ਵੇਖਣ ਲਈ ਸਕੂਲ ਦੇ ਸਾਬਕਾ ਸਾਇੰਸ ਮਾਸਟਰ ਸ੍ਰੀ ਗੁਲਸ਼ਨ ਕੁਮਾਰ ਜੀ ਅਤੇ ਸ੍ਰੀ ਦਿਨੇਸ਼ ਕੁਮਾਰ ਜੀ ਲੈਕਚਰਾਰ ਇਕਨੋਮਿਕਸ ਵਿਸ਼ੇਸ਼ ਤੌਰ ਤੇ ਪਹੁੰਚੇ । ਹਾਜਰ ਸ਼ਖਸੀਅਤਾਂ ਵੱਲੋਂ ਵਿਦਿਆਰਥੀਆਂ ਦੁਆਰਾ ਕੀਤੇ ਇਸ ਰਚਨਾਤਮਕ ਕਾਰਜ ਲਈ ਵਿਦਿਆਰਥੀਆਂ ਅਤੇ ਉਹਨਾਂ ਨੂੰ ਗਾਈਡ ਕਰਨ ਵਾਲੇ ਅਧਿਆਪਕਾਂ ਦੀ ਬੜੀ ਤਾਰੀਫ ਕੀਤੀ ਗਈ ।ਉਹਨਾਂ ਕਿਹਾ ਕਿ ਅਜਿਹੇ ਮੇਲੇ ਵਿਦਿਆਰਥੀਆਂ ਦੇ ਵਿੱਚ ਰਚਨਾਤਮਕ ਰੁਚੀਆਂ ਦਾ ਵਿਕਾਸ ਕਰਦੇ ਹਨ ਅਤੇ ਇਹਨਾਂ ਮੇਲਿਆਂ ਵਿੱਚੋਂ ਹੀ ਭਵਿੱਖ ਦੇ ਸਾਇੰਸ ਦਾਨ ,ਇੰਜੀਨੀਅਰ, ਡਾਕਟਰ ਅਤੇ ਹੋਰ ਵੱਖ-ਵੱਖ ਖੇਤਰਾਂ ਵਿੱਚ ਮੁਹਾਰਤ ਪ੍ਰਾਪਤ ਕਰਨ ਵਾਲੇ ਵਿਅਕਤੀ ਪੈਦਾ ਹੁੰਦੇ ਹਨ |ਇਸ ਮੇਲੇ ਵਿੱਚ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਮਾਡਲਾਂ ਵਿੱਚ ਵਿਸ਼ੇਸ਼ ਤੌਰ ਤੇ ਪਰਾਲੀ ਪ੍ਰਬੰਧਨ ਦੀ ਸਮੱਸਿਆ ਨਾਲ ਨਜਿੱਠਣ, ਵਾਤਾਵਰਨ ਪ੍ਰਦੂਸ਼ਣ, ਰੋਜਾਨਾ ਜੀਵਨ ਦੀਆਂ ਸਮੱਸਿਆਵਾਂ ਨੂੰ ਮੈਥ ਵਿਸ਼ੇ ਨਾਲ ਜੋੜਨਾ ਅਤੇ ਖੇਡ ਖੇਡ ਰਾਹੀਂ ਹੱਲ ਕਰਨਾ ,ਅਜੋਕੇ ਸਮੇਂ ਵਿੱਚ ਕੰਪਿਊਟਰ ਦੀ ਵਰਤੋਂ, ਅੰਗਰੇਜ਼ੀ ਵਿਸ਼ੇ ਦੀ ਮੁਹਾਰਤ ਅਤੇ ਵਿਦਿਆਰਥੀਆਂ ਦੁਆਰਾ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ ।ਆਏ ਹੋਏ ਮਹਿਮਾਨਾਂ ਨੇ ਇਹ ਸਭ ਵੇਖ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ । ਗ੍ਰਾਮ ਪੰਚਾਇਤ ਵੱਲੋਂ ਸਕੂਲ ਨੂੰ 3100 ਰੁਪਏ ਦੀ ਰਾਸ਼ੀ ਦਾਨ ਵਜੋਂ ਦਿੱਤੀ । ਉਹਨਾ ਭਵਿੱਖ ਵਿੱਚ ਵੀ ਸਕੂਲ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ । ਅੰਤ ਵਿੱਚ ਸਕੂਲ ਮੁਖੀ ਸ੍ਰੀ ਅਮਰਜੀਤ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।ਇਸ ਮੇਲੇ ਨੂੰ ਕਾਮਯਾਬ ਕਰਨ ਵਿੱਚ ਸ੍ਰੀ ਸਤਨਾਮ ਸਿੰਘ ਮੈਥ ਮਾਸਟਰ, ਸ੍ਰੀ ਅਨਿਲ ਕੁਮਾਰ ਹਿੰਦੀ ਮਾਸਟਰ ,ਸ੍ਰੀ ਸੁਦੇਸ਼ ਸਿੰਘ, ਸ੍ਰੀ ਰਘਬੀਰ ਸਿੰਘ, ਸ੍ਰੀ ਸਤਨਾਮ ਸਿੰਘ ਮਾਨ, ਸ੍ਰੀਮਤੀ ਕਵਲਜੀਤ ਕੌਰ ਲੈਕਚਰਾਰ ਮੈਥ, ਸ੍ਰੀਮਤੀ ਕਮਲਜੀਤ ਕੌਰ ਸਾਇੰਸ ਮਿਸਟਰਸ ,ਸ੍ਰੀਮਤੀ ਹਨੀਸ਼ ਰਾਣੀ, ਸ੍ਰੀਮਤੀ ਜਸਪ੍ਰੀਤ ਕੌਰ, ਸ੍ਰੀਮਤੀ ਰਜਿੰਦਰ ਕੌਰ ਅਤੇ ਸਮੂਹ ਸਟਾਫ ਦਾ ਵਿਸ਼ੇਸ਼ ਯੋਗਦਾਨ ਰਿਹਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly