ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਸਰਕਾਰੀ ਐਲੀਮੈਂਟਰੀ ਸੈਲਫਮੇਡ ਸਮਾਰਟ ਸਕੂਲ ਸ਼ੇਖੂਪੁਰ ਸਿੱਖਿਆ ਬਲਾਕ ਕਪੂਰਥਲਾ -1 ਵੱਲੋਂ ਸਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਸਮਾਰੋਹ ਦੇ ਮੁੱਖ ਮਹਿਮਾਨ ਅਮਰੀਕ ਸਿੰਘ ਢਿੱਲੋ ਸੇਵਾ ਮੁਕਤ ਲੈਕਚਰਾਰ ਡਾਇਟ ਸ਼ੇਖੂਪੁਰ ਅਤੇ ਰੇਵੰਤ ਬਹਿਲ ,ਸੀ ਏ ਬਹਿਲ ਐਂਡ ਕੰਪਨੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਮੰਡਲ ਵਿੱਚ ਮਮਤਾ ਬਜਾਜ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸਿੱਖਿਆ ਕਪੂਰਥਲਾ, ਡਾਕਟਰ ਬਲਵਿੰਦਰ ਸਿੰਘ ਬੱਟੂ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸਿੱਖਿਆ ਕਪੂਰਥਲਾ ,ਅਮਰਜੀਤ ਕੋਮਲ ਸੇਵਾ ਮੁਕਤ ਸੈਂਟਰ ਹੈੱਡ ਟੀਚਰ,ਬੀ ਬੀ ਸ਼ਰਮਾ ਸੇਵਾ ਮੁਕਤ ਪ੍ਰਿੰਸੀਪਲ ਡੀ ਏ ਵੀ ਜਲੰਧਰ ਅਤੇ ਹਰਵਿੰਦਰ ਸਿੰਘ ਅੱਲੂਵਾਲ ਜ਼ਿਲ੍ਹਾ ਪ੍ਰਧਾਨ ਡੀ ਟੀ ਐੱਫ ਸ਼ਾਮਿਲ ਹੋਏ । ਸਮਾਰੋਹ ਦੀ ਸ਼ੁਰੂਆਤ ਸ਼ਮਾ ਰੌਸ਼ਨ ਕਰਕੇ ਬੱਚਿਆਂ ਵੱਲੋਂ ਧਾਰਮਿਕ ਵੰਦਨਾ ਨਾਲ ਕੀਤੀ ਗਈ । ਬੱਚਿਆਂ ਅੰਦਰ ਖੇਡ ਭਾਵਨਾ ਵਿਕਸਿਤ ਕਰਨ ਲਈ ਪਹਿਲੀ ਜਮਾਤ ਦੇ ਛੋਟੇ ਛੋਟੇ ਬੱਚਿਆਂ ਨੂੰ ਝਲਕ ਪੇਸ਼ ਕੀਤੀ । ਪ੍ਰੀ ਪ੍ਰਾਇਮਰੀ ਦੇ ਬੱਚਿਆਂ ਵੱਲੋਂ ਚੰਦਾ ਕੇ ਗਾਓ ਮੇਂ ਸੈਰ ਕਰਨੇ ਜਾਏਗੇ ਪੇਸ਼ ਕੀਤਾ ਗਿਆ ।ਸਮਾਗਮ ਦੌਰਾਨ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਬਹੁਤ ਹੀ ਦਿਲਕਸ਼ ਅਤੇ ਸਿੱਖਿਆ ਦਾ ਸੰਦੇਸ਼ ਦੇਣ ਵਾਲੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ ।
ਮੌਕੇ ਜਿਲਾ ਸਿੱਖਿਆ ਅਧਿਕਾਰੀ ਨੂੰ ਮਮਤਾ ਬਜਾਜ ਵੱਲੋਂ ਆਪਣੇ ਸੰਬੋਧਨ ਦੌਰਾਨ ਸਕੂਲ ਵੱਲੋਂ ਸਲਾਨਾ ਇਨਾਮ ਵੰਡ ਸਮਾਰੋਹ
ਕਰਾਉਣ ਲਈ ਜੈਮਲ ਸਿੰਘ ਸਕੂਲ ਮੁਖੀ ਤੇ ਸੈਂਟਰ ਹੈਡ ਟੀਚਰ ਅਤੇ ਸਮੂਹ ਸਟਾਫ ਦੀ ਭਰਪੂਰ ਸ਼ਲਾਘਾ ਕੀਤੀ ਗਈ । ਸਮਾਰੋਹ ਦੇ ਮੁੱਖ ਮਹਿਮਾਨ ਅਮਰੀਕ ਸਿੰਘ ਢਿੱਲੋ ਵਾਲਾ ਸਕੂਲ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਸ਼ੇਖੂਪੁਰ ਸਕੂਲ ਵਿੱਚ ਪਹੁੰਚ ਕੇ ਪਤਾ ਲੱਗਿਆ ਕਿ ਸਕੂਲ ਦੇ ਕਾਇਆਕਲਪਲ ਕਰਨ ਲਈ ਸਕੂਲ ਦਾ ਸਮੁਚਾ ਸਟਾਫ ਯਤਨਸ਼ੀਲ ਹੈ ਡਾਕਟਰ ਬਲਵਿੰਦਰ ਸਿੰਘ ਬੱਟੂ ਉਪ ਜਿਲਾ ਸਿੱਖਿਆ ਅਧਿਕਾਰੀ ਕਪੂਰਥਲਾ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੇ ਸਲਾਨਾ ਸਮਾਰੋ ਫੋਨਾਂ ਸਕੂਲਾਂ ਨੂੰ ਕਰਾਉਣ ਲਈ ਵੀ ਅੱਗੇ ਆਉਣਾ ਚਾਹੀਦਾ ਹੈ। ਸਮਾਗਮ ਨੂੰ ਰੇਵੰਤ ਬਹਿਲ ਸੀ ਏ, ਸੁਖਵਿੰਦਰ ਸਿੰਘ ਕੁਆਲਿਟੀ ਹੈੱਡ ਆਈ ਟੀ ਸੀ ਕੰਪਨੀ, ਹਰਵਿੰਦਰ ਸਿੰਘ ਅਲੂਵਾਲ ਜ਼ਿਲ੍ਹਾ ਪ੍ਰਧਾਨ ਡੀ ਟੀ ਐਫ ਕਪੂਰਥਲਾ ਡਾਕਟਰ ਪਰਮਜੀਤ ਕੌਰ ਨੇ ਵੀ ਸੰਬੋਧਨ ਕੀਤਾ।
ਇਸ ਉਪਰੰਤ ਗੇਮਲ ਸਿੰਘ ਸੈਂਟਰ ਹੈ ਟੀਚਰ ਸ਼ੇਖੂਪੁਰ ਵੱਲੋਂ ਸਕੂਲ ਦੀ ਸਲਾਨਾ ਰਿਪੋਰਟ ਪੜ੍ਹੀ ਗਈ ਤੇ ਆਈਆਂ ਹੋਈਆਂ ਪ੍ਰਮੁੱਖ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ ਸਮਾਗਮ ਵਿੱਚ ਸਕੂਲ ਵਿਦਿਆਰਥਨਾ ਵੱਲੋਂ ਪੇਸ਼ ਕੀਤਾ ਗਿਆ ਗਿੱਧਾ ਸਮਾਰੋਹ ਦੀ ਸਿਖਰ ਹੋ ਨਿਬੜਿਆ। ਸਮਾਰੋਹ ਦੇ ਅੰਤ ਵਿੱਚ ਪੇਸ਼ਕਾਰੀ ਦੇਣ ਵਾਲੇ ਬੱਚਿਆਂ ਅਤੇ ਆਈਆਂ ਹੋਈਆਂ ਪ੍ਰਮੁੱਖ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਸਮੁੱਚੇ ਸਮਾਗਮ ਦੌਰਾਨ ਸਟੇਜ ਸੰਚਾਲਣ ਦੀ ਭੂਮਿਕਾ ਰਚਨਾ ਪੁਰੀ ਅਤੇ ਕੁਲਦੀਪ ਕੌਰ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਜਸਪ੍ਰੀਤ ਕੌਰ ਹਮੀਰਾ, ਬਲਵੀਰ ਸਿੰਘ ਢਪਈ, ਸੰਤੋਖ ਸਿੰਘ ਮੱਲ੍ਹੀ ਭਾਣੋ ਲੰਗਾ, ਅਜੀਤ ਸਿੰਘ ਖੈੜਾ ਦੋਨਾਂ, ਨੀਰੂ ਬਾਲਾ ਬਲੇਰ ਖਾਨਪੁਰ, ਰੇਸ਼ਮ ਸਿੰਘ ਰਜਾਪੁਰ (ਸਾਰੇ ਸੀ ਐੱਚ ਟੀ ), ਰਿਤੂ ਬਾਲਾ ਮੱਲ੍ਹੀਆਂ, ਮੀਨਾਕਸ਼ੀ ਪਾਂਧੀ (ਸਾਰੇ ਹੈਡ ਟੀਚਰ ),ਸ੍ਰੀ ਰਾਮ ਸਨੋਦੀਆ, ਨਦੀਨ ਖਾਨ, ਚੰਦਨ ਸਿੰਘ, ਜਸਪਾਲ ਸਿੰਘ, ਹਰਵਿੰਦਰ ਕੌਰ ਸਾਰੇ (ਆਈ ਟੀ ਸੀ ਕੰਪਨੀ) ਮਨੀਸ਼ ਕੁਮਾਰ ਮੈਨੇਜਰ ਮਾਤਾ ਭੱਦਰਕਾਲੀ ਮੰਦਰ, ਅਰੁਣ ਕੁਮਾਰ ਆਨੰਦ , ਅਭਿਸ਼ੇਕ ਆਨੰਦ, ਡਾਕਟਰ ਰਾਹੁਲ ਸ਼ਰਮਾ, ਸੁਖਵਿੰਦਰ ਸਿੰਘ ਢਿੱਲੋ, ਨਵਨੀਤ ਕੌਰ, ਮੁਨੱਜਾ ਇਰਸ਼ਾਦ ,ਅਮਨਦੀਪ ਕੌਰ,ਨੀਤੂ ਆਨੰਦ, ਸ਼ੈਲਜਾ ਸ਼ਰਮਾ ,ਕਮਲਦੀਪ ਬਾਵਾ, ਮਮਤਾ ਦੇਵੀ, ਮੋਨਿਕਾ ਅਰੋੜਾ ,ਮਨਮੋਹਨ ਕੌਰ ,ਬਰਿੰਦਾ ਸ਼ਰਮਾ, ਸ਼ਮਾ ਰਾਣੀ ,ਸਰੋਜ ਰਾਣੀ, ਆਦਿ ਤੋਂ ਇਲਾਵਾ ਮਿਡ ਡੇ ਮੀਲ ਕੁੱਕ ,ਵਰਕਰ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।