ਸਰਕਾਰੀ ਸਕੂਲ ਰਾਮਪੁਰ ਜਗੀਰ ਦੀ ਰਮਨੀਤ ਕੌਰ ‘ਮਾਤਾ ਅਜੀਤ ਕੌਰ ਯਾਦਗਾਰੀ ਐਵਾਰਡ’ ਨਾਲ ਸਨਮਾਨਿਤ

ਕਪੂਰਥਲਾ, (ਸਮਾਜ ਵੀਕਲੀ) ( ਕੌੜਾ )- ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰ ਜਗੀਰ ਵਿਖੇ 35 ਸਾਲ ਅਧਿਆਪਨ ਕਿੱਤੇ ਦੀ ਸੇਵਾ ਨਿਭਾਉਣ ਵਾਲੇ ਸਵ: ਮਾਤਾ ਅਜੀਤ ਕੌਰ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਯਾਦ ਵਿੱਚ ਸ਼ੁਰੂ ਕੀਤੇ ਗਏ ‘ਮਾਤਾ ਅਜੀਤ ਕੌਰ ਯਾਦਗਾਰੀ ਐਵਾਰਡ’ ਦੀ ਪਹਿਲੀ ਜੇਤੂ ਰਮਨੀਤ ਕੌਰ ਦਾ 25 ਹਜਾਰ ਰੁਪਏ ਦੇ ਨਗਦ ਇਨਾਮ ਨਾਲ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਸਦੇ ਪ੍ਰਵਾਸੀ ਭਾਰਤੀ ਜਸਕਰਨ ਸਿੰਘ ਥਿੰਦ ਵੱਲੋਂ ਸਾਲ 2023-24 ਤੋਂ ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰ ਜਗੀਰ ਦੇ ਪੰਜਵੀਂ ਜਮਾਤ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਲਈ 1 ਲੱਖ ਰੁਪਏ ਦੇ ਇਨਾਮ ਵਾਲਾ ‘ਮਾਤਾ ਅਜੀਤ ਕੌਰ ਯਾਦਗਾਰੀ ਐਵਾਰਡ’ ਸ਼ੁਰੂ ਕੀਤਾ ਸੀ, ਜਿਸ ਦੇ ਤਹਿਤ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਬੱਚੇ ਨੂੰ 25 ਹਜਾਰ, ਬਲਾਕ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 51 ਹਜਾਰ ਅਤੇ ਜਿਲ੍ਹੇ ‘ਚੋਂ ਫਸਟ ਆਉਣ ਵਾਲੇ ਨੂੰ ਇਕ ਲੱਖ ਰੁਪਏ ਦਾ ਨਗਦ ਨਾਮ ਦੇਣ ਦਾ ਐਲਾਨ ਕੀਤਾ ਸੀ। ਇਸੇ ਤਹਿਤ ਹੀ ਸਾਲ 2024 ਦੀ ਇਨਾਮ ਜੇਤੂ ਰਮਨੀਤ ਕੌਰ ਨੂੰ ਜਸਕਰਨ ਸਿੰਘ ਥਿੰਦ ਦੇ ਭਰਾ ਥਾਣੇਦਾਰ ਦਵਿੰਦਰ ਸਿੰਘ ਵੱਲੋਂ 25 ਹਜਾਰ ਰੁਪਏ ਦਾ ਨਗਦ ਇਨਾਮ ਦਿੱਤਾ ਗਿਆ। ਉਨਾਂ ਕਿਹਾ ਕਿ ਬੱਚਿਆਂ ਦੀ ਇਸ ਹੌਸਲਾ ਅਫਜ਼ਾਈ ਨਾਲ ਹੋਰਨਾਂ  ਬੱਚਿਆਂ ਵਿੱਚ ਵੀ ਪੜ੍ਹਨ ਦੀ ਰੁਚੀ ਵਿਕਸਿਤ ਹੋਵੇਗੀ। ਇਸ ਮੌਕੇ ਸਾਬਕਾ ਇੰਸਪੈਕਟਰ ਸਵਰਨ ਸਿੰਘ, ਸਾਬਕਾ ਪ੍ਰਿੰਸੀਪਲ ਭਜਨ ਸਿੰਘ, ਮਾਸਟਰ ਗੁਰਦੇਵ ਸਿੰਘ, ਪਰਮਿੰਦਰ ਸਿੰਘ, ਕੁਲਦੀਪ ਸਿੰਘ ਮੋਮੀ, ਮਨਜੀਤ ਸਿੰਘ ਥਾਣੇਦਾਰ, ਅਜੈਬ ਸਿੰਘ, ਰਣਜੀਤ ਸਿੰਘ, ਸੰਤੋਖ ਸਿੰਘ, ਲੈਕਚਰਾਰ ਰਾਜਕੁਮਾਰੀ,ਕੁਲਵਿੰਦਰ ਕੌਰ, ਹੈਡ ਟੀਚਰ ਕੁਲਵਿੰਦਰ ਕੌਰ, ਗੁਰਬਖਸ਼ ਕੌਰ, ਜਸਵਿੰਦਰ ਕੌਰ ਅਤੇ ਸੁਪਿੰਦਰ ਕੌਰ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 23/05/2024
Next articleਚਹੇਤਾ ਲੀਡਰ