ਗੜ੍ਹਸ਼ੰਕਰ (ਸਮਾਜ ਵੀਕਲੀ) ( ਬਲਵੀਰ ਚੌਪੜਾ ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈਬੋਵਾਲ ਬੀਤ ਵਿਖੇ ਅੱਜ ਸੰਵਿਧਾਨ ਦਿਵਸ ਮਨਾਇਆ ਗਿਆ। ਸਵੇਰ ਦੀ ਸਭਾ ਵਿੱਚ ਲੈਕਚਰਾਰ ਅਮਰੀਕ ਸਿੰਘ ਦਿਆਲ ਨੇ ਵਿਦਿਆਰਥੀਆਂ ਨੂੰ ਇਸ ਦਿਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੁਆਰਾ ਲਿਖੇ ਸੰਵਿਧਾਨ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਇਸ ਮੌਕੇ ਲੈਕਚਰਾਰ ਬਲਦੇਵ ਸਿੰਘ ਨੇ ਵਿਦਿਆਰਥੀਆਂ ਦੇ ਕੁਇਜ਼ ਮੁਕਾਬਲੇ ਕਰਵਾਏ। ਇਸ ਮੌਕੇ ਤੇ ਸੁਰਿੰਦਰ ਚੰਦ ਡੀ.ਪੀ.ਰਾਣਾ ਬਹਾਦਰ, ਸੁਖਵਿੰਦਰ ਕੌਰ, ਸੁਧੀਰ ਕੁਮਾਰ, ਸ਼ਸ਼ੀ ਕਟਾਰੀਆ, ਸ਼ਮਾ ਕੁਮਾਰੀ. ਸਪਨਾ ਸੋਨੀ, ਕਮਲਜੀਤ ਸਿੰਘ, ਤਜਿੰਦਰ ਸਿੰਘ, ਕੁਲਦੀਪ ਸਿੰਘ, ਮੀਨਾਕਸ਼ੀ, ਕਮਲਜੀਤ ਕੌਰ ਹਰਪ੍ਰੀਤ ਕੌਰ, ਰਾਜ ਕੁਮਾਰ ਬੈਂਸ, ਵਰਿੰਦਰ ਕੁਮਾਰ ਆਦਿ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly