ਪਿੰਡ ਹੇੜੀਆਂ ਰਾਸ਼ਨ ਕਾਰਡ ਵੰਡੇ ਅਤੇ ਬੱਚਿਆਂ ਦਾ ਮੈਡੀਕਲ ਕੈਂਪ ਲਗਾਇਆ
ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) “ਮੇਰਾ ਮੁੱਖ ਟੀਚਾ ਹੈ ਕਿ ਹਰ ਸਰਕਾਰੀ ਸਕੀਮ ਦਾ ਲਾਭ ਮੇਰੇ ਹਲਕਾ ਚੱਬੇਵਾਲ ਦੇ ਹਰ ਲੋੜਵੰਦ ਪਰਿਵਾਰ ਤੱਕ ਪਹੁੰਚ ਸਕੇ ਅਤੇ ਉਨ੍ਹਾਂ ਨੂੰ ਸਰਕਾਰੀ ਸਹੂਲਤਾਂ ਮਿਲ ਸਕਣ” ਇਹ ਪ੍ਰਗਟਾਵਾ ਹਲਕਾ ਵਿਧਾਇਕ ਡਾ: ਇਸ਼ਾਂਕ ਕੁਮਾਰ ਨੇ ਪਿੰਡ ਹੇੜੀਆਂ ਵਿਖੇ ਕਰਵਾਏ ਗਏ ਰਾਸ਼ਨ ਕਾਰਡ ਵੰਡ ਸਮਾਗਮ ਦੌਰਾਨ ਕੀਤਾ | ਇਸ ਦੇ ਇਲਾਵਾ ਉਨ੍ਹਾਂ ਨੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਪਿੰਡ ਵਿੱਚ ਖਾਸ ਕਰ ਕੇ ਬੱਚਿਆਂ ਲਈ ਲਗਾਏ ਗਏ ਮੈਡੀਕਲ ਕੈਂਪ ਵਿੱਚ ਵੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਡਾ.ਇਸ਼ਾਂਕ ਕੁਮਾਰ ਨੇ ਕਿਹਾ ਕਿ ਸਰਕਾਰ ਦੀ ਪਹਿਲ ਹੈ ਕਿ ਸਿਹਤ ਸੇਵਾਵਾਂ ਅਤੇ ਸਰਕਾਰੀ ਸਕੀਮਾਂ ਦਾ ਸਿੱਧਾ ਲਾਭ ਪੇਂਡੂ ਖੇਤਰ ਦੇ ਲੋਕਾਂ ਤੱਕ ਪੁੱਜਣਾ ਚਾਹੀਦਾ ਹੈ। ਉਨ੍ਹਾਂ ਕੈਂਪ ਵਿੱਚ ਬੱਚਿਆਂ ਦੀ ਜਾਂਚ ਕਰਨ ਵਾਲੀ ਡਾਕਟਰਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਦੀ ਸਿਹਤ ਪ੍ਰਤੀ ਜਾਗਰੂਕਤਾ ਬਹੁਤ ਜ਼ਰੂਰੀ ਹੈ।
ਪਿੰਡ ਦੇ ਦੌਰੇ ਦੌਰਾਨ ਡਾ: ਇਸ਼ਾਂਕ ਕੁਮਾਰ ਨੇ ਡੇਰਾ ਗੱਜਰ ਮਹਿਦੂਦ ਵਿਖੇ ਵੀ ਮੱਥਾ ਟੇਕਿਆ ਅਤੇ ਸੰਤ ਸਤਨਾਮ ਦਾਸ ਅਤੇ ਸੰਤ ਨਿਰਮਲ ਦਾਸ ਤੋਂ ਅਸ਼ੀਰਵਾਦ ਲਿਆ | ਇਸ ਮੌਕੇ ਪਿੰਡ ਦੇ ਸਰਪੰਚ ਗੁਰਦੀਪ ਸਿੰਘ, ਪੰਚ ਜਸਵਿੰਦਰ ਸਿੰਘ, ਪੰਚ ਬਲਵੀਰ ਰਾਮ, ਪੰਚ ਮਹਿੰਦਰ ਕੌਰ, ਲੰਬੜਦਾਰ ਬਖਸ਼ੀਸ਼ ਸਿੰਘ, ਲੰਬੜਦਾਰ ਭੁਪਿੰਦਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ। ਸਾਬਕਾ ਸਰਪੰਚ ਮਨਜੀਤ ਸਿੰਘ ਨੇ ਡਾ: ਇਸ਼ਾਂਕ ਕੁਮਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਅਜਿਹੇ ਉਪਰਾਲੇ ਪਿੰਡ ਦੇ ਵਿਕਾਸ ਅਤੇ ਭਲਾਈ ਲਈ ਬਹੁਤ ਜ਼ਰੂਰੀ ਹਨ |
ਡਾ.ਇਸ਼ਾਂਕ ਕੁਮਾਰ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਪਿੰਡ ਵਿੱਚ ਵਿਕਾਸ ਕਾਰਜਾਂ ਨੂੰ ਪਹਿਲ ਦਿੱਤੀ ਜਾਵੇਗੀ। ਇਸ ਮੌਕੇ ਡਾ: ਜਰਨੈਲ ਸਿੰਘ, ਰੇਸ਼ਮ ਲਾਲ, ਅਮਰਜੀਤ ਕੌਰ, ਸੁਰਿੰਦਰ ਕੌਰ, ਹਰਭਜਨ ਕੌਰ, ਕੁਲਵੰਤ ਕੌਰ, ਲੰਬੜਦਾਰ ਜੋਗਿੰਦਰ ਸਿੰਘ, ਬਲਵੀਰ ਰਾਮ ਆਦਿ ਵੀ ਹਾਜ਼ਰ ਸਨ|
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj