ਪਿੰਡਾਂ ਵਿੱਚ ਚੱਲ ਰਹੇ ਸਰਕਾਰੀ ਕੰਮਾਂ ਵਿੱਚ ਰੁਕਾਵਟ ਪਾਉਣਾ ਗਲਤ- ਜਗਤਾਰ ਸਿੰਘ ਦਿਆਲਪੁਰਾ

ਜਗਤਾਰ ਸਿੰਘ ਦਿਆਲਪੁਰਾ
ਮਾਛੀਵਾੜਾ ਸਾਹਿਬ(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸਮੁੱਚੇ ਪੰਜਾਬ ਦੇ ਪਿੰਡਾਂ ਵਿੱਚ ਪੰਚਾਇਤ ਚੋਣਾਂ ਚੱਲ ਰਹੀਆਂ ਹਨ ਸਰਕਾਰ ਦੀ ਮਨਸ਼ਾ ਸਰਬ ਸੰਮਤੀ ਨਾਲ ਚੋਣਾਂ ਕਰਵਾ ਕੇ ਪੰਜਾਬ ਨੂੰ ਵਿਕਾਸ ਦੇ ਰਾਹ ਪਾਉਣ ਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੇਂਡੂ ਪੰਚਾਇਤ ਮਹਿਕਮੇ ਰਾਹੀਂ ਪਿੰਡਾਂ ਦੇ ਵਿਕਾਸ ਲਈ ਫੰਡ ਆ ਰਹੇ ਹਨ ਤੇ ਪਿੰਡਾਂ ਦੇ ਵਿੱਚ ਸੀਵਰੇਜ ਇੰਟਰਲਾਕ ਗਲੀਆਂ ਆਦਿ ਦਾ ਕੰਮ ਚੱਲ ਰਿਹਾ ਹੈ ਪਰ ਪੰਚਾਇਤੀ ਚੋਣਾਂ ਦਰਮਿਆਨ ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਤੱਖਰਾਂ ਦੇ ਵਿੱਚੋਂ ਇੱਕ ਮਾਮਲਾ ਮੇਰੇ ਸਾਹਮਣੇ ਆਇਆ ਹੈ ਜੋ ਹੈਰਾਨੀ ਕਰਨ ਵਾਲਾ ਵੀ ਹੈ ਤੇ ਪਿੰਡ ਦੇ ਵਿਕਾਸ ਵਿੱਚ ਰੋੜਾ ਬਣਨ ਦਾ ਵੀ ਹੈ।
   ਇਹ ਗੱਲਬਾਤ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਪੇਂਡੂ ਵਿਭਾਗ ਦੇ ਰਾਹੀਂ ਪਿੰਡ ਤੱਖਰਾਂ ਵਿੱਚ ਸੀਵਰੇਜ ਦਾ ਕੰਮ ਜੰਗੀ ਪੱਧਰ ਉੱਤੇ ਚੱਲ ਰਿਹਾ ਸੀ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਪਿੰਡ ਤਖਰਾਂ ਵਿੱਚ ਪੰਚਾਇਤ ਚੋਣਾਂ ਦਰਮਿਆਨ ਵਿਰੋਧੀ ਧਿਰ ਵੱਲੋਂ ਇੱਕ ਸ਼ਿਕਾਇਤ ਸਰਕਾਰੀ ਅਧਿਕਾਰੀਆਂ ਨੂੰ ਕਰ ਦਿੱਤੀ ਗਈ ਹੈ ਕਿ ਪਿੰਡ ਤੱਖਰਾਂ ਵਿੱਚ ਵਿਕਾਸ ਦੇ ਕੰਮ ਗਲਤ ਤਰੀਕੇ ਚਲ ਰਹੇ ਹਨ ਇਸ ਨੂੰ ਰੋਕਿਆ ਜਾਵੇ। ਵਿਧਾਇਕ ਜਗਤਾਰ ਸਿੰਘ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਪਿੰਡਾਂ ਦੇ ਵਿਕਾਸ ਲਈ ਤਤਪਰ ਹੈ ਤੇ ਸਰਕਾਰੀ ਖਜ਼ਾਨੇ ਵਿੱਚੋਂ ਵੱਡੇ ਫੰਡ ਦੇ ਕੇ ਵਿਕਾਸ ਕਰਵਾ ਰਹੀ ਹੈ ਪਰ ਦੂਜੇ ਪਾਸੇ ਪਿੰਡਾਂ ਦੀ ਧੜੇ ਬੰਦੀ ਵਿੱਚ ਲੋਕਾਂ ਨੂੰ ਉਲਝਾ ਕੇ ਵਿਕਾਸ ਦੇ ਕੰਮ ਰੋਕੇ ਜਾ ਰਹੇ ਹਨ ਅਜਿਹੀਆਂ ਘਟੀਆਂ ਹਰਕਤਾਂ ਕਿਸੇ ਨੂੰ ਵੀ ਨਹੀਂ ਕਰਨੀਆਂ ਚਾਹੀਦੀਆਂ। ਵਿਧਾਇਕ ਨੇ ਕਿਹਾ ਕਿ ਮੈਂ ਸਰਕਾਰੀ ਅਧਿਕਾਰੀਆਂ ਨਾਲ ਇਸ ਤੇ ਗੱਲਬਾਤ ਕਰਕੇ ਜਲਦੀ ਹੀ ਰੋਕੇ ਕੰਮਾਂ ਨੂੰ ਚਲਾਉਣ ਲਈ ਮੀਟਿੰਗ ਕਰਾਂਗਾ। ਪੰਚਾਇਤ ਚੋਣਾਂ ਵਿੱਚ ਕੋਈ ਜਿੱਤੇ ਕੋਈ ਹਾਰੇ ਸਰਕਾਰ ਪਿੰਡਾਂ ਦੇ ਵਿਕਾਸ ਲਈ ਤਤਪਰ ਹੈ ਤੇ ਹਲਕਾ ਵਿਧਾਇਕ ਹੋਣ ਦੇ ਨਾਤੇ ਮੇਰਾ ਫਰਜ਼ ਵੀ ਬਣਦਾ ਹੈ।
    ਆਪ ਆਗੂ ਸੁਖਵਿੰਦਰ ਗਿੱਲ ਨੇ ਪਿੰਡ ਤੱਖਰਾਂ ਦੇ ਮਸਲੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਤੋਂ ਮਾੜੀ ਗੱਲ ਕੀ ਹੋਵੇਗੀ ਕਿ ਕੁਝ ਲੋਕ ਘਟੀਆ ਸੋਚਦੇ ਮਾਲਕ ਹੋ ਕੇ ਪਿੰਡ ਦੇ ਵਿਕਾਸ ਦੇ ਕੰਮ ਵਿੱਚ ਰੁਕਾਵਟਾਂ ਪਾ ਰਹੇ ਹਨ। ਪਿੰਡ ਵਾਲੇ ਪੰਚਾਇਤ ਚੋਣਾਂ ਮੌਕੇ ਅਜਿਹੇ ਲੋਕਾਂ ਨੂੰ ਸਬਕ ਸਿਖਾਉਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗਲੀਆਂ, ਨਾਲੀਆਂ ਦੇ ਵਿਕਾਸ ਨਾਲੋਂ ਯੁਵਾ ਪੀੜੀ ਦੇ ਵਿਕਾਸ ਲਈ ਨਵੇਂ ਮੌਕੇ ਤਲਾਸ਼ੇ ਜਾਣ-ਠੇਕੇਦਾਰ ਬਲਰਾਜ ਸਿੱਧੂ
Next articleਕਪੂਰਥਲਾ ਦੇ ਅਰੋੜਾ ਜੋੜੀ ਨੂੰ ਮਿਲੇਗਾ ਸਟੇਟ ਐਵਾਰਡ