ਸ਼੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) ( ਧਰਮਾਣੀ ) ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਦੇ ਦੋ ਬੱਚਿਆਂ ਨਵਰਾਜ ਸਿੰਘ ਪੁੱਤਰ ਸ਼੍ਰੀ ਮਨਜੀਤ ਸਿੰਘ ਅਤੇ ਸੁਮਨਪ੍ਰੀਤ ਕੌਰ ਪੁੱਤਰੀ ਸ਼੍ਰੀ ਸਤਪਾਲ ਦਾ ਕੇਅਰ ਵਨ ਕੇਅਰ ਆੱਲ ਗਰੁੱਪ ਪੰਜਾਬ ( ਆਸਟਰੇਲੀਆ ) ਵੱਲੋਂ ਮਾਤਾ ਜੀਤੋ ਜੀ ਮਦਰ ਚਾਈਲਡ ਸੋਸਾਇਟੀ ਆੱਲ ਇੰਡੀਆ ਪੰਜਾਬ ਦੁਆਰਾ ਚੜ੍ਹਦੀ ਕਲਾ ਵਜ਼ੀਫੇ ਲਈ ਚੋਣ ਹੋਈ। ਇਸ ਸੰਸਥਾ ਵੱਲੋਂ ਇਹਨਾਂ ਬੱਚਿਆਂ ਨੂੰ 1500 ਰੁਪਏ ਦਾ ਇਨਾਮ ਸਨਮਾਨ ਪੱਤਰ ਤੇ ਸਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਮੁੱਖੀ ਮੈਡਮ ਅਮਨਪ੍ਰੀਤ ਕੌਰ ਨੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਮਾਸਟਰ ਸ਼ਾਮ ਲਾਲ ਤੇ ਸੰਜੀਵ ਧਰਮਾਣੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj