ਕਪੂਰਥਲਾ, (ਸਮਾਜ ਵੀਕਲੀ)(ਕੌੜਾ)– ਸਰਕਾਰੀ ਪ੍ਰਾਇਮਰੀ ਸਕੂਲ ਭੰਡਾਲ ਦੋਨਾ ਵਿੱਚ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਸ੍ਰੀ ਮਤੀ ਮਮਤਾ ਬਜਾਜ, ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ ਦੀ ਯੋਗ ਰਹਿਨੁਮਾਈ ਤੇ ਸਕੂਲ ਮੁੱਖੀ ਮੁਨੱਜ਼ਾ ਇਰਸ਼ਾਦ ਦੀ ਦੇਖ ਰੇਖ ਹੇਠ ਬਾਲ ਮੇਲਾ ਮਨਾਇਆ ਗਿਆ। ਜਿਸ ਵਿੱਚ ਪਿੰਡ ਦੇ ਪਤਵੰਤੇ ਸੱਜਣ ਤੇ ਸਕੂਲ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ। ਇਸ ਮੌਕੇ ਇਨਰਵ੍ਹੀਲ ਕਲੱਬ ਕਪੂਰਥਲਾ ਦੇ ਪ੍ਰਧਾਨ ਪਰਵੀਨ ਕੌਰ ਚਾਵਲਾ ਤੇ ਸਕੱਤਰ ਜਸਲੀਨ ਚੁੱਗ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਸਕੂਲ ਇੰਚਾਰਜ ਮੁਨੱਜ਼ਾ ਇਰਸ਼ਾਦ ਨੇ ਆਏ ਹੋਏ ਸਾਰੇ ਹੀ ਮਾਪਿਆਂ ਦਾ ਸਵਾਗਤ ਕੀਤਾ। ਵਿਦਿਆਰਥੀਆਂ ਨੇ ਆਪਣੀਆਂ ਬਹੁਤ ਹੀ ਪਿਆਰੀਆਂ ਪੇਸ਼ਕਾਰੀਆਂ ਨਾਲ ਖ਼ੂਬ ਰੰਗ ਬੰਨ੍ਹਿਆ। ਇਸ ਮੌਕੇ ਮਾਪਿਆਂ ਵੱਲੋਂ ਵੀ ਕਈ ਪੇਸ਼ਕਾਰੀਆਂ ਕੀਤੀਆਂ ਗਈਆਂ ਅਤੇ ਵੱਖ-ਵੱਖ ਖੇਡਾਂ ਵੀ ਖੇਡੀਆਂ ਗਈਆਂ। ਮਾਪਿਆਂ ਨੂੰ ਉਹਨਾਂ ਦੀਆਂ ਪੇਸ਼ਕਾਰੀਆਂ ਅਤੇ ਖੇਡਾਂ ਵਿੱਚ ਅੱਵਲ ਆਉਣ ‘ਤੇ ਸਨਮਾਨਿਤ ਵੀ ਕੀਤਾ ਗਿਆ। ਇਨਰਵੀਲ ਕਲੱਬ ਵੱਲੋਂ ਬੱਚਿਆਂ ਨੂੰ ਸਟੇਸ਼ਨਰੀ, ਖਿਡਾਉਣੇ ਅਤੇ ਸਕੂਲ ਲਈ ਫੁੱਲਦਾਰ ਪੌਦੇ ਭੇਟ ਕੀਤੇ ਗਏ। ਸਾਰੇ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਅਤੇ ਮਹਿਮਾਨਾਂ ਦੁਆਰਾ ਇਸ ਸਮਾਗਮ ਦਾ ਪੂਰਾ ਆਨੰਦ ਲਿਆ ਗਿਆ। ਇਸ ਮੌਕੇ ਸਰਕਾਰੀ ਮਿਡਲ ਸਕੂਲ ਭੰਡਾਲ ਦੋਨਾ ਤੋਂ ਅਮਿਤ ਸ਼ਰਮਾ, ਰੰਜਨਾ ਸ਼ਰਮਾ ਤੇ ਗੁਰਸਿਮਰਤ ਕੌਰ, ਜਸਵਿੰਦਰ ਕੌਰ (ਆਂਗਨ ਵਾੜੀ ਵਰਕਰ) ਅਤੇ ਕੁਲਦੀਪ ਕੌਰ ਆਦਿ ਵੀ ਹਾਜ਼ਰ ਹੋਏ। ਬੱਚਿਆਂ ਦੀਆਂ ਪੇਸ਼ਕਾਰੀਆਂ ਲਈ ਉਹਨਾਂ ਨੂੰ ਹੌਸਲਾ ਅਫ਼ਜ਼ਾਈ ਵਜੋਂ ਇਨਾਮ ਦਿੱਤੇ ਗਏ। ਅੰਤ ਵਿੱਚ ਇੰਚਾਰਜ ਮੁਨੱਜ਼ਾ ਇਰਸ਼ਾਦ ਨੇ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj