ਸਰਕਾਰੀ ਪ੍ਰਾਇਮਰੀ ਸਕੂਲ ਕਮਾਲਪੁਰ ਦੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ

ਕਪੂਰਥਲਾ, (ਸਮਾਜ ਵੀਕਲੀ) ( ਕੌੜਾ)– ਸਰਕਾਰੀ ਪ੍ਰਾਇਮਰੀ ਸਕੂਲ ਕਮਾਲਪੁਰ ਵਿਖੇ ਸਕੂਲ ਦੇ ਮੁੱਖ ਅਧਿਆਪਕ ਹਰਚਰਨ ਸਿੰਘ ਦੀ ਦੇਖ ਰੇਖ ਹੇਠ ਸਾਦਾ ਤੇ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਅਨਮੋਲ ਸਿੰਘ ਦੇ ਜਨਮ ਦਿਨ ਮੌਕੇ ਤੇ  ਮਾਤਾ  ਸੱਤਿਆ, ਮੈਂਬਰ ਮਨਜੀਤ ਕੌਰ ਨੇ ਕਾਪੀਆਂ ਬਿਸਕੁੱਟ  ਵੰਡੇ ਗਏ।ਇਸ ਦੇ ਨਾਲ ਹੀ  ਪ੍ਰਭਦੀਪ ਸਿੰਘ ਪੁੱਤਰ ਸ. ਸਤਨਾਮ ਸਿੰਘ ਰਿਟਾਇਰਡ ਇੰਸਪੈਕਟਰ ਦੇ ਪੁੱਤਰ ਦੀ ਦਾਤ ਬਸ਼ਖਣ ਤੇ  ਪਰਮਾਤਮਾ ਦਾ ਸ਼ੁਕਰਾਨਾ  ਲਈ ਬੱਚਿਆ ਨੂੰ ਬਰਫ਼ੀ ਮਠਿਆਈ ਵੀ ਵੰਡੀ ਗਈ ।ਇਸ ਦੌਰਾਨ ਸਕੂਲ ਮੁੱਖੀ ਹਰਚਰਨ ਸਿੰਘ ਸਿੰਘ ਆਏ ਮਹਿਮਾਨਾਂ ਤੇ ਐੱਸ ਐੱਮ ਸੀ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਕੂਲ ਵਿੱਚ ਪੜ੍ਹਦੇ ਜ਼ਰੂਰਤਮੰਦਾਂ ਵਿਦਿਆਰਥੀਆਂ ਲਈ ਇਹ ਦਾਨੀ ਸੱਜਣ ਮਸੀਹਾ ਹਨ। ਉਹਨਾਂ ਦਾਨੀ ਸੱਜਣਾਂ ਨੂੰ ਸਕੂਲ ਦੇ ਵਿਕਾਸ ਕਾਰਜਾਂ ਲਈ ਵੀ ਅੱਗੇ ਆਉਣ ਲਈ ਕਿਹਾ। ਇਸ ਮੌਕੇ ਤੇ  ਅਧਿਆਪਕ ਸ਼੍ਰੀ ਅਜੈ ਕੁਮਾਰ, ਜਗੀਰ ਸਿੰਘ ਰਿਟਾਇਰਡ ਇੰਸਪੈਕਟਰ। ਸਿਮਰਪ੍ਰੀਤ ਕੌਰ ,ਪਤਨੀ ਗੁਰਪ੍ਰੀਤ ਸਿੰਘ, ਅਜੈ ਕੁਮਾਰ ਈਟੀਟੀ ਅਧਿਆਪਕ ,ਗੁਰਨਾਮ ਕੌਰ, ਮਨਜੀਤ ਕੌਰ ਦਿਕਸ਼ਾ ਕੁਲਵਿੰਦਰ ਕੌਰ ਰਣਜੀਤ ਕੌਰ ਆਦਿ ਹਾਜ਼ਰ ਸਨ।
Previous articleਪਿੰਡ ਚਕਰ ਵਿੱਚ ਕਰਵਾਏ ਕਬੱਡੀ ਟੂਰਨਾਮੈਂਟ ਦੌਰਾਨ ਵੇਲਜ ਕਬੱਡੀ ਕੱਪ ਯੂਕੇ ਵਲੋਂ ਗੀਤਕਾਰ ਮੰਗਲ ਹਠੂਰ ਦਾ ਸਨਮਾਨ
Next articleਸ਼ਹੀਦੀ ਦਿਹਾੜਿਆਂ ਦੇ ਚਲਦਿਆਂ ਅੱਜ ਛੇ ਪੋਹ ਨੂੰ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦੇ ਵਿਦਿਆਰਥੀਆਂ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਦਾਨ ਕੀਤੇ ਗਏ ਗਰਮ ਕੱਪੜੇ ਅਤੇ ਰਸਤਾਂ-ਵਸਤਾਂ।