*ਸਰਕਾਰੀ ਪ੍ਰਾਇਮਰੀ ਸਕੂਲ ਗੋਦਾਰਾ ਦੇ ਅਧਿਆਪਕਾ ਨੂੰ ਨੋਟਿਸ ਕੱਢਣ ਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਸਖ਼ਤ ਨਿਖੇਧੀ*

*ਸੁਪਰ ਵੀ ਆਈ ਪੀ ਕਲਚਰ ਵੱਲ ਤੁਰ ਪਈ ਹੈ ਸਰਕਾਰ:- ਸੁਖਵਿੰਦਰ ਸਿੰਘ ਚਾਹਲ*
ਅੱਪਰਾ ਫਿਲੌਰ, , ਜੱਸੀ (ਸਮਾਜ ਵੀਕਲੀ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਸਕੱਤਰ ਗੁਰਵਿੰਦਰ ਸਿੰਘ ਸੱਸਕੋਰ , ਕੈਸ਼ੀਅਰ ਅਮਨਦੀਪ ਸ਼ਰਮਾ ਤੇ ਪ੍ਰੈਸ ਸਕੱਤਰ ਕਰਨੈਲ ਫਿਲੌਰ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਵਲੋ ਸਰਕਾਰੀ ਪ੍ਰਾਇਮਰੀ ਸਕੂਲ ਗੋਦਾਰਾ ਦੇ ਅਧਿਆਪਕਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਨੋਟਿਸ ਵਿੱਚ ਅਧਿਆਪਕਾਂ ਤੇ ਇੱਕ ਸਥਾਨਕ ਵਿਧਾਇਕ ਵਲੋ ਸਕੂਲ ਦੀ ਅਚਨਚੇਤ ਚੈਕਿੰਗ ਦੌਰਾਨ ਵੀ ਆਈ ਪੀ ਟ੍ਰੀਟਮੈਂਟ ਨਾ ਮਿਲਣ ਤੇ ਸ਼ਿਕਾਇਤ ਕੀਤੀ ਗਈ ਸੀ। ਆਗੂਆਂ ਨੇ ਕਿਹਾ ਕਿ ਵੀ ਆਈ ਪੀ ਕਲਚਰ ਦਾ ਵਿਰੋਧ ਕਰਕੇ ਸਤਾ ਵਿੱਚ ਆਈ ਸਰਕਾਰ ਦੇ ਵਿਧਾਇਕ ਤੇ ਮੰਤਰੀ ਹੁਣ ਆਪ ਸੁਪਰ ਵੀ ਆਈ ਪੀ ਕਲਚਰ ਦਾ ਸ਼ਿਕਾਰ ਹੋ ਗਏ ਹਨ ਤੇ ਸਕੂਲਾਂ ਤੇ ਹੋਰ ਸੰਸਥਾਨਾਂ ਵਿੱਚ ਵੀ ਆਈ ਪੀ ਟ੍ਰੀਟਮੈਂਟ ਭਾਲਦੇ ਹਨ। ਉਹਨਾਂ ਕਿਹਾ ਕਿ ਸਕੂਲਾਂ ਵਿੱਚ ਅਧਿਆਪਕਾਂ ਦਾ ਕੰਮ ਬੱਚਿਆਂ ਨੂੰ ਸਿੱਖਿਆ ਦੇਣਾ ਹੈ ਨਾ ਕਿ ਕਿਸੇ ਦੇ ਸਵਾਗਤ ਲਈ ਸੜਕ ਤੇ ਖੜਨਾ। ਉਹਨਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਗਰ ਕਿਸੇ ਵੀ ਅਧਿਆਪਕ ਤੇ ਕੋਈ ਕਾਰਵਾਈ ਕੀਤੀ ਗਈ ਤਾਂ ਤਾਂ ਬਾਕੀ ਆਧਿਆਪਕ ਜਥੇਬੰਦੀਆਂ ਨੂੰ ਨਾਲ ਲੈਕੇ ਸੰਘਰਸ਼ ਕੀਤਾ ਜਾਵੇਗਾ।ਇਸ ਸਮੇਂ ਬਲਵਿੰਦਰ ਸਿੰਘ ਭੁੱਟੋ ਜਥੇਬੰਧਕ ਸਕੱਤਰ, ਜਸਵਿੰਦਰ ਸਮਾਣਾ ਸਹਾਇਕ ਜਥੇਬੰਧਕ ਸਕੱਤਰ, ਕੁਲਦੀਪ ਸਿੰਘ ਪੂਰੋਵਾਲ ਤੇ ਗੁਰਪ੍ਰੀਤ ਸਿੰਘ ਅੰਮੀਵਾਲ ਸੀਨੀਅਰ ਮੀਤ ਪ੍ਰਧਾਨ, ਗੁਰਦੀਪ ਸਿੰਘ ਬਾਜਵਾ ਤੇ ਮਨੋਹਰ ਲਾਲ ਸ਼ਰਮਾਂ ਮੀਤ ਪ੍ਰਧਾਨ, ਦੇਵੀ ਦਿਆਲ ਤੇ ਹਰਿੰਦਰ ਮੱਲੀਆਂ ਜੁਆਇੰਟ ਸਕੱਤਰ,ਦਿਲਦਾਰ ਭੰਡਾਲ਼ ਤੇ ਗਣੇਸ਼ ਭਗਤ ਤੋਂ  ਬਿਨਾਂ ਦਿਲਦਾਰ ਭੰਡਾਲ਼, ਗੁਰਦੀਪ ਸਿੰਘ ਬਾਜਵਾ, ਗੁਰਮੇਲ ਸਿੰਘ, ਬਲਵਿੰਦਰ ਸਿੰਘ ਭੁੱਟੋ, ਸੁਭਾਸ਼ ਪਠਾਨਕੋਟ ਤੇ ਗਣੇਸ਼ ਭਗਤ ਸੁੱਚਾ ਸਿੰਘ ਟਰਪਈ, ਹਰਿੰਦਰ ਮੱਲੀਆਂ , ਬਲਦੇਵ ਸਿੰਘ ਬਰਾੜ , ਸਰਬਜੀਤ ਸਿੰਘ ਬਰਾੜ,ਪਰਮਜੀਤ ਸਿੰਘ ਸ਼ੋਰੇ ਵਾਲਾ, ਰਾਜੀਵ ਹਾਂਡਾ, ਕੁਲਦੀਪ ਪੁਰੋਵਾਲ, ਕਪੂਰਥਲਾ ਤੋਂ ਸੁਖਚੈਨ ਸਿੰਘ ਬੱਧਣ, ਜਗਜੀਤ ਸਿੰਘ ਮਾਨ,  ਨੂਰ ਮੁਹੰਮਦ, ਨਰਿੰਦਰ ਸਿੰਘ ਮਾਖਾ, ਜੱਜ ਪਾਲ ਸਿੰਘ ਬਾਜੇ ਕੇ,  ਮਨੋਹਰ ਲਾਲ ਸ਼ਰਮਾ, ਤੋਂ ਜਸਵਿੰਦਰ ਸਿੰਘ ਸਮਾਣਾ, ਰਵਿੰਦਰ ਸਿੰਘ ਪੱਪੀ ਸਿੱਧੂ, ਬਿਕਰਮਜੀਤ, ਦੇਵੀ ਦਿਆਲ  ਸਰਬਜੀਤ ਸਿੰਘ ਸੰਧੂ , ਭੁਪਿੰਦਰ ਸਿੰਘ ਜੀਰਾ, ਰਜਿੰਦਰ ਰਾਜਨ, ਦਲਜੀਤ ਸਿੰਘ, ਰਣਜੀਤ ਸਿੰਘ, ਸੁਭਾਸ਼ ਪਠਾਨਕੋਟ, ਅਮ੍ਰਿਤਪਾਲ ਸਿੰਘ ਪਠਾਨਕੋਟ, ਧਰਮਿੰਦਰ ਭੰਗੂ, ਨਿਰਮੋਲਕ ਸਿੰਘ ਹੀਰਾ, ਸਰਬਜੀਤ ਸਿੰਘ ਧਾਲੀਵਾਲ, ਹਰਜੀਤ ਸਿੰਘ ਗਲ਼ਵੱਟੀ, ਰਰੇਸ਼ ਕੁਮਾਰ, ਸੰਦੀਪ ਕੁਮਾਰ ਫਾਜ਼ਿਲਕਾ, ਪ੍ਰਭਜੀਤ ਸਿੰਘ ਰਸੂਲਪੁਰ, ਰਮਨਦੀਪ ਸਿੰਘ, ਸੁਖਬਿੰਦਰ ਸਿੰਘ, ਅਮਰਜੀਤ ਸਿੰਘ, ਜਸਬੀਰ ਸਿੰਘ, ਕਮਲਦੀਪ ਸਿੰਘ, ਕੁਲਚਰਨ ਕੁਮਾਰ, ਨਵਤੇਜ ਸਿੰਘ ਲੁਧਿਆਣਾ, ਅਵਤਾਰ ਸਿੰਘ ਮਾਨਸਾ, ਕੁਲਦੀਪ ਕੌੜਾ, ਕੁਲਦੀਪ ਵਾਲੀਆ, ਵੇਦ ਪਰਕਾਸ਼, ਰਵੀ ਕੁਮਾਰ, ਜਤਿੰਦਰ ਸਿੰਘ ਫਰੀਦਕੋਟ, ਅਮਨਦੀਪ ਸਿੰਘ, ਅਮਰੀਕ ਸਿੰਘ, ਰਵਿੰਦਰ ਸਿੰਘ ਸੰਗਰੂਰ, ਹਰਮਨ ਦੀਪ ਸਿੰਘ, ਬਲਜੀਤ ਸਿੰਘ, ਰਮੇਸ਼ ਕੁਮਾਰ ਕਪੂਰਥਲਾ, ਪਰਦੀਪ ਸਿੰਘ, ਕਰਨੈਲ ਸਿੰਘ, ਲਖਵਿੰਦਰ ਸਿੰਘ, ਗੁਰਨਾਮ ਸਿੰਘ, ਗੁਰਦੀਸ਼ ਸਿੰਘ, ਬਲਜੀਤ ਸਿੰਘ, ਇਕਬਾਲ ਸਿੰਘ, ਰਜੇਸ਼ ਕੁਮਾਰ ਫਤਹਿਗੜ੍ਹ, ਮਨਜਿੰਦਰ ਸਿੰਘ ਲਾਡੀ, ਦਿਦਾਰ ਸਿੰਘ ਪਟਿਆਲਾ, ਰਸ਼ਪਾਲ ਸਿੰਘ, ਸੁਖਜਿੰਦਰ ਸਿੰਘ, ਕੁਲਦੀਪ ਸਿੰਘ ਮੋਗਾ, ਬਲਵਿੰਦਰ ਸਿੰਘ ਸੰਧੂ, ਜਗਸੀਰ ਸਿੰਘ ਗਿੱਲ ਫਿਰੋਜ਼ਪੁਰ, ਅਮਨਦੀਪ ਫਾਜ਼ਿਲਕਾ, ਸੰਦੀਪ ਫਾਜ਼ਿਲਕਾ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਾਨਵਤਾ ਕਲਾ ਮੰਚ ਨਗਰ ਦਾ ਨਵਾਂ ਨਾਟਕ ਸੰਗ੍ਰਹਿ ਗ਼ਦਰੀ ਬਾਬਿਆਂ ਦੇ ਮੇਲੇ ਜਲੰਧਰ ਵਿਖੇ
Next articleਬੁੱਧ ਵਿਅੰਗ