HOME ਸਰਕਾਰੀ ਪੁਰਜੇ

ਸਰਕਾਰੀ ਪੁਰਜੇ

1
ਰੋਮੀ ਘੜਾਮਾਂ

    (ਸਮਾਜ ਵੀਕਲੀ) 

ਹੱਕਾਂ ਤੋਂ ਭਟਕਾਈ ਜਾਉ, ਜਨਤਾ ਬੁੱਧੂ ਬਣਾਈ ਜਾਉ।
ਜਿੱਧਰ ਮਾਲਕ ਉੰਗਲ ਕਰਦੇ, ਉੱਧਰ ਪੂਛ ਹਿਲਾਈ ਜਾਉ।

ਗੰਦਾ ਪਾਣੀ, ਟੁੱਟੀਆਂ ਸੜਕਾਂ ਦੇ ਵੱਲ ਧਿਆਨ ਨਾ ਚਲਾ ਜਵੇ,
ਬਿਨ ਮਤਲਬ ਹੀ ਧਰਮ, ਮਜ੍ਹਬ ਜਾਂ ਪੰਥ ਨੂੰ ਖਤਰੇ ਪਾਈ ਜਾਉ।

ਆਮ ਲੋਕਾਂ ਦਾ ਗੁੱਸਾ ਕਿਧਰੇ ਸਾਂਝੀ ਲਹਿਰ ਨਾ ਬਣ ਜਾਵੇ,
ਖਿਡਾਉਣ ਲਈ, ਖੇਤਰਾਂ, ਜਾਤੀਆਂ, ਬੋਲੀਆਂ ਵਿੱਚ ਉਲ਼ਝਾਈ ਜਾਉ।

ਘਾਟ ਮਾਸਟਰਾਂ, ਡਾਕਟਰਾਂ ਦੀ ਬਣ ਨਾ ਜਾਵੇ ਖ਼ਬਰ ਕਿਤੇ,
ਚਸਕੇਦਾਰ ਜਿਹੀ ਸੁਰਖੀ ਸਿਰਜ ਕੇ, ਮੀਡੀਆ ਨੂੰ ਕੰਮ ਲਾਈ ਜਾਉ।

ਆਕਾਵਾਂ ਦੇ ਜੁਮਲੇ, ਗੱਪਾਂ, ਫੈਂਟਰ ਕੱਢੋ ਚੇਤਿਆਂ ‘ਚੋਂ,
ਟੁੱਟੇ ਛਿੱਤਰ ਵਾਂਗੂੰ ਟੁੱਚੇ ਮੁੱਦੇ ਨੂੰ ਲਮਕਾਈ ਜਾਉ।

ਪਿੰਡ ਘੜਾਮੇਂ ਰੋਮੀਆਂ ਪਰ ‘ਯੇ ਪਬਲਿਕ ਸਬ ਕੁਛ ਜਾਨਤੀ ਹੈ’,
ਗੂੰਹ ਗਿੱਦੜ ਦਾ ਜਿੰਨਾ ਮਰਜੀ ਪਰਬਤ ਉੱਤੇ ਚੜਾਈ ਜਾਉ।
ਰੋਮੀ ਘੜਾਮਾਂ।
7717380107

Previous articleਕੌਣ ਬਲਵਾਨ ?
Next articleਬ੍ਰਿਗੇਡੀਅਰ ਰਾਜ ਕੁਮਾਰ ਵਲੋਂ ਸਿੱਖ ਜਗਤ ਨੂੰ ਵਧਾਈ ਦਿੱਤੀ