ਸਰਕਾਰ ਦਿਆਂ ਆਦੇਸ਼ਾਂ ਦੀਆਂ ਧੱਜੀਆਂ ਉਡਾ ਰਹੇ ਕਈ ਪ੍ਰਾਈਵੇਟ ਸਕੂਲ

ਰਮੇਸ਼ਵਰ ਸਿੰਘ
(ਸਮਾਜ ਵੀਕਲੀ) ਵੈਸੇ ਤਾਂ ਇਹ ਆਮ ਹੀ ਦੇਖਿਆ ਜਾਂਦਾ ਹੈ ਕਿ ਸਾਡੇ ਦੇਸ਼ ਵਿੱਚ ਕਾਨੂੰਨ ਦੀ ਗੱਲ ਕੋਈ ਬਹੁਤੀ ਸੁਣੀ ਨਹੀਂ ਜਾਂਦੀ ਤੇ ਨਾ ਹੀ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਚੰਗੀ ਤਰ੍ਹਾਂ ਹੁੰਦੀ ਹੈ। ਜੇ ਉਦਾਹਰਨ ਦੀ ਗੱਲ ਕਰੀਏ ਤਾਂ ਅੱਜਕਲ੍ਹ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਪਰ ਬਹੁਤੇ ਸਕੂਲ ਇਸ ਗੱਲ ਨੂੰ ਅਣਗੌਲਿਆ ਕਰਕੇ ਸਕੂਲ ਖੋਲੀ ਬੈਠੇ ਹਨ। ਕਈ ਤਾਂ ਸਿਰਫ਼ ਅਧਿਆਪਕਾਂ ਨੂੰ ਬੁਲਾ ਕੇ ਬੇਮਤਲਬ ਦੇ ਕੰਮਾਂ ਵਿੱਚ ਲਾਈ ਰੱਖਦੇ ਹਨ ਤੇ ਕਈ ਤਾਂ ਬੱਚਿਆਂ ਨੂੰ ਵੀ ਬੁਲਾ ਰਹੇ ਹਨ। ਇਹਨਾਂ ਵਿੱਚ ਲੁਧਿਆਣੇ ਦੇ ਮੋਹਨ ਦਾਈ ਓਸਵਾਲ ਸਕੂਲ, ਹਰਕ੍ਰਿਸ਼ਨ ਸਕੂਲ,ਆਤਮਾ ਸਿੰਘ ਸਕੂਲ ਅਤੇ ਹੋਰ ਵੀ ਕਈ ਸਕੂਲ ਹਨ।ਇੱਕ ਹੋਰ ਗੱਲ ਵਰਨਣਯੋਗ ਹੈ ਕਿ ਇਹ ਸਕੂਲ ਅਧਿਆਪਕਾਂ ਨੂੰ ਨਿਗੂਣੀਆਂ ਤਨਖ਼ਾਹਾਂ ਦੇ ਕੇ ਇੰਝ ਵਿਹਾਰ ਕਰਦੇ ਹਨ ਜਿਵੇਂ ਕਿ ਉਹਨਾਂ ਨੂੰ ਖਰੀਦ ਹੀ ਲਿਆ ਹੋਵੇ। ਇਹਨਾਂ ਦੇ ਰਜਿਸਟਰਾਂ ਵਿੱਚ ਕੁਝ ਹੋਰ ਹੁੰਦਾ ਹੈ ਤੇ ਅਸਲੀਅਤ ਵਿੱਚ ਕੁਝ ਹੋਰ ਹੁੰਦਾ ਹੈ। ਪੰਜਾਬ ਸਰਕਾਰ ਕਹਿੰਦੀ ਹੈ ਕਿ ਸਾਡਾ ਸਿੱਖਿਆ ਦਾ ਆਧਾਰ ਬਹੁਤ ਉੱਪਰ ਹੈ ਫਿਰ ਇਹ ਆਧਾਰ ਵਿਗੜਿਆ ਹੋਇਆ ਨਹੀਂ ਇਹ ਵੀ ਪੰਜਾਬ ਸਰਕਾਰ ਦੇ ਅਧੀਨ ਹੀ ਆਉਂਦਾ ਹੈ। ਕੀ ਪੰਜਾਬ ਸਰਕਾਰ ਦੇ ਨੇਤਾ ਤੇ ਅਧਿਕਾਰੀ ਇਕੱਲਾ ਸਰਕਾਰੀ ਸਕੂਲਾਂ ਨੂੰ ਵੇਖਦੇ ਹਨ ਸੰਵਿਧਾਨ ਦੇ ਕਾਨੂੰਨ ਅਨੁਸਾਰ ਜਿਸ ਵੀ ਰਾਜ ਵਿੱਚ ਜਿੰਨੇ ਵੀ ਸਕੂਲ ਹੁੰਦੇ ਹਨ ਉਹ ਸਾਰੇ ਸਬੰਧਤ ਸਰਕਾਰ ਦੇ ਕਾਨੂੰਨਾਂ ਤਹਿਤ ਕੰਮ ਕਰਦੇ ਹਨ ਇਧਰ ਕੌਣ ਝਾਤੀ ਮਾਰੇਗਾ? ਮੇਰੇ ਲੇਖ ਵਿੱਚ ਇਹ ਸਿਰਫ ਲੁਧਿਆਣੇ ਦੇ ਕੁਝ ਸਕੂਲਾਂ ਦਾ ਵਰਣਨ ਕੀਤਾ ਗਿਆ ਹੈ ਹੈ ਪਰ ਪੰਜਾਬ ਸਰਕਾਰ ਲਈ ਇੱਕ ਇਹ ਉਦਾਹਰਣ ਹੈ ਪੰਜਾਬ ਚ ਜਿੰਨੇ ਵੀ ਪ੍ਰਾਈਵੇਟ ਸਕੂਲ ਹਨ ਸਾਰਿਆਂ ਨੂੰ ਸਮੇਂ ਸਮੇਂ ਤੇ ਜਾ ਕੇ ਵੇਖਣਾ ਚਾਹੀਦਾ ਹੈ ਕਿ ਉਹ ਪੰਜਾਬ ਸਰਕਾਰ ਦੇ ਸਕੂਲਾਂ ਦੇ ਕਾਨੂੰਨਾਂ ਦੀ ਉਲੰਘਣਾ ਤਾਂ ਨਹੀਂ ਕਰ ਰਹੇ। ਮੈਨੂੰ ਲਗਦਾ ਹੈ ਕਿ ਸਰਕਾਰ ਨੂੰ ਇਹਨਾਂ ਪ੍ਰਾਈਵੇਟ ਸਕੂਲਾਂ ਤੇ ਥੋੜ੍ਹਾ ਧਿਆਨ ਦੇਣਾ ਚਾਹੀਦਾ ਹੈ ਤੇ ਠੰਡ ਅਤੇ ਗਰਮੀ ਦੀਆਂ ਛੁੱਟੀਆਂ ਜਾਂ ਹੋਰ ਸਰਕਾਰੀ ਛੁੱਟੀਆਂ ਲਾਜ਼ਮੀ ਕਰਨੀਆਂ ਚਾਹੀਦੀਆਂ ਹਨ। ਜੇਕਰ ਇਹ ਸਕੂਲ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕਰਦੇ ਤਾਂ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ।
ਰਮੇਸ਼ਵਰ ਸਿੰਘ ਸੰਪਰਕ ਨੰਬਰ-9914880392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਾਥੀਆਂ
Next articleਰਮਜ਼ਾਂ