ਸਰਕਾਰ ਦੀ ਪੇਂਡੂ ਅਦਾਲਤਾਂ ਦੀ ਤਜਵੀਜ਼ ਦੇ ਵਿਰੋਧ ਵਿੱਚ ਬਾਰ ਐਸੋਸੀਏਸ਼ਨ ਨੇ ਕੀਤੀ ਹੜਤਾਲ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਜਿਲ੍ਹਾ ਬਾਰ ਐਸੋਸੀਏਸ਼ਨ ਹੋਸ਼ਿਆਰਪੂਰ ਨੇ ਰਾਏਕੋਟ, ਸ੍ਰੀ ਚਮਕੌਰ ਸਾਹਿਬ ਅਤੇ ਧਾਰ ਕਲਾਂ ਵਿਖੇ ਗ੍ਰਾਮ ਨਿਆਇਲਿਆ/ ਪੇਂਡੂ ਅਦਾਲਤਾਂ ਦੀ ਸਥਾਪਨਾ ਸਬੰਧੀ ਸਰਕਾਰ ਦੇ ਫੈਸਲੇ ਵਿਰੁੱਧ ਰਾਜ ਪੱਧਰੀ ਹੜਤਾਲ ਦੇ ਸੱਦੇ ਤੇ ਬਾਰ ਐਸੋਸੀਏਸ਼ਨ ਹੋਸ਼ਿਆਰਪੂਰ ਵਲੋਂ ਹੜਤਾਲ ਕੀਤੀ ਗਈ। ਐਡਵੋਕੇਟ ਰਣਜੀਤ ਕੁਮਾਰ ਪ੍ਰਧਾਨ ਜਿਲ੍ਹਾ ਬਾਰ ਐਸੋਸੀਏਸ਼ਨ ਹੋਸ਼ਿਆਰਪੂਰ ਨੇ ਕਿਹਾ ਕੇ ਪੇਂਡੂ ਅਦਾਲਤਾਂ ਦੀ ਸਥਾਪਨਾ ਦਾ ਫੈਸਲਾ ਨਾ ਲੋਕਾਂ ਦੇ ਹਿੱਤ ਵਿੱਚ ਹੈ ਤੇ ਨਾ ਹੀ ਵਿਵਹਾਰਿਕ ਹੈ। ਇਹ ਫੈਸਲਾ ਮੋਬਾਈਲ ਕੋਰਟਾਂ ਚਲਾਉਂਣ ਦੇ ਫੈਸਲੇ ਵਾਂਗ ਗ਼ੈਰ ਵਿਵਹਾਰਿਕ ਅਤੇ ਗਲਤ ਹੀ ਸਾਬਿਤ ਹੋਵੇਗਾ। ਕੇਸਾਂ ਦੇ ਜਲਦੀ ਨਿਪਟਾਰੇ ਵਾਸਤੇ ਜੱਜਾਂ ਅਤੇ ਜੁਡਿਸ਼ਲ ਸਟਾਫ ਅਤੇ ਪੁਲਿਸ ਦੀ ਭਰਤੀ ਅਤੇ ਮੁੱਢਲੇ ਢਾਂਚੇ ਦੀਆਂ ਸਮੱਸਿਆਵਾਂ ਦਾ ਹੱਲ ਜਰੂਰੀ ਹੈ, ਨਹੀਂ ਤਾਂ ਪੇਂਡੂ ਅਦਾਲਤਾਂ ਨਾਲ ਸਮਸੀਆਂ ਹੋਰ ਵਧੇਗੀ। ਉਹਨਾਂ ਕਿਹਾ ਕੇ ਉਹ ਬਿਜਲੀ ਦੇ ਮੁੱਦੇ ‘ਤੇ ਮੁਕੇਰੀਆਂ ਬਾਰ ਐਸੋਸੀਏਸ਼ਨ ਨਾਲ ਇਕਮੁੱਠ ਹਨ ਅਤੇ ਅਸੀਂ ਮੁਕੇਰੀਆਂ ਬਾਰ ਐਸੋਸੀਏਸ਼ਨ ਵੱਲੋਂ ਦਿੱਤੇ ਸੂਬਾ ਪੱਧਰੀ ਸੱਦੇ ਦਾ ਵੀ ਸਮਰਥਨ ਕਰਦੇ ਹਾਂ। ਉਹਨਾਂ ਕਿਹਾ ਕੇ ਬੁੱਧਵਾਰ ਨੂੰ ਪੰਜਾਬ ਦੀਆਂ ਸਮੂਹ ਬਾਰ ਐਸੋਸੀਏਸ਼ਨ ਦੀ ਬੈਠਕ ਰੱਖੀ ਗਈ ਹੈ ਅਤੇ ਅਗਲੀ ਰਣਨੀਤੀ ਨਿਰਧਾਰਿਤ ਕਰਕੇ ਸੰਘਰਸ਼ ਵੀਡਿਆ ਜਾਵੇਗਾ ਮੀਟਿੰਗ ਦੌਰਾਨ ਰਜਨੀ ਨੰਦਾ, ਜਨਰਲ ਸਕੱਤਰ, ਨਿਪੁਨ ਸ਼ਰਮਾ ਸਕੱਤਰ, ਰੋਮਨ ਸੱਭਰਵਾਲ ਖਜਾਨਚੀ, ਅੰਜੂ ਬਾਲਾ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ, ਸਾਬਕਾ ਪ੍ਰਧਾਨ ਵਰਿੰਦਰ ਕੁਮਾਰ ਮੇਨਨ, ਪਲਵਿੰਦਰ ਸਿੰਘ ਘੁੱਮਣ, ਆਰ ਪੀ ਧੀਰ, ਕੁਲਦੀਪ ਸਿੰਘ,ਅਸ਼ੋਕ ਵਾਲਿਆ ਅਤੇ ਸੀਨਿਅਰ ਵਕੀਲ ਸ਼੍ਰੀ ਏਕੇ ਸੋਨੀ,ਕੇ ਸੀ ਮਹਾਜਨ, ਭੱਜਣਾ ਰਾਮ ਦਾਦਰਾ ਲਸ਼ਕਰ ਸਿੰਘ,ਨਵੀਨ ਜੈਰਥ, ਸੁਹਾਸ ਰਾਜਨ, ਮਾਣਿਕ, ਸਰਬਜੀਤ ਸਹੋਤਾ,  ਧਰਮਿੰਦਰ ਦਾਦਰਾ,ਸੁਨੀਲ ਕੁਮਾਰ ਪਾਲਵਿੰਦਰ ਮਾਨਾ, ਰਾਕੇਸ਼ ਕੁਮਾਰ, ਪਾਵਨ ਬੱਧਣ, ਕੇਲਾਸ਼,ਵਿਕਰਮ, ਰਾਕੇਸ਼, ਇਸ਼ਾਨੀ, ਗੁਰਜਿੰਦਰ,ਰਿਤੂ ਸ਼ਰਮਾ, ਰਾਜਵਿੰਦਰ ਕੌਰ, ਮੋਨਿਕਾ,ਸ਼ਿਵਾਂਗੀ ਅਤੇ ਸਿਧਾਂਤ ਚੋਧਰੀ, ਨਕੁਲ ਆਦੀ ਵੀ ਹਾਜਿਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੰਘਪੁਰ ਵਿਚ ਕਿਸਾਨ ਦੇ ਟਿਊਵਲ ਦੀਆਂ 2 ਮਹੀਨਿਆਂ ਤੋਂ ਟੁਟੀਆਂ ਤਾਰਾਂ ਨੂੰ ਜੁੜਵਾਉਣ ਲਈ ਲੇਬਰ ਪਾਰਟੀ ਦਾ ਵਫਦ ਚੀਫ ਇੰਜੀਨੀਅਰ ਨੂੰ ਮਿਲਿਆ
Next articleਡਿਪਟੀ ਸਪੀਕਰ ਨੇ ਮਾਹਿਲਪੁਰ ਤੇ ਹੈਬੋਵਾਲ ‘ਚ ਆਮ ਆਦਮੀ ਕਲੀਨਿਕ ਦਾ ਕੀਤਾ ਉਦਘਾਟਨ