HOME ਭਾਰਤ ਸਰਕਾਰ ਵਲੋ ਜਸਵਿੰਦਰ ਪਾਲ ਹੈਪੀ ਦੀ ਬਾਲ ਕਵਿਤਾਵਾਂ ਦੀ ਪੁਸਤਕ ‘ਕਿੱਥੇ...

ਭਾਰਤ ਸਰਕਾਰ ਵਲੋ ਜਸਵਿੰਦਰ ਪਾਲ ਹੈਪੀ ਦੀ ਬਾਲ ਕਵਿਤਾਵਾਂ ਦੀ ਪੁਸਤਕ ‘ਕਿੱਥੇ ਆਲ੍ਹਣਾ ਪਾਈਏ ? ਨੂੰ ਵਿਸ਼ੇਸ਼ ਮਾਣ

3
ਹੁਸ਼ਿਆਰਪੁਰ  (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) – ਬਲਾਕ ਬੁੱਲ੍ਹੋਵਾਲ ਦੇ ਸਰਕਾਰੀ ਐਲੀਮੈੱਟਰੀ ਸਕੂਲ ਜੰਡਿਆਲਾ ਵਿਖੇ ਈਟੀਟੀ ਅਧਿਆਪਕ ਵਜੋ ਸੇਵਾ ਨਿਭਾ ਰਹੇ ਅਧਿਆਪਕ ਜਸਵਿੰਦਰ ਪਾਲ ਹੈਪੀ ਦੀ ਪਲੇਠੀ ਬਾਲ ਕਵਿਤਾਵਾਂ ਦੀ ਪੁਸਤਕ ‘ ਕਿੱਥੇ ਆਲ੍ਹਣਾ ਪਾਈਏ ? ਨੂੰ ਭਾਰਤ ਸਰਕਾਰ ਵਲੋਂ ਵਿਸ਼ੇਸ਼ ਮਾਣ ਮਿਲਿਆ । ਉਨ੍ਹਾਂ ਦੀ ਛਪੀ ਬਾਲ ਕਵਿਤਾਵਾਂ  ਦੀ ਪੁਸਤਕ ਨੂੰ ਭਾਰਤ ਸਰਕਾਰ ਦੇ ਭਾਰਤੀ ਭਾਸ਼ਾ ਸੰਸਥਾਨ ਅਤੇ ਡਿਜੀਟਲ ਸੂਚਨਾ ਪ੍ਰਸਾਰ ਕੇਂਦਰ ਸਿੱਖਿਆ ਮੰਤਰਾਲਾ ਵਲੋਂ ਸਰਕਾਰੀ ਭਾਰਤਬਾਣੀ ਪੋਰਟਲ ‘ਤੇ  ਪ੍ਰਕਾਸ਼ਿਤ  ਕੀਤਾ ਗਿਆ ਹੈ। ਇਸ ਸਬੰਧ ਵਿਚ ਭਾਰਤ ਸਰਕਾਰ ਵਲੋਂ ਜਸਵਿੰਦਰ ਪਾਲ ਨੂੰ ਸੂਚਨਾ ਵਿਸ਼ੇਸ਼ ਪੱਤਰ ਰਾਹੀਂ ਦਿੱਤੀ ਗਈ ਹੈ। ਜਸਵਿੰਦਰ ਪਾਲ ਹੈਪੀ ਨੂੰ  ਵਧਾਈ ਦੇਣ ਵਾਲਿਆਂ ਵਿੱਚ ਡਿਪਟੀ ਡੀਈਓ ਹੁਸ਼ਿਆਰਪੁਰ ਅਮਨਦੀਪ ਸ਼ਰਮਾ, ਸ਼੍ਰੋਮਣੀ ਬਾਲ ਸਾਹਿਤਕਾਰ ਤੇ ਮੁੱਖ ਸੰਪਾਦਕ ਨਿੱਕੀਆਂ ਕਰੂੰਬਲਾ ਬਲਜਿੰਦਰ ਮਾਨ, ਪ੍ਰਿੰਸੀਪਲ ਡਾ. ਅਰਮਨਪ੍ਰੀਤ ਸਿੰਘ, ਜਸਵੀਰ ਤਲਵਾੜਾ ਸੂਬਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ, ਪ੍ਰਿਤਪਾਲ ਸਿੰਘ ਜਿਲ੍ਹਾ ਪ੍ਰਧਾਨ ਜੀਟੀਯੂ, ਸਟੇਟ ਅਵਾਰਡੀ ਪਰਮਜੀਤ ਕੌਰ ਸੂਚ, ਬੀਐੱਨਓ ਸਰੂਪ ਲਾਲ ,ਬੀਆਰਸੀ ਅਸ਼ੋਕ ਕੁਮਾਰ, ਬੀਆਰਸੀ ਸੋਮਪਾਲ, ਸੀਐੱਚਟੀ ਹਰਮੇਸ਼ ਲਾਲ,  ਲੈਕ. ਅਮਰ ਸਿੰਘ, ਲੈਕ  ਸਵਰਨ ਸਿੰਘ, ਸਟੇਟ ਅਵਾਰਡੀ ਸਵਰਨ ਸਿੰਘ, ਸਟੇਟ ਅਵਾਰਡੀ ਸੰਦੀਪ ਸਿੰਘ, ਸੁਨੀਲ ਸ਼ਰਮਾ, ਲੈਕ. ਰਵਿੰਦਰਪਾਲ ਲੁਗਾਣਾ, ਰਾਜਿੰਦਰ ਕੁਮਾਰ,  ਰਾਜ ਕੁਮਾਰ ਘਾਸੀਪੁਰੀਆ,  ਜਸਵੰਤ ਸਿੰਘ, ਪਰਮਜੀਤ ਮਾਹਿਲਪੁਰ, ਵਿਕਾਸ਼ ਸ਼ਰਮਾ,  ਮਨਜੀਤ ਸਿੰਘ ਧਾਲੀਵਾਲ,  ਵਰਿੰਦਰ ਨਿਮਾਣਾ, ਪਰਮਿੰਦਰ ਸਿੰਘ, ਨਰਿੰਦਰ ਸਿੰਘ ਅਜਨੋਹਾ,  ਰਣਵੀਰ ਸਿੰਘ,  ਸੀਐੱਚਟੀ ਮੀਨਾਕਸ਼ੀ  ਵੀ ਸ਼ਾਮਲ ਸਨ । ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਕਿ ਜਸਵਿੰਦਰ ਪਾਲ ਹੈਪੀ ਦੀ ਪਲੇਠੀ ਬਾਲ ਕਵਿਤਾਵਾਂ ਦੀ ਪੁਸਤਕ ਕਿੱਥੇ ਆਲ੍ਹਣਾ ਪਾਈਏ ? ਨੂੰ ਭਾਰਤ ਸਰਕਾਰ ਦੁਆਰਾ ਭਾਰਤਬਾਣੀ ਪੋਰਟਲ ‘ਤੇ ਪ੍ਰਕਾਸ਼ਿਤ ਕੀਤਾ ਗਿਆ ਹੈ ।ਉਨ੍ਹਾਂ ਕਿਹਾ ਜਸਵਿੰਦਰ ਪਾਲ ਹੈਪੀ ਵਲੋਂ ਬਾਲ ਸਾਹਿਤ ਦੇ ਖੇਤਰ ਵਿੱਚ ਵਿਲੱਖਣ ਪੈੜਾਂ ਨਾਲ  ਸਿੱਖਿਆ ਬਲਾਕ ਬੁੱਲ੍ਹੋਵਾਲ , ਜਿਲ੍ਹਾ ਹੁਸ਼ਿਆਰਪੁਰ  , ਪੰਜਾਬ ,  ਪੰਜਾਬੀ ਅਤੇ ਪੰਜਾਬੀਅਤ ਦਾ ਮਾਣ ਵਧਿਆ ਹੈ। ਜਸਵਿੰਦਰ ਪਾਲ ਹੈਪੀ ਨੇ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲਾ ਅਤੇ ਡਿਜੀਟਲ ਸੂਚਨਾ ਪ੍ਰਸਾਰਣ ਕੇਂਦਰ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ  ਛੋਟੋ ਬੱਚਿਆਂ ਸਮੇਤ ਪੰਜਾਬੀ ਪ੍ਰੇਮੀਆਂ ਨੂੰ  ਬਹੁਤ ਹੀ ਰੌਚਿਕ  ਪੁਸਤਕ ਪੜ੍ਹਨ ਦਾ ਲਾਭ ਪ੍ਰਾਪਤ ਹੋਵੇਗਾ।  ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਭਾਰਤਬਾਣੀ ਪ੍ਰਯੋਜਨਾ ਲਈ ਆਪਣੀਆਂ ਨਵੀਆਂ ਪੁਸਤਕਾਂ ਭੇਜਦੇ ਰਹਿਣਗੇ ਤਾਂ ਕਿ ਪੰਜਾਬ, ਭਾਰਤ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਬੈਠੇ ਪੰਜਾਬੀ, ਪੰਜਾਬੀ ਭਾਸ਼ਾ ਵਿਚ ਲਿਖੀਆਂ ਕਿਤਾਬਾਂ ਦਾ ਅਨੰਦ ਲੈ ਸਕਣ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article‘ਪੈਨਸ਼ਨਰ ਸੇਵਾ ਪੋਰਟਲ’ ਦੀਆਂ ਸੇਵਾਵਾਂ ਹੁਣ ਜ਼ਿਲ੍ਹੇ ਦੇ 23 ਸੇਵਾ ਕੇਂਦਰਾਂ ਵਿੱਚ ਵੀ ਮਿਲਣਗੀਆਂ – ਡਿਪਟੀ ਕਮਿਸ਼ਨਰ
Next article“ਪਾਕਿਸਤਾਨ ਦੀਆਂ ਨਾਪਾਕ ਗਤੀਵਿਧੀਆਂ ਤੋਂ ਤਾਲਿਬਾਨ ਗੁੱਸੇ ਵਿੱਚ, ਕਿਹਾ ਸਰਹੱਦ ‘ਤੇ ਸ਼ਾਂਤੀ ਹੁਣ ਮੁਸ਼ਕਲ ਹੈ!”