HOME ਸਰਕਾਰੀ ਮਿਡਲ ਸਕੂਲ ਰੱਕੜਾਂ ਬੇਟ ਨੂੰ ਦਾਨੀ ਸੱਜਣ ਗੁਰਨਾਮ ਸਿੰਘ ਰਾਏ ਵੱਲੋਂ...

ਸਰਕਾਰੀ ਮਿਡਲ ਸਕੂਲ ਰੱਕੜਾਂ ਬੇਟ ਨੂੰ ਦਾਨੀ ਸੱਜਣ ਗੁਰਨਾਮ ਸਿੰਘ ਰਾਏ ਵੱਲੋਂ ਇਨਵਰਟਰ ਭੇਂਟ

1

ਬਲਾਚੌਰ   (ਸਮਾਜ ਵੀਕਲੀ)   ( ਜਤਿੰਦਰ ਪਾਲ ਸਿੰਘ ਕਲੇਰ ) ਸਥਾਨਕ ਸਰਕਾਰੀ ਮਿਡਲ ਸਕੂਲ ਰੱਕੜਾਂ ਬੇਟ ਵਿਖੇ ਬੱਚਿਆਂ ਦੀਆਂ ਸੁਵਿਧਾਵਾਂ ਵਿੱਚ ਵਾਧਾ ਕਰਦਿਆਂ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਦਾਨੀ ਸੱਜਣ ਅਤੇ ਪੰਚਾਇਤ ਮੈਂਬਰ ਸ੍ਰੀ ਗੁਰਨਾਮ ਸਿੰਘ ਰਾਏ ਵੱਲੋਂ ਸਕੂਲ ਨੂੰ ਇੱਕ ਇਨਵਰਟਰ ਦਾਨ ਵਜੋਂ ਦਿੱਤਾ ਗਿਆ।ਇਸ ਮੌਕੇ ਸਕੂਲ ਇੰਚਾਰਜ ਕਰਨ ਕੁਮਾਰ ਨੇ ਦਾਨੀ ਸੱਜਣ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਿਜਲੀ ਦੇ ਕੱਟਾਂ ਦੌਰਾਨ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਆਉਂਦੀ ਦਿੱਕਤ ਹੁਣ ਦੂਰ ਹੋ ਜਾਵੇਗੀ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸੇਵਾ ਮੁਕਤ ਅਧਿਆਪਕ ਹਰੀ ਸਿੰਘ ਮਾਸਟਰ ਜੀ ਨੇ ਵੀ ਗੁਰਨਾਮ ਸਿੰਘ ਰਾਏ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦਾ ਮਿਆਰ ਹੋਰ ਉੱਚਾ ਹੁੰਦਾ ਹੈ।ਇਸ ਸਮਾਗਮ ਦੌਰਾਨ ਅਧਿਆਪਕ ਰਾਜਿੰਦਰ ਕੌਰ, ਅਰਚਨਾ ਚੌਹਾਨ ਅਤੇ ਸਮੂਹ ਸਕੂਲ ਮੈਨੇਜਮੈਂਟ ਕਮੇਟੀ  ਦੇ ਮੈਂਬਰ ਹਾਜ਼ਰ ਸਨ। ਸਾਰਿਆਂ ਨੇ ਸਾਂਝੇ ਤੌਰ ‘ਤੇ ਗੁਰਨਾਮ ਸਿੰਘ ਰਾਏ ਦਾ ਇਸ ਨੇਕ ਕਾਰਜ ਲਈ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕ੍ਰਿਟਿਕਲ ਕੇਅਰ ਬਲਾਕ ਪੂਰੇ ਜ਼ਿਲ੍ਹੇ ਲਈ ਵਰਦਾਨ ਸਾਬਿਤ ਹੋਵੇਗਾ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ
Next article‘NEET ਪ੍ਰੀਖਿਆ ਅਗਲੇ ਸਾਲ ਤੋਂ ਔਨਲਾਈਨ ਹੋਵੇਗੀ,’ ਪੇਪਰ ਲੀਕ ਤੋਂ ਬਾਅਦ ਕੇਂਦਰੀ ਸਿੱਖਿਆ ਮੰਤਰੀ ਨੇ ਕੀਤਾ ਵੱਡਾ ਐਲਾਨ