ਨਵੀਂ ਦਿੱਲੀ (ਸਮਾਜ ਵੀਕਲੀ):ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਕਿਰਨ ਰਿਜਿਜੂ ਨੇ ਅੱਜ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਕੇਂਦਰ ਸਰਕਾਰ ਸੁਪਰੀਮ ਕੋਰਟ ਤੇ ਹਾਈ ਕੋਰਟਾਂ ਵਿੱਚ ਜੱਜਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਨਿਰਧਾਰਿਤ ਸਮੇਂ ’ਚ ਭਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕੋਰਟਾਂ ਵਿੱਚ ਬਕਾਇਆ ਕੇਸਾਂ ਦਾ ਕਾਰਨ ਹਾਈ ਕੋਰਟਾਂ ਵਿਚ ਜੱਜਾਂ ਦੀ ਘਾਟ ਨਹੀਂ ਬਲਕਿ ਇਸ ਲਈ ਹੋਰ ਕਈ ਕਾਰਕ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਹਾਈ ਕੋਰਟਾਂ ਵਿੱਚ ਅਸਾਮੀਆਂ ਭਰਨ ਦਾ ਅਮਲ ਨਿਰੰਤਰ, ਏਕੀਕ੍ਰਿਤ ਤੇ ਮਿਲ ਕੇ ਕੰਮ ਕਰਨ ਵਾਲਾ ਅਮਲ ਹੈ, ਜਿਸ ਲਈ ਸਲਾਹ ਮਸ਼ਵਰੇ ਤੇ ਵੱਖ ਵੱਖ ਸੰਵਿਧਾਨਕ ਅਥਾਰਿਟੀਆਂ ਤੋਂ ਪ੍ਰਵਾਨਗੀ ਦੀ ਲੋੜ ਪੈਂਦੀ ਹੈ।