ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਸੈਸ਼ਨ 1990-91 ਦੀ ਸਰਕਾਰੀ ਹਾਈ ਸਕੂਲ ਰੋਡ ਮਜਾਰਾ ਦੇ ਮੈਟ੍ਰਿਕ ਕਲਾਸ ਦੇ ਵਿਦਿਆਰਥੀਆਂ ਵੱਲੋਂ ਹੋਟਲ ਪਿੰਕ ਰੋਜ ਵਿਖੇ ਅਧਿਆਪਕ ਦਿਵਸ ਮਨਾਇਆ। ਜਿਸ ਵਿਚ ਪ੍ਰੋ ਜਗਦੀਸ਼ ਰਾਏ ਬੁਲਾਰਾ ਆਦਰਸ਼ ਸੋਸ਼ਲ ਵੈਲਫ਼ੇਅਰ ਸੁਸਾਇਟੀ ਪੰਜਾਬ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਹ ਦਿਵਸ ਅੱਜ 1990-91 ਸੈਸ਼ਨ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਲਣੀ ਰੂਪ ਵਿਚ ਮਨਾਇਆ ਗਿਆ। ਇਸ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਯਾਦ ਕੀਤਾ ਅਤੇ ਲਗਭਗ 31 ਸਾਲ ਪਹਿਲਾਂ ਦੇ ਤਜ਼ਰਬੇ ਇਕ ਦੂਜੇ ਨਾਲ ਸਾਂਝੇ ਕੀਤੇ ਅਤੇ ਅੱਜ ਦੇ ਦਿਨ ਨੂੰ ਜਿੰਦਗੀ ਦਾ ਸੁਨਹਿਰੀ ਦਿਵਸ ਦੱਸਿਆ। ਇਸ ਮੌਕੇ ਮਾਸਟਰ ਪ੍ਰਕਾਸ਼ ਰਾਮ ਨੇ ਕਿਹਾ ਕਿ ਅੱਜ ਦੀ ਸਿੱਖਿਆ ਨੀਤੀ, ਪੁਰਾਣੀ ਸਿੱਖਿਆ ਪ੍ਰਣਾਲੀ ਨਾਲੋ ਬਿਲਕੁਲ ਵਿਪਰੀਤ ਹੈ । ਪਿਛਲੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਪੜਾਉਣ ਲਈ ਅਧਿਆਪਕਾਂ ਨੂੰ ਆਪਣੇ ਸਟਾਈਲ ਅਨੁਸਾਰ ਸਿਲੇਬਸ ਤਿਆਰ ਕਰਨਾ ਪੈਂਦਾ ਸੀ ਅਤੇ ਹੁਣ ਇਸ ਦੇ ਉਲਟ ਸਭ ਕੁਝ ਡਿਜੀਟਲ ਤਰੀਕੇ ਨਾਲ ਤਿਆਰ ਕੀਤਾ ਹੋਇਆ ਮਿਲ ਜਾਂਦਾ ਹੈ। ਇਸ ਮੌਕੇ ਪ੍ਰੋ ਜਗਦੀਸ਼ ਰਾਏ ਨੇ ਕਿਹਾ ਕਿ ਅੱਜ ਜੋਂ ਸਿੱਖਿਆ ਦਾ ਮਿਆਰ ਡਿੱਗ ਰਿਹਾ ਹੈ, ਉਸ ਲਈ ਜਿੰਮੇਵਾਰ ਅੱਜ ਦੀ ਸਰਕਾਰੀ ਨੀਤੀ ਅਤੇ ਅਧਿਆਪਕਾਂ ਅਤੇ ਮਾਪਿਆਂ ਵਿਚ ਮਿਲਵਰਤਣ ਦੀ ਕਮੀ ਨੂੰ ਦੱਸਿਆ । ਉਹਨਾ ਕਿਹਾ ਕਿ ਸਿਖਿਆ ਦੇ ਖੇਤਰ ਵਿਚ ਰਾਜਨੀਤਿਕ ਦਖਲ-ਅੰਦਾਜ਼ੀ ਸਿੱਖਿਆ ਵਿਚ ਹੋ ਰਹੀ ਗਿਰਾਵਟ ਲਈ ਜਿੰਮੇਵਾਰ ਹੈ। ਇਸ ਮੌਕੇ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਰਿਟਾਇਰਡ ਅਧਿਆਪਕ ਵਰਗ ਆਪਣੇ ਤਜ਼ਰਬੇ ਨਾਲ ਸਿੱਖਿਆ ਦੇ ਸੁਧਾਰ ਲਈ ਮਹੱਤਵਪੂਰਣ ਭੂਮਿਕਾ ਨਿਭਾ ਸਕਦਾ ਹੈ, ਜਰੂਰਤ ਹੈ ਉਹਨਾ ਨੂੰ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਨਵੇਂ ਵਿਦਿਆਥੀਆਂ ਨਾਲ ਆਪਣੇ ਤਜੁਰਬੇ ਨੂੰ ਸਾਂਝਾ ਕਰਨ ਅਤੇ ਆਪਣੇ ਸਟਾਈਲ ਅਨੁਸਾਰ ਨਵੇਂ ਅਧਿਆਪਕ ਵਰਗ ਨੂੰ ਸਿੱਖਿਆ ਪ੍ਰਤੀ ਸੇਧ ਦੇਣ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚ ਹੋ ਰਹੇ ਵਖਰੇਵੇਂ-ਪਨ ਨੂੰ ਦੂਰ ਕਰਨ ਲਈ ਪ੍ਰਮੁੱਖ ਭੂਮਿਕਾ ਨਿਭਾਉਣ। ਇਸ ਮੌਕੇ ਅਧਿਆਪਕ ਦਿਵਸ ਦੀ ਖੁਸ਼ੀ ਵਿੱਚ ਕੇਕ ਵੀ ਕੱਟਿਆ ਗਿਆ। ਇਸ ਮੌਕੇ ਮਾਸਟਰ ਦਿਲਬਾਗ ਸਿੰਘ ਨੇ ਸਟੇਜ ਸੰਚਾਲਨ ਬਾਖ਼ੂਬੀ ਨਿਭਾਇਆ ਅਤੇ ਆਪਣੇ ਗੀਤ ਰਾਹੀਂ ਅੱਜ ਦੇ ਸਿੱਖਿਆ ਦੇ ਹਾਲਾਤਾਂ ਨੂੰ ਪੇਸ਼ ਕੀਤਾ ਅਤੇ ਇਹਨਾ ਨੂੰ ਸੁਧਾਰਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਨੂੰ ਉਜਾਗਰ ਕੀਤਾ। ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਇਸ ਸਮਾਗਮ ਹਾਜਰ ਹੋਣ ਤੇ ਉੱਘੇ ਸਮਾਜ ਸੇਵੀ ਰਾਜੀਵ ਕੁਮਾਰ ਕੰਡਾ ਨੇ ਧੰਨਵਾਦ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਗੁਰਦਿਆਲ ਸਿੰਘ, ਮਾਸਟਰ ਰਾਮ ਕੁਮਾਰ, ਮਾਸਟਰ ਭੁਪਿੰਦਰ ਸਿੰਘ, ਮਾਸਟਰ ਗੋਪਾਲ ਕ੍ਰਿਸ਼ਨ, ਮਾਸਟਰ ਚਰਨਦਾਸ, ਮਾਸਟਰ ਕੁਲਵੰਤ ਸਿੰਘ, ਮਾਸਟਰ ਅਵਤਾਰ ਸਿੰਘ, ਮਾਸਟਰ ਸੁਭਾਸ਼ ਚੰਦਰ, ਮਾਸਟਰ ਹਰਬਲਾਸ, ਮਾਸਟਰ ਬਲਵੰਤ ਸਿੰਘ, ਮਾਸਟਰ ਦਰਸ਼ਨ ਸਿੰਘ, ਯਸ਼ਪਾਲ ਕੰਡਾ, ਰਾਜੀਵ ਕੁਮਾਰ ਸੋਨੀ, ਸੰਜੀਵ ਕੁਮਾਰ ਸੋਨੀ, ਰਾਜੇਸ਼ ਸੋਨੀ,ਪਰਮਜੀਤ ਪੰਮਾ, ਕੁਲਦੀਪ ਸਿੰਘ ਪੰਮਾ, ਕੁਲਦੀਪ ਪਰਤੀ, ਅਮਰਜੀਤ ਸਹੋਤਾ ਆਦਿ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly