ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਅੱਜ ਸਰਕਾਰੀ ਹਾਈ ਸਕੂਲ ਖਾਨਖਾਨਾ ਵਿਖੇ ਤਰਕਸ਼ੀਲ ਸੋਸਾਇਟੀ ਪੰਜਾਬ ਵਲ੍ਹੋਂ ਕਰਾਈ ਗਈ ਪ੍ਰੀਖਿਆ ਵਿੱਚੋ ਪਹਿਲੇ,ਦੂਜੇ, ਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਕਿਤਾਬਾਂ ਦੇ ਸੈੱਟ ਨਾਲ ਸਰਟੀਫਿਕੇਟ ਦਿੱਤੇ ਗਏ ਨਾਲ ਹੀ ਵਧੀਆ ਕਾਰਗੁਜਾਰੀ ਵਾਲੇ ਵਿਦਿਆਰਥੀਆਂ ਨੂੰ ਵੀ ਸਰਟੀਫਿਕੇਟ ਵੰਡੇ ਗਏ । ਇਸ ਮੌਕੇ ਸੁਖਵਿੰਦਰ ਲੰਗੇਰੀ ਵੱਲ੍ਹੋਂ ਬੱਚਿਆਂ ਨਾਲ ਤਰਕਸੀਲ ਸੋਸਾਇਟੀ ਬਾਰੇ ਵਿਚਾਰ ਸਾਂਝੇ ਕੀਤੇ। ਇਕਾਈ ਪੱਧਰ ਤੇ ਗੁਰਪ੍ਰੀਤ ਭਾਟੀਆ,ਜਸਕੀਰਤ ਕੌਰ , ਮਨਦੀਪ ਕੌਰ ਨੇ ਪਹਿਲਾ ,ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ । ਸਕੂਲ ਇੰਚਾਰਜ ਪਰਦੀਪ ਕੁਮਾਰ ਵਲ੍ਹੋਂ ਸੋਸਾਇਟੀ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਅਧਿਆਪਕ ਸ਼੍ਰੀਮਤੀ ਸੰਤੋਸ਼ ਕੁਮਾਰੀ, ਆਰਤੀ ਦੇਵੀ,ਰਵੀਨਾ ਮੈਡਮ ,ਪੂਨਮ ਮੈਡਮ ,ਹਰਪ੍ਰੀਤ ਕੌਰ ,ਸ਼੍ਰੀ ਸੰਜੂ ਕੁਮਾਰ ਅਤੇ ਸ਼੍ਰੀ ਸੰਦੀਪ ਕੁਮਾਰ ਜੀ ਮੌਜੂਦ ਸਨ।
ਮਾਨਸਿਕ ਵਿਭਾਗ ਮੁਖੀ
ਸੁਖਵਿੰਦਰ ਲੰਗੇਰੀ 7009894460
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



