ਸਰਕਾਰ ਜੀ ਮੁਲਾਜਮ ਵਰਗ ਨੂੰ ਦੀਵਾਲੀ ਤੋਂ ਪਹਿਲਾਂ ਡੀ.ਏ ਦੇਣ ਬਾਰੇ ਸੋਚੋ: ਅਧਿਆਪਕ ਦਲ ਪੰਜਾਬ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੀ ਮੀਟਿੰਗ ਸੁਖਦਿਆਲ ਸਿੰਘ ਝੰਡ ਪ੍ਰਧਾਨ ਕਪੂਰਥਲਾ, ਸ: ਮਨਜਿੰਦਰ ਸਿੰਘ ਧੰਜੂ ਜਨਰਲ ਸਕੱਤਰ, ਲੈਕਚਰਾਰ ਰਜੇਸ਼ ਜੌਲੀ, ਸ: ਭਜਨ ਸਿੰਘ ਮਾਨ ਤੇ ਸ਼੍ਰੀ ਰਮੇਸ਼ ਕੁਮਾਰ ਭੇਟਾ ਸੂਬਾਈ ਆਗੂ  ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਆਗੂਆਂ ਨੇ ਵਿੱਤ ਮੰਤਰੀ ਸ: ਹਰਪਾਲ ਸਿੰਘ ਚੀਮਾ ਕੋਲੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਦੇ ਮੁਲਾਜਮ ਵਰਗ ਨੂੰ ਤਿਉਹਾਰਾਂ ਤੋਂ ਪਹਿਲਾਂ ਪੇਅ ਕਮਿਸ਼ਨ ਦਾ ਬਕਾਇਆ ਤੇ ਡੀ.ਏ ਦੀ ਕਿਸ਼ਤਾਂ ਦਿੱਤੀਆਂ ਜਾਣ ਤਾਂ ਜੋ ਮੁਲਾਜਮ ਵਰਗ ਖੁਸ਼ੀ ਨਾਲ ਤਿਉਹਾਰਾਂ ਨੂੰ ਮਨਾ ਸਕੇ। ਆਗੂਆਂ ਨੇ ਕਿਹਾ ਕਿ ਮੋਜੂਦਾ ਸਰਕਾਰ ਅਕਾਲੀ ਦਲ ਦੀ ਸਰਕਾਰ ਵਾਂਗ ਮੁਲਾਜਮ ਵਰਗ ਨੂੰ ਡੀ ਏ ਤੇ ਬਕਾਏ ਦੇ ਕੇ ਮੁਲਾਜਮ ਹਿਤੈਸ਼ੀ ਸਰਕਾਰ ਹੋਣ ਦਾ ਵਾਅਦਾ ਪੂਰਾ ਕਰੇ।ਇਸ ਲਈ  ਸਰਕਾਰ ਮੁਲਾਜਮ ਵਰਗ ਲਈ ਖਜਾਨੇ ਦਾ ਹੁਣ ਬੂਹਾ ਖੋਲ ਦੇਵੇ ਨਾ ਕਿ ਉਹ ਪਹਿਲੀ ਸਰਕਾਰ ਦੇ ਵਿੱਤ ਮੰਤਰੀ ਵਾਂਗ ਖਾਲੀ ਖਜਾਨਾ ਮੰਤਰੀ ਬਨਣ ਕਿਉਂਕਿ ਹੁਣ ਤਿਉਹਾਰਾਂ ਦੇ ਦਿਨ ਆ ਰਹੇ ਹਨ ਤੇ ਪੰਜਾਬ ਸਰਕਾਰ ਦੇ  ਮੁਲਾਜਮ ਵਰਗ ਨੂੰ ਡੀ.ਏ ਦੀ ਕਿਸ਼ਤਾਂ ਦੀ ਬਹੁਤ ਉਡੀਕ ਹੈ।ਤਾਂ ਜੋ ਮੁਲਾਜਮ ਵਰਗ ਮਹਿੰਗਾਈ ਦੀ ਮਾਰ ਤੋਂ ਬੱਚ ਸਕਣ। ਕਿਉਂਕਿ ਮੁਲਾਜਮ ਵਰਗ ਦਾ ਡੀ.ਏ ਤੇ ਪੇਅ ਕਮਿਸ਼ਨ ਦਾ ਬਕਾਇਆ ਦੇਣ ਦਾ ਸਰਕਾਰ ਨੇ ਵਾਅਦਾ ਕੀਤਾ ਸੀ।ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁਲਾਜਮ ਵਰਗ ਨੂੰ 38% ਮਹਿੰਗਾਈ ਭੱਤਾ ਮਿਲ ਰਿਹਾ ਹੈ  ਜਦਕਿ ਕੇਂਦਰ ਸਰਕਾਰ ਦੇ ਮੁਲਾਜਮਾਂ ਨੂੰ 54% ਡੀ.ਏ ਮਿਲ ਰਿਹਾ ਹੈ ਇਸ ਨਾਲ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਮੁਲਾਜਮਾਂ ਵਿੱਚ ਡੀ.ਏ ਦਾ ਬਹੁਤ ਵੱਡਾ ਅੰਤਰ ਪਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਮੁਲਾਜਮਾਂ ਨੂੰ ਇਸ ਵਾਰ ਪੂਰੀ ਆਸ ਹੈ ਕਿ ਮਾਨ ਸਰਕਾਰ ਦੀਵਾਲੀ ਤੋਂ ਪਹਿਲਾਂ ਮੁਲਾਜਮ ਵਰਗ ਨੂੰ ਡੀ.ਏ ਦੇ ਕੇ ਦੀਵਾਲੀ ਦਾ ਤੋਹਫਾ ਜਰੂਰ ਦੇਵੇਗੀ।ਇਹਨਾਂ ਤੋਂ ਇਲਾਵਾ ਹਰਦੇਵ ਸਿੰਘ ਖਾਨੋਵਾਲ, ਮਨੂੰ ਕੁਮਾਰ ਪ੍ਰਾਸ਼ਰ,  ਵੱਸਣਦੀਪ ਸਿੰਘ ਜੱਜ, ਸ਼ੁੱਭਦਰਸ਼ਨ ਆਨੰਦ , ਰਕੇਸ਼ ਸਨਿਆਲ ਕਾਲਾਸੰਘਿਆ, ਸੁਖਜਿੰਦਰ ਸਿੰਘ ਢੋਲਣ,  ਕਮਲਜੀਤ ਸਿੰਘ ਮੇਜਰਵਾਲ, ਪ੍ਰਿੰਸੀਪਲ ਮਨਜੀਤ ਸਿੰਘ ਕਾਂਜਲੀ, ਗੁਰਮੀਤ ਸਿੰਘ ਖਾਲਸਾ, ਡਾ.ਅਰਵਿੰਦਰ ਸਿੰਘ ਭਰੋਥ, ਰੋਸ਼ਨ ਲਾਲ ਸੈਫਲਾਬਾਦ, ਅਮਰਜੀਤ ਸਿੰਘ ਕਾਲਾ, ਲੈਕਚਰਾਰ ਵਨੀਸ਼ ਸ਼ਰਮਾ, ਰਜੀਵ ਸਹਿਗਲ, ਮਨਦੀਪ ਸਿੰਘ ਫੱਤੂਢੀਗਾਂ, ਮਨਜੀਤ ਸਿੰਘ ਥਿੰਦ, ਵਿਜੈ ਕੁਮਾਰ ਭਵਾਨੀਪੁਰ, ਸੁਰਿੰਦਰ ਕੁਮਾਰ,ਜਤਿੰਦਰ ਸਿੰਘ ਸ਼ੈਲੀ, ਮਨਿੰਦਰ ਸਿੰਘ, ਅਮਨ ਸੂਦ, ਸ਼ਾਮ ਕੁਮਾਰ ਤੋਗਾਵਾਲਾ, ਰਣਜੀਤ ਸਿੰਘ ਮੋਠਾਂਵਾਲਾ, ਜੋਗਿੰਦਰ ਸਿੰਘ, ਸਤੀਸ਼ ਟਿੱਬਾ, ਅਮਰੀਕ ਸਿੰਘ ਰੰਧਾਵਾ, ਜਗਜੀਤ ਸਿੰਘ ਮਿਰਜਾਪੁਰ, ਟੋਨੀ ਕੌੜਾ, ਸਰਬਜੀਤ ਸਿੰਘ ਔਜਲਾ, ਰਜੇਸ਼ ਸ਼ਰਮਾ , ਰੇਸ਼ਮ ਸਿੰਘ ਰਾਮਪੁਰੀ, ਕੁਲਬੀਰ ਸਿੰਘ ਕਾਲੀ ,ਪਰਵੀਨ ਕੁਮਾਰ,ਪਰਦੀਪ ਕੁਮਾਰ ਵਰਮਾ , ਹਰਸਿਮਰਤ ਸਿੰਘ, ਜਤਿੰਦਰ ਸਿੰਘ ਸੰਧੂ, ਪਰਮਜੀਤ ਸਿੰਘ, ਅਮਰਜੀਤ ਸਿੰਘ ਡੈਨਵਿੰਡ, ਮਨੋਜ ਟਿੱਬਾ, ਮਨਦੀਪ ਸਿੰਘ ਔਲਖ ਆਦਿ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਖਵਿੰਦਰ ਸਿੰਘ ਸੌਂਦ ਬਣੇ ਪਿੰਡ ਨਵਾਂ ਠੱਟਾ ਦੇ ਸਰਪੰਚ 143 ਵੋਟਾਂ ਦੀ ਲੀਡ ਹਾਸਲ ਕੀਤੀ
Next articleਨਿਰੋਗੀ ਜੀਵਨ ਤੇ ਲੰਬੀ ਉਮਰ ( ਛੇਵਾਂ ਅੰਕ)