HOME ਸਰਕਾਰ ਬਣਨ ‘ਤੇ ਹੁਸ਼ਿਆਰਪੁਰ ਦੇ ਭਗਵਾਨ ਵਾਲਮੀਕ ਆਸ਼ਰਮ ਨੂੰ ਅੰਮ੍ਰਿਤਸਰ ਦੀ...

ਸਰਕਾਰ ਬਣਨ ‘ਤੇ ਹੁਸ਼ਿਆਰਪੁਰ ਦੇ ਭਗਵਾਨ ਵਾਲਮੀਕ ਆਸ਼ਰਮ ਨੂੰ ਅੰਮ੍ਰਿਤਸਰ ਦੀ ਤਰਜ਼ ‘ਤੇ ਕਰਾਂਗੇ ਵਿਕਸਤ : ਤਲਵਾੜ

ਫੋਟੋ ਅਜਮੇਰ ਦੀਵਾਨਾ

ਭਗਵਾਨ  ਵਾਲਮੀਕੀ ਤੀਰਥ ਸਥਾਨ ਪ੍ਰਕਾਸ਼ ਸਿੰਘ ਬਾਦਲ ਦੀ ਦ੍ਰਿੜ ਇੱਛਾ ਸ਼ਕਤੀ ਦਾ ਨਤੀਜਾ

ਹੁਸ਼ਿਆਰਪੁਰ   (ਸਮਾਜ ਵੀਕਲੀ)    ( ਤਰਸੇਮ ਦੀਵਾਨਾ ) – ਜੇਕਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਹੁਸ਼ਿਆਰਪੁਰ ਸਥਿਤ ਭਗਵਾਨ  ਵਾਲਮੀਕ ਜੀ ਦੇ  ਆਸ਼ਰਮ ਨੂੰ ਅੰਮ੍ਰਿਤਸਰ ਦੀ ਤਰਜ਼ ‘ਤੇ ਵਿਕਸਿਤ ਕਰਕੇ ਦੁਆਬਾ ਖੇਤਰ ਦਾ ਇੱਕ ਪ੍ਰਮੁੱਖ ਧਾਰਮਿਕ ਕੇਂਦਰ ਬਣਾਇਆ ਜਾਵੇਗਾ। ਇਸ ਨਾਲ ਹੁਸ਼ਿਆਰਪੁਰ ਵਿੱਚ ਧਾਰਮਿਕ ਟੂਰਿਜ਼ਮ ਨੂੰ ਵੀ ਵੱਡਾ ਵਾਧਾ ਮਿਲੇਗਾ। ਇਹ ਗੱਲਾਂ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਦੇ ਹਲਕਾ ਇੰਚਾਰਜ ਸੰਜੀਵ ਤਲਵਾੜ ਨੇ ਵਾਰਡ ਨੰਬਰ 48 ਦੀ ਪ੍ਰਧਾਨ ਵੀਨਾ ਆਦੀਆ ਦੀ ਅਗਵਾਈ ਹੇਠ ਕਰਵਾਏ ਗਏ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਹੀਆਂ।ਤਲਵਾੜ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ  ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਵਾਲਮੀਕੀ ਭਾਈਚਾਰੇ ਦਾ ਸਤਿਕਾਰ ਕੀਤਾ ਹੈ। ਉਨ੍ਹਾਂ ਨੇ ਯਾਦ ਕਰਵਾਇਆ ਕਿ ਹੁਸ਼ਿਆਰਪੁਰ ਦੇ ਅੰਤਰਰਾਜੀ ਬੱਸ ਅੱਡੇ ਦਾ ਨਾਮ ‘ਮਹਾਰਿਸ਼ੀ ਭਗਵਾਨ  ਵਾਲਮੀਕ ਜੀ  ’ ਦੇ ਨਾਮ ‘ਤੇ ਰੱਖਣਾ ਇਸ ਦੀ ਵੱਡੀ ਮਿਸਾਲ ਹੈ। ਉਨ੍ਹਾਂ ਅੱਗੇ ਕਿਹਾ ਕਿ ਅੰਮ੍ਰਿਤਸਰ ਵਿਖੇ ਸਥਿਤ ਭਗਵਾਨ ਵਾਲਮੀਕ ਤੀਰਥ ਸਥਾਨ ਦਾ ਨਿਰਮਾਣ ਵੀ ਪ੍ਰਕਾਸ਼ ਸਿੰਘ ਬਾਦਲ ਦੀ ਦ੍ਰਿੜ ਇੱਛਾ ਸ਼ਕਤੀ ਅਤੇ ਦੂਰਅੰਦੇਸ਼ੀ ਸੋਚ ਦਾ ਨਤੀਜਾ ਹੈ। ਉਹਨਾਂ ਮੌਜੂਦਾ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਤਲਵਾੜ ਨੇ ਦੋਸ਼ ਲਗਾਇਆ ਕਿ ਬਾਦਲ ਸਰਕਾਰ ਵੱਲੋਂ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੇ ਪਰਿਵਾਰਾਂ ਲਈ ਸ਼ੁਰੂ ਕੀਤੀਆਂ ਲੋਕ-ਭਲਾਈ ਸਕੀਮਾਂ ਨੂੰ ਬੰਦ ਕਰਕੇ ਗਰੀਬ ਵਰਗ ਨਾਲ ਧੋਖਾ ਕੀਤਾ ਗਿਆ ਹੈ। ਇਸ ਮੌਕੇ ਅਨੁਸੂਚਿਤ ਜਾਤੀ ਮੋਰਚਾ ਦੇ ਸ਼ਹਿਰੀ ਪ੍ਰਧਾਨ ਸੰਜੀਵ ਥਾਪਰ, ਕੁਸ਼ ਕੁਮਾਰ, ਨਰਵੀਰ ਸਿੱਧੂ, ਵੇਦ ਰਾਜ ਆਦੀਆ, ਕੁਸਮ ਲਤਾ, ਪਰਵੀਨ ਕੁਮਾਰ ਅਤੇ ਹੇਮ ਲਤਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਹਿੱਸਾ ਲਿਆ ਅਤੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਕਰਨ ਦਾ ਸੰਕਲਪ ਵੀ ਲਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਿੰਡ ਕੜਾਂਲ ਨੌ ਅਬਾਦ ਤੋਂ ਤਲਵੰਡੀ ਪਾਂਈ ਤੱਕ ਬਣਨ ਵਾਲੀ 18 ਫੁੱਟ ਸੜਕ ਦੀ ਸੱਜਣ ਸਿੰਘ ਚੀਮਾ ਵੱਲੋਂ ਸ਼ੁਰੂਆਤ
Next articleਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਸਿੰਘਪੁਰ ਵਿਖੇ ਮਹਾਰਾਜਾ ਜੱਸਾ ਸਿੰਘ ਦਾ ਜਨਮ ਦਿਹਾੜਾ ਸਮਾਗਮ ਅੱਜ