HOME ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਸਿੰਘਪੁਰ ਵਿਖੇ ਮਹਾਰਾਜਾ ਜੱਸਾ ਸਿੰਘ ਦਾ ਜਨਮ...

ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਸਿੰਘਪੁਰ ਵਿਖੇ ਮਹਾਰਾਜਾ ਜੱਸਾ ਸਿੰਘ ਦਾ ਜਨਮ ਦਿਹਾੜਾ ਸਮਾਗਮ ਅੱਜ

1
ਫੋਟੋ ਅਜਮੇਰ ਦੀਵਾਨਾ

 • ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤਾ ਜਾਏਗਾ “ਪਹਿਲਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਐਵਾਰਡ”

ਹੁਸ਼ਿਆਰਪੁਰ,    (ਸਮਾਜ ਵੀਕਲੀ)   ( ਤਰਸੇਮ ਦੀਵਾਨਾ  ) – ਖਾਲਸਾ ਪੰਥ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 303ਵਾਂ ਜਨਮ ਦਿਹਾੜਾ ਇਤਿਹਾਸਿਕ ਕਿਲ੍ਹਾ ਮਹਾਰਾਜ ਜੱਸਾ ਸਿੰਘ ਜੀ ਰਾਮਗੜ੍ਹੀਆ ਸਿੰਘਪੁਰ ਬਰਨਾਲਾ ਜ਼ਿਲਾ ਹੁਸ਼ਿਆਰਪੁਰ ਵਿਖ਼ੇ 5 ਮਈ ਨੂੰ ਵੱਡੇ ਪੱਧਰ ‘ਤੇ ਮਨਾਇਆ ਜਾ ਰਿਹਾ ਹੈ ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਹ ਜਾਣਕਾਰੀ ਦਿੰਦਿਆਂ ਕਿਲ੍ਹਾ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਮੈਮੋਰੀਅਲ ਐਜੂਕੇਸ਼ਨਲ ਟਰੱਸਟ ਦੇ ਚੇਅਰਮੈਨ ਅਤੇ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਦੇ ਪ੍ਰਧਾਨ ਹਰਦੇਵ ਸਿੰਘ ਕੌਂਸਲ ਅਤੇ ਟਰੱਸਟ ਦੇ ਪ੍ਰਧਾਨ ਹਰਬੰਸ ਸਿੰਘ ਟਾਂਡਾ ਨੇ ਦੱਸਿਆ ਕਿ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਪੰਥ ਦੇ ਮਹਾਨ ਜਰਨੈਲ ਹੋਏ ਹਨ ਜਿਨ੍ਹਾਂ ਦੀ ਅਗਵਾਈ ਵਿੱਚ ਖਾਲਸਾ ਫੌਜਾਂ ਨੇ ਦਿੱਲੀ ਫਤਿਹ ਕਰਕੇ ਇਤਿਹਾਸ ‘ਚ ਖਾਲਸਾਈ ਨਿਸ਼ਾਨ ਬੁਲੰਦ ਕੀਤਾ ਜਿਨ੍ਹਾਂ ਦੀ ਇਸ ਮਹਾਨ ਫਤਹਿ ਦੇ ਸਤਿਕਾਰ ਵਜੋਂ ਉਹਨਾਂ ਨੂੰ ਮਹਾਰਾਜਾ ਦਾ ਖਿਤਾਬ ਦਿੱਤਾ ਗਿਆ ਅਜਿਹੇ ਮਹਾਨ ਜਰਨੈਲ ਦੀ ਵਿਰਾਸਤੀ ਨਿਸ਼ਾਨੀ ਕਿਲਾ ਮਹਾਰਾਜਾ ਜੱਸਾ ਸਿੰਘ ਜੀ ਰਾਮਗੜੀਆ ਸਿੰਘਪੁਰ ਬਰਨਾਲਾ ਜਿਲਾ ਹੁਸ਼ਿਆਰਪੁਰ ਵਿਖੇ ਉਹਨਾਂ ਦਾ ਜਨਮ ਦਿਹਾੜਾ 5 ਮਈ ਨੂੰ ਮਨਾਇਆ ਜਾ ਰਿਹਾ ਹੈ ਜਿੱਥੇ ਸਮੁੱਚੀ ਕੌਮ ਦਾ ਬਹੁਤ ਵੱਡਾ ਇਕੱਠ ਹੋਵੇਗਾ | ਇਸ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸਾਰੇ ਸੇਵਾਦਾਰਾਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕਥਾ ਕੀਰਤਨ ਸਮਾਗਮ ਹੋਵੇਗਾ | ਇਸ ਸਮਾਗਮ ਵਿੱਚ ਪੰਥ ਦੇ ਮਹਾਨ ਜਰਨੈਲ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਨ੍ਹਾਂ ਦੀਆਂ ਖਾਲਸਾ ਪੰਥ ਪ੍ਰਤੀ ਮਹਾਨ ਸੇਵਾਵਾਂ ਦੇ ਸਤਿਕਾਰ ਵੱਜੋਂ “ਪਹਿਲਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਐਵਾਰਡ” ਦਿੱਤਾ ਜਾਵੇਗਾ | ਉਨ੍ਹਾਂ ਸਮੂੰਹ ਸੰਗਤਾਂ ਨੂੰ ਇਸ ਸਮਾਗਮ ਵਿੱਚ ਹੁਮਹੁਮਾ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ | ਇਸ ਮੌਕੇ ਚੇਅਰਮੈਨ ਹਰਦੇਵ ਸਿੰਘ ਕੌਂਸਲ, ਪ੍ਰਧਾਨ ਹਰਬੰਸ ਸਿੰਘ ਟਾਂਡਾ, ਕਰਨੈਲ ਸਿੰਘ ਮਾਲਵਾ, ਹਰਭਜਨ ਸਿੰਘ ਟਾਂਡਾ, ਜੋਗਿੰਦਰ ਸਿੰਘ ਟਾਂਡਾ, ਗੁਰਦੀਪ ਸਿੰਘ ਭੱਟੀ ਦਸੂਹਾ, ਡਾ. ਚੈਨ ਸਿੰਘ ਦਸੂਹਾ, ਗੁਰਮੁਖ ਸਿੰਘ, ਦਵਿੰਦਰ ਸਿੰਘ ਕੈਸ਼ੀਅਰ, ਲਖਵੀਰ ਸਿੰਘ ਮੈਨੇਜਰ, ਬਲਵੀਰ ਸਿੰਘ, ਜਰਨਲ ਸਕੱਤਰ, ਰਵਿੰਦਰ ਸਿੰਘ ਰਾਮਗੜ੍ਹ ਕੁੱਲੀਆਂ, ਗੁਰਬਿੰਦਰ ਸਿੰਘ ਪਲਾਹਾ, ਗੁਰਦੇਵ ਸਿੰਘ ਪੋਵਾਰ ਐਕਸੀਅਨ ਰਿਟਾ., ਜਸਵੰਤ ਸਿੰਘ ਭੋਗਲ ਹੁਸ਼ਿਆਰਪੁਰ, ਬਲਜਿੰਦਰ ਸਿੰਘ, ਅਮਰਜੋਤ ਸਿੰਘ, ਰਘੁਵੀਰ ਸਿੰਘ, ਨਵਦੀਪ ਸਿੰਘ ਤੇ ਮਾਈ ਭਾਗੋ ਸੁਖਮਨੀ ਸੇਵਾ ਸਾਹਿਬ ਸੇਵਾ ਸੁਸਾਇਟੀ ਦੀਆਂ ਮੈਬਰ ਬੀਬੀਆਂ ਅਤੇ ਯੂਥ ਵਿੰਗ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਮੌਜੂਦ ਸਨ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਰਕਾਰ ਬਣਨ ‘ਤੇ ਹੁਸ਼ਿਆਰਪੁਰ ਦੇ ਭਗਵਾਨ ਵਾਲਮੀਕ ਆਸ਼ਰਮ ਨੂੰ ਅੰਮ੍ਰਿਤਸਰ ਦੀ ਤਰਜ਼ ‘ਤੇ ਕਰਾਂਗੇ ਵਿਕਸਤ : ਤਲਵਾੜ
Next articleਬੰਗਾਲ, ਅਸਾਮ ਸਮੇਤ ਹੋਰ ਰਾਜਾਂ ਵਿੱਚ ਜਿੱਤ ਨੇ ਸਾਬਤ ਕੀਤਾ ਭਾਜਪਾ ਦਾ ਦੇਸ਼ ਵਿੱਚ ਕੋਈ ਬਦਲ ਨਹੀਂ : ਡਾ. ਰਮਨ ਘਈ