ਕਪੂਰਥਲਾ, (ਸਮਾਜ ਵੀਕਲੀ) (ਵਿਸ਼ੇਸ਼ ਪ੍ਰਤੀਨਿਧ)– ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਛੰਨਾ ਸ਼ੇਰ ਸਿੰਘ ਵਿਖੇ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਮਹਿੰਗਾ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਸਕੂਲ ਦੇ ਹੈਡ ਟੀਚਰ ਅਵਤਾਰ ਸਿੰਘ ਹੈਬਤਪੁਰ ਦੀ ਅਗਵਾਈ ਹੇਠ ਕੀਤਾ ਗਿਆ । ਇਸ ਦੌਰਾਨ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦਾ ਸਲਾਨਾ ਨਤੀਜਾ ਐਲਾਨਿਆ ਗਿਆ। ਇਸ ਮੌਕੇ ਤੇ ਗ੍ਰਾਮ ਪੰਚਾਇਤ ਛੰਨਾ ਸ਼ੇਰ ਸਿੰਘ ਅਤੇ ਸਕੂਲ ਮੈਨੇਜਮੈਂਟ ਕਮੇਟੀ ਨੇ ਸਾਂਝੇ ਤੌਰ ਤੇ ਚੰਗੀਆਂ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਨੰਨ੍ਹੇ ਮੁੰਨੇ ਬੱਚੇ ਜੋ ਕਿ ਯੂ ਕੇ ਜੀ ਜਮਾਤ ਪਾਸ ਕਰ ਗਏ ਸਨ ਦੀ ਗਰੈਜੂਏਸ਼ਨ ਸੈਰਾਮਨੀ ਦਾ ਵੀ ਆਯੋਜਨ ਕੀਤਾ ਗਿਆ। ਇਸ ਦੌਰਾਨ ਸਕੂਲ ਦੀ ਸਲਾਨਾ ਗਤੀਵਿਧੀਆਂ ਦੀ ਰਿਪੋਰਟ ਮੁੱਖ ਅਧਿਆਪਕ ਅਵਤਾਰ ਸਿੰਘ ਹੈਬਤਪੁਰ ਵੱਲੋਂ ਪੜ੍ਹੀ ਗਈ ।ਸਮਾਗਮ ਦੌਰਾਨ ਭਾਰਤ ਦੀ ਅੰਡਰ 16 ਦੀ ਕਬੱਡੀ ਵਿਦਿਆਰਥੀ ਜੋ ਕਿ ਇੰਗਲੈਂਡ ਵਿੱਚ ਹੋਏ ਕਬੱਡੀ ਕੱਪ ਵਿੱਚ ਪਹਿਲੇ ਨੰਬਰ ਤੇ ਰਹੀ ਟੀਮ ਵਿੱਚ ਖੇਡ ਕੇ ਸਿਮਰਨਜੀਤ ਕੌਰ ਪੁੱਤਰੀ ਬੋਹੜ ਸਿੰਘ ਤੇ ਅਰਸ਼ਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਨੂੰ ਵਾਪਸ ਪਰਤਣ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪਰਮਜੀਤ ਕੌਰ, ਜੋਗਿੰਦਰ ਸਿੰਘ ,ਮਲਕੀਤ ਸਿੰਘ ,ਗੁਰਮੀਤ ਸਿੰਘ ,ਗੁਰਨਾਮ ਸਿੰਘ ,ਸਤਨਾਮ ਸਿੰਘ, ਮੰਗਾ ਸਿੰਘ, ਬੋਹੜ ਸਿੰਘ, ਪ੍ਰੀਤਮ ਸਿੰਘ ਸਕੂਲ ਟੀਚਰ ਅਵਤਾਰ ਸਿੰਘ, ਰਛਪਾਲ ਸਿੰਘ ,ਪਰਮਵੀਰ ਕੌਰ ,ਨੀਲਮ ਕੁਮਾਰੀ ,ਮਨਪ੍ਰੀਤ ਕੌਰ ਆਦਿ ਤੋਂ ਇਲਾਵਾ ਬੱਚਿਆਂ ਦੇ ਮਾਪੇ ਐੱਸ ਐੱਮ ਸੀ ਮੈਂਬਰ ਤੇ ਪਿੰਡ ਦੀ ਪੰਚਾਇਤ ਦੇ ਪਤਵੰਤੇ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj