ਵਿਦਿਆਰਥੀ ਜ਼ਿੰਦਗੀ ਵਿਚ ਉਚੇਰੇ ਆਦਰਸ਼ਾਂ ਦੀ ਪ੍ਰਾਪਤੀ ਲਈ ਯਤਨਸ਼ੀਲ ਰਹਿਕੇ ਚੰਗੇਰੇ ਸਮਾਜ ਦੀ ਸਿਰਜਣਾ ਕਰਨ -ਭੁਪਿੰਦਰ ਸਿੰਘ
ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਨੇੜਲੇ ਪਿੰਡ ਪੱਮਣ ਦੇ ਸਰਕਾਰੀ ਐਲੀਮੈਂਟਰੀ ਸਕੂਲ ਬਲਾਕ ਮਸੀਤਾਂ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਮੁੱਖ ਮਹਿਮਾਨ ਭੁਪਿੰਦਰ ਸਿੰਘ ਬੀਪੀਈਓ ਅਤੇ ਵਿਸ਼ੇਸ਼ ਮਹਿਮਾਨ ਰਸ਼ਪਾਲ ਸਿੰਘ ਵੜੈਚ ਸੂਬਾ ਪ੍ਰਧਾਨ ਈਟੀਟੀ ਯੂਨੀਅਨ, ਨੇ ਸਕੂਲ ਵਿੱਚ ਵੱਖ ਵੱਖ ਖੇਤਰਾਂ ਚ ਅੱਵਲ ਆਉਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਉਹਨਾਂ ਨੇ ਆਪਣੇ ਭਾਸ਼ਣ ਵਿਚ ਹੋਣਹਾਰ ਵਿਦਿਆਰਥੀਆਂ ਦੀਆਂ ਪੜ੍ਹਾਈ , ਖੇਡਾਂ ਅਤੇ ਸਭਿਆਚਾਰਕ ਸਰਗਰਮੀਆਂ ਦੇ ਖੇਤਰ ਵਿਚ ਕੀਤੀਆਂ ਵੱਡੀਆਂ ਪ੍ਰਾਪਤੀਆਂ ਦੀ ਪ੍ਰਸੰਸਾ ਕੀਤੀ ਤੇ ਕਿਹਾ ਕਿ ਪੱਮਣ ਸਕੂਲ ਨੇ ਹਰ ਪੱਖੋਂ ਆਪਣਾ ਮਿਆਰ ਉਂਚਾ ਬਣਾਈ ਰੱਖਿਆ ਹੈ। ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਬਹੁਤ ਹੀ ਪ੍ਰੇਰਨਾਮਈ ਅੰਦਾਜ਼ ਵਿਚ ਕਿਹਾ ਕਿ ਉਹ ਜ਼ਿੰਦਗੀ ਵਿਚ ਉਚੇਰੇ ਆਦਰਸ਼ਾਂ ਦੀ ਪ੍ਰਾਪਤੀ ਲਈ ਯਤਨਸ਼ੀਲ ਰਹਿਕੇ ਚੰਗੇਰੇ ਸਮਾਜ ਦੀ ਸਿਰਜਣਾ ਕਰਨ ਵਿੱਚ ਯੋਗਦਾਨ ਪਾਉਣ ।
ਐਚ ਟੀ ਕੁਲਦੀਪ ਠਾਕੁਰ, ਸ਼ਮੀਮ ਭੱਟੀ, ਸਰਬਜੀਤ ਸਿੰਘ, ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ।
ਬੱਚਿਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਸ਼ ਨੇ ਖੂਬ ਸਮਾਂ ਬੱਣਿਆ। ਇਸ ਮੋਕੇ ਕਸ਼ਮੀਰ ਸਿੰਘ ਸੋਨੀ ਸਰਪੰਚ, ਸੁਸ਼ੀਲ ਮਹਿਪਾਲ ਪੰਚ, ਗੁਰਚਰਨ ਸਿੰਘ ਯੂਏਈ, ਪਰਮਜੀਤ ਸਿੰਘ, ਮਹਿੰਗਾ ਸਿੰਘ, ਰਘੁਬੀਰ ਮਹੀਪਾਲ, ਦੀਦਾਰ ਸਿੰਘ, ਮਲਕੀਤ ਸਿੰਘ, ਸ਼ਿੰਗਾਰਾ ਸਿੰਘ, ਹਰਜੀਤ ਸਿੰਘ, ਸੁਭਾਸ਼ ਮਹੀਪਾਲ, ਨਿਰਮਲ ਸਿੰਘ, ਸੀਐਚਟੀ ਵੀਨੂ ਸੇਖੜੀ, ਐਚ ਟੀ ਗੁਲਜਿੰਦਰ ਕੌਰ, ਐਚਟੀ ਕੁਲਦੀਪ ਠਾਕੁਰ, ਰਾਜਵਿੰਦਰ ਕੌਰ ਅਮਾਨੀਪੁਰ, ਬਲਜੀਤ ਸਿੰਘ ਡੋਲਾ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ,ਕੁਲਵੰਤ ਕੌਰ ਮਸੀਤਾ, ਮਨਜੀਤ ਦਾਸ,ਰਾਜ ਕੁਮਾਰ ਸੀਐਚਟੀ, ਬਲਜਿੰਦਰ ਸਿੰਘ ਸੀਐਚਟੀ, ਹਰਮਿੰਦਰ ਸਿੰਘ ਬੀਐਮਟੀ, ਰਾਜੂ ਜੈਨਪੁਰੀ, ਰਾਜਵਿੰਦਰ ਕੌਰ, ਕੁਲਵੰਤ ਕੌਰ ਆਗਣਵਾੜੀ ਵਰਕਰ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly