ਕਪੂਰਥਲਾ, ( ਕੌੜਾ)– ਫੂਡ ਸੇਫ਼ਟੀ ਐਂਡ ਸਟੈਂਡਰਡ ਅਥਾਰਿਟੀ ਆਫ਼ ਇੰਡੀਆਂ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਧਾਲੀਵਾਲ ਦੋਨਾਂ ਦੇ ਸਕੂਲ ਵਿੱਚ ਬੱਚਿਆਂ ਨੂੰ ਦਿੱਤੇ ਜਾ ਰਹੇ ਮਿਡ-ਡੇ-ਮੀਲ ਦੇ ਖਾਣੇ ਲਈ ਸਾਫ਼ ਸੁਥਰਾਂ ਤੇ ਪੋਸਟਿਕ ਭੋਜਨ ਦੇਣ ਸੰਬੰਧੀ ਨਿਯਮਾਂ ਤੇ ਸ਼ਰਤਾਂ ਨੂੰ ਪੂਰਾ ਕਰਨ ਅਤੇ ਸਕੂਲ ਦੀ ਰਸੋਈ ਦੀ ਗਰੇਡੇਸ਼ਨ ਕਰਦੇ ਹੋਏ ਸਕੂਲ ਨੂੰ ਸਨਮਾਨ ਪਰਮਾਨ ਪੱਤਰ ਜਾਰੀ ਕੀਤਾ ਹੈ । ਇਸ ਤੋਂ ਇਲਾਵਾ ਸਕੂਲ ਵੱਲੋਂ ਹੈੱਡ ਟੀਚਰ ਸ. ਗੁਰਮੁਖ ਸਿੰਘ ਦੀ ਅਗਵਾਈ ਵਿੱਚ ਕਰਵਾਇਆਂ ਗਈਆਂ ਈਟ ਰਾਇਟ ਸਕੂਲ ਗਤੀਵਿਧੀਆਂ ਲਈ ਵੀ ਸਨਮਾਨਿਤ ਕੀਤਾ ਗਿਆ ਹੈ ।
ਇਸ ਸੰਬੰਧੀ ਮਾਨਯੋਗ ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਵੱਲੋਂ ਸ੍ਰੀਮਤੀ ਦਲਜੀਤ ਕੌਰ ਜ਼ਿਲ੍ਹਾ ਸਿੱਖਿਆਂ ਅਫ਼ਸਰ ਸੈਕੰਡਰੀ , ਸ੍ਰੀਮਤੀ ਨੰਦਾ ਧਵਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ , ਫੂਡ ਸੈਫ਼ਟੀ ਅਫ਼ਸਰ ਸ੍ਰੀਮਤੀ ਪ੍ਰਭਜੋਤ ਕੌਰ ਅਤੇ ਸੰਜੀਵ ਕੁਮਾਰ ਬੀ.ਪੀ.ਈ.ਓ ਕਪੂਰਥਲਾ-2 ਦੀ ਮੋਜੂਦਗੀ ਵਿੱਚ ਧਾਲੀਵਾਲ ਸਕੂਲ ਦੇ ਹੈੱਡ ਟੀਚਰ ਗੁਰਮੁਖ ਸਿੰਘ ਨੂੰ ਸਨਮਾਨ ਪੱਤਰ ਦਿੱਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly