ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਮਿਆਰੀ ਸਿਹਤ ਤੇ ਸਿੱਖਿਆ ਦੇਣੀ ਹਰ ਸਰਕਾਰ ਦਾ ਪ੍ਰਮੁੱਖ ਅਜੰਡਾ ਹੋਣਾ ਚਾਹੀਦਾ।ਇਹਨਾਂ ਦੋਨੋਂ ਵਿਸ਼ਿਆਂ ਦੀ ਗੱਲ ਕੋਈ ਨਹੀਂ ਕਰਦਾ, ਨਾ ਸਰਕਾਰਾਂ ਤੇ ਨਾ ਜੰਨਤਾ? ਜਦੋਂ ਕੇ ਇਹਨਾਂ ਬਿਨਾਂ ਕਿਸੇ ਦਾ ਵੀ ਨਹੀਂ ਸਰਦਾ। ਹਾਂ ਹਸਪਤਾਲ ਬਹੁਤ ਖੁੱਲੀ ਜਾਂਦੇ ਆ, ਸਰਕਾਰੀ ਵੀ ਪ੍ਰਾਈਵੇਟ ਵੀ..ਪਰ ਹੈ ਸੱਭ ਅਧੂਰੇ। ਕਿਤੇ ਮੈਡੀਸਨ ਵਾਲਾ ਡਾਕਟਰ ਹੈ ਨਹੀਂ ਕਿਤੇ ਸਰਜਨ ਹੈ ਨਹੀਂ ਆਦਿ।ਸਰਕਾਰ ਨੇ ਹਰ ਪਿੰਡ ਹਰ ਮੁਹੱਲੇ ਕਲੀਨਿਕ ਖੋਲਤੇ, ਕੀ ਫਾਇਦਾ? ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰਦਾ ਇੱਥੇ ਕਈ ਹਸਪਤਾਲ ਇਦਾਂ ਦੀ ਜਗ੍ਹਾ ਤੇ ਹਨ ਜਿੱਥੇ ਆਮ ਆਦਮੀ ਦਿਨੇ ਜਾਣ ਤੋਂ ਘਬਰਾਦਾਂ ਫੇਰ ਓਥੇ ਰਾਤ ਨੂੰ ਐਮਰਜੰਸੀ ਵੇਲੇ ਕਿਦਾਂ ਮਰੀਜ਼ ਲੈਕੇ ਜਾਉ। ਜੇ ਕਰ ਸਰਕਾਰ ਦੂਰ ਦਰਾਡੇ ਦੇ ਸਿਹਤ ਸੈਂਟਰਾਂ ਨੂੰ ਫਸਟ ਏਡ ਸੈਂਟਰ /ਰੈਫਰਲ ਸੈਂਟਰ ਚੋਂ ਬਦਲ ਦੇਵੇ। ਉਥੋਂ ਦਾ ਵਾਧੂ ਸਟਾਫ਼ ਅਤਿ ਜਰੂਰੀ ਸੈਂਟਰ ਤੇ ਭੇਜ ਦਿੱਤਾ ਜਾਵੇ। ਸਰਕਾਰ ਇੱਕ ਕੰਮ ਕਰ ਦੇਵੇ, ਇਹ ਸਾਰਾ ਖਿਲਾਰਾ ਸਮੇਟ ਕੇ ਜ਼ਿਲ੍ਹੇ ਦੇ ਹਸਪਤਾਲ ਨੂੰ ਮਲਟੀ ਸਪੈਸ਼ਲਿਸਟ ਬਣਾ ਦੇਵੇ। ਜਿੱਥੇ ਇਹ ਯਕੀਨੀ ਹੋਵੇ ਕੇ ਤੁਸੀਂ ਜਦੋਂ ਵੀ ਜਾਵੋ ਤੁਹਾਨੂੰ ਇਹ ਨਾ ਮਹਿਸੂਸ ਹੋਵੇ ਕਿ ਲੇਡੀ ਡਾਕਟਰ ਮਿਲੂ ਕੇ ਨਹੀਂ, ਸਰਜਰੀ ਹੋਊ ਕੇ ਨਹੀਂ,ਐਕਸਰੇ ਹੋਊ ਕੇ ਨਹੀਂ, ਟੈਸਟ ਹੋਣਗੇ ਕੇ ਨਹੀਂ, ਲੋਕਾਂ ਦੇ ਮਨਾ ਵਿੱਚ ਦਿਨ ਰਾਤ ਦਾ ਫਰਕ ਖਤਮ ਹੋ ਜਾਵੇ। ਇਸ ਨਾਲ ਸਟਾਫ਼ ਦੀ ਕਮੀ, ਮਸ਼ੀਨਾਂ ਦੀ ਕਮੀ ਤੇ ਹੋਰ ਸਹੂਲਤਾਂ ਦੀ ਕਮੀ ਖਤਮ ਹੋ ਜਾਉ।ਖਰਚਾ ਵੀ ਘੱਟ ਜਾਉ। ਸਿੱਖਿਆ ਨੂੰ ਨਿੱਤ ਜੀਵਨ ਵਿੱਚ ਕੰਮ ਆਉਣ ਵਾਲੀ ਹੋਣਾ ਚਾਹੀਦਾ। ਬੱਚਿਆਂ ਦੀ ਜਨਰਲ ਨੌਲਿਜ ਵਧਾਓ, ਇੱਕ ਵਿਸ਼ਾ ਇਦਾਂ ਦਾ ਹੋਵੇ ਕੇ ਉਸ ਨੂੰ ਬੈਂਕ ਵਾਰੇ, ਡਾਕਖਾਨੇ ਵਾਰੇ, ਰੇਲਵੇ ਵਾਰੇ, ਆਵਾਜਾਈ ਦੇ ਨਿਝਮਾਂ ਵਾਰੇ, ਪੁਲਿਸ ਸਟੇਸ਼ਨ ਵਾਰੇ ਅਤੇ ਹਰ ਨਾਗਰਿਕ ਦੇ ਮੌਲਿਕ ਅਧਿਕਾਰਾਂ ਵਾਰੇ ਦੱਸਿਆ ਜਾਵੇ। ਗ੍ਰੇਜੂਏਟ ਲੋਕਾਂ ਨੂੰ ਵੀ ਕਈ ਵਾਰ ਆਮ ਫਾਰਮ ਨਹੀਂ ਭਰਨੇ ਆਉਂਦੇ। ਜੇ ਕਰ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦਾ ਸਲੇਬਸ ਇੱਕ ਹੋ ਜਾਵੇ, ਫੇਰ ਕੋਈ ਪ੍ਰਾਈਵੇਟ ਪੜ੍ਹੇ ਜਾਂ ਸਰਕਾਰੀ ਸਕੂਲ,ਪਾੜ੍ਹਾ ਖਤਮ ਹੋ ਜਾਉ। ਅਕਸਰ ਇਹ ਸਮਝਿਆ ਜਾਂਦਾ ਕੇ ਗਰੀਬ ਸਰਕਾਰੀ ਸਕੂਲਾਂ ਚੋਂ ਅਤੇ ਅਮੀਰ ਪ੍ਰਾਈਵੇਟ ਸਕੂਲਾਂ ਵਿੱਚ ਬੱਚੇ ਪੜ੍ਹਾਓਂਦੇ ਹਨ। ਜਿਸ ਨਾਲ ਬੱਚਿਆਂ ਚੋਂ ਹੀਣ ਭਾਵਨਾ ਆਓਂਦੀ ਆ, ਜੋ ਬੱਚਿਆਂ ਦੇ ਦਿਮਾਗ਼ੀ ਵਿਕਾਸ ਤੇ ਅਸਰ ਪਾਉਂਦੀ ਹੈ।ਕਿਤਾਬਾਂ ਹਰ ਸਾਲ ਨਾ ਬਦਲੀਆਂ ਜਾਣ ਉਹਨਾਂ ਦੀ ਮੰਨਿਆਦ ਘਟੋ ਘੱਟ ਦੱਸ ਸਾਲ ਹੋਵੇ, ਤਾਂ ਕੇ ਆਪਸ ਵਿੱਚ ਭੈਣ ਭਰਾ ਵਰਤ ਸਕਣ।ਜਿਸ ਨਾਲ ਪ੍ਰੀਵਾਰਕ ਅਤੇ ਭਾਈਚਾਰਕ ਸਾਂਝ ਵਧੇਗੀ। ਵਿਦਿਆ ਸੱਸਤੀ ਹੋਵੇਗੀ। ਕਿਤਾਬਾਂ ਕਾਪੀਆਂ ਦੇ ਮਾਫੀਏ ਨੂੰ ਨੱਥ ਪਓਗੀ। ਜੇ ਸਰਕਾਰ ਨੇ ਮੁਫ਼ਤ ਕਰਨਾ ਤਾਂ ਸਿਹਤ ਸਹੂਲਤਾਂ ਤੇ ਮੁੱਢਲੀ ਸਿਖਿਆ ਮੁਫ਼ਤ ਕਰੇ
ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ
ਆਦਰਸ਼ ਸੋਸ਼ਲ ਵੈਲਫ਼ੇਅਰ ਸੋਸਾਇਟੀ ਪੰਜਾਬ ਰਜਿ.
ਸਰਕਾਰ ਨੂੰ ਪੜ੍ਹਾਈ ਅਤੇ ਸ਼ਹਿਤ ਸਹੂਲਤਾਂ ਬਿਲਕੁਲ ਮੁਫਤ ਦੇਣੀਆਂ ਚਾਹੀਦੀਆਂ ਹਨ –ਡਾ ਹਰੀ ਕ੍ਰਿਸ਼ਨ ਬੰਗਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


