“ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰਨ ਦੀ ਨੀਤੀ ਲੋਕ ਵਿਰੋਧੀ: ਡਾ: ਗਾਂਧੀ”

● ਨਿੱਜੀਕਰਨ ਦੀ ਨੀਤੀ ਕਾਰਪੋਰੇਟ ਘਰਾਣਿਆਂ ਦੀਆਂ ਨਿੱਜੀ ਯੂਨੀਵਰਸਿਟੀਆਂ ਦੇ ਹਿਤਾਂ ਅਨੁਸਾਰ
● ਆਰ.ਐਸ. ਐਸ. ਦੇ ਗਲਬੇ ਰਾਹੀਂ ਫਿਰਕੂ ਵਿਚਾਰਧਾਰਾ ਦੇ ਦਬਦਬੇ ਦੀ ਵੱਡੀ ਸਾਜਸ਼
ਪਟਿਆਲਾ (ਸਮਾਜ ਵੀਕਲੀ)  (ਰਮੇਸ਼ਵਰ ਸਿੰਘ) ਅੱਜ ਪਟਿਆਲਾ ਵਿਖੇ ਡਾ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਦੀ ਅਗਵਾਈ ਵਿੱਚ   ਕਾਂਗਰਸ ਪਾਰਟੀ ਦੇ ਵਿਦਿਆਰਥੀ ਵਿੰਗ ਐਨ. ਐਸ. ਯੂ. ਆਈ. ਦੇ ਸੂਬਾ ਜਰਨਲ ਸਕੱਤਰ ਅਨੀਸ਼ ਕਾਂਸਲ ਵਲੋਂ ਅਯੋਜਿਤ ਕੀਤੀ ਪ੍ਰੈੱਸ ਕਾਨਫਰੰਸ  ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਲੱਗਭਗ ਸਦੀ ਪੁਰਾਣੇ ਨਾਮੀਂ ਤੇ ਮਜਬੂਤ ਢਾਂਚੇ ਵਾਲੇ ਅੱਠ ਸਰਕਾਰੀ ਕਾਲਜਾਂ ਨੂੰ ਖੁਦਮੁਖਤਿਆਰੀ ਦੇ ਨਾਂ ਤੇ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਅਤੇ ਨਿੱਜੀਕਰਨ ਦੀਆਂ ਕੋਸ਼ਿਸ਼ਾਂ ਦਾ ਜੋਰਦਾਰ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਡਾਕਟਰ ਗਾਂਧੀ ਨੇ ਕਿਹਾ ਇਹ ਗਰੀਬਾਂ ਦੇ ਬੱਚਿਆਂ ਨੂੰ ਪੜਾਈ ਤੋਂ ਵਾਂਝੇ ਕਰਨ ਦੀ ਘਿਨਾਉਣੀ ਸਾਜ਼ਿਸ਼ ਹੈ। ਉਹਨਾਂ ਕਿਹਾ ਇਸ  ਦਾ ਮਕਸਦ  ਇਹਨਾਂ ਵਕਾਰੀ ਸਿਖਿਆ ਸੰਸਥਾਵਾਂ ਵਿਚ ਆਰ. ਐਸ. ਐਸ. ਦੀ ਵਿਚਾਰਧਾਰਾ ਵਾਲੇ ਪ੍ਰੋਫੈਸਰਾਂ ਦੀ ਭਰਤੀ ਕਰਕੇ ਫਿਰਕੂ ਵਿਚਾਰਧਾਰਾ ਦਾ ਦਬਦਬਾ ਕਾਇਮ ਕਰਨਾ ਵੀ ਹੈ।
ਇਸ ਮੌਕੇ ਐਨ. ਐਸ. ਯੂ. ਆਈ. ਦੇ ਜਰਨਲ ਸਕੱਤਰ ਅਨੀਸ਼ ਕਾਂਸਲ ਨੇ ਸੰਬੋਧਨ ਕਰਦੇ ਹੋਏ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਸਰਕਾਰਾਂ ਇੱਕ ਪਾਸੇ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਮਾਲਕਾਂ ਨੂੰ ਰਾਜ ਸਭਾ ਵਿੱਚ ਭੇਜਕੇ ਸਿਖਿਆ ਖੇਤਰ ਵਿੱਚ ਨਿੱਜੀ ਖੇਤਰ ਪੱਖੀ ਨੀਤੀਆਂ ਨੂੰ ਲਿਆ ਰਹੀ ਹੈ ਤੇ ਹੁਣ ਉਹਨਾਂ ਦੇ ਹਿਤਾਂ ਦੀ ਪੂਰਤੀ ਲਈ ਨਿੱਜੀਕਰਨ ਦੇ ਰਾਹ ਚੱਲ ਪਈ ਹੈ।
ਸ਼੍ਰੀ ਕਾਂਸਲ ਨੇ ਕਿਹਾ ਸਰਕਾਰ ਦਾ ਸਿਖਿਆ ਮਾਡਲ ਨੰਗਾ ਹੋ ਗਿਆ ਹੈ। 64 ਕਾਲਜਾਂ ਵਿੱਚ ਸਿਰਫ਼ 157 ਪ੍ਰੋਫੈਸਰ ਪੜਾ ਰਹੇ ਹਨ ਤੇ ਸਿਰਫ 38 ਪ੍ਰਿੰਸੀਪਲ ਕੰਮ ਕਰ ਰਹੇ ਹਨ। ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ  2033 ਪੋਸਟਾਂ ਖਾਲੀ ਪਈਆਂ ਹਨ।
ਇਸ ਮੌਕੇ ਪੰਜਾਬ ਕਾਂਗਰਸ ਦੇ ਸਾਬਕਾ ਜਰਨਲ ਸਕੱਤਰ ਸ਼੍ਰੀ ਲਖਵਿੰਦਰ ਸਿੰਘ ਭਿੰਡਰ, ਸੀਨੀਅਰ ਆਗੂ ਡਾ ਨਰਿੰਦਰ ਸਿੰਘ ਸੰਧੂ, ਸੀਨੀਅਰ ਮਹਿਲਾ ਆਗੂ ਐਡਵੋਕੇਟ ਹਰਮੀਤ ਬਰਾੜ ਵੀ ਮੌਜੂਦ ਸਨ।  ਬੁਲਾਰਿਆਂ ਨੇ ਮੰਗ ਕੀਤੀ ਕਿ ਜੇਕਰ ਸਰਕਾਰ ਨੇ ਇਹ ਲੋਕ ਵਿਰੋਧੀ ਨੀਤੀ ਰੱਦ ਨਾ ਕੀਤੀ ਤਾਂ ਵਿਸ਼ਾਲ ਜਨਤਕ ਲਹਿਰ ਖੜੀ ਕੀਤੀ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਕੰਗਣਾ ਰਨਾਉਤ ਨੇ “ਐਮਰਜੈਂਸੀ” ਫਿਲਮ ਸਿਰਫ ਸਿੱਖਾਂ ਦੇ ਹਿਰਦੇ ਵਲੂੰਧਰਣ ਲਈ ਬਣਾਈ,ਇਸ ਨੂੰ ਸੈਂਸਰ ਕਰੇ ਬੈਨ – ਕਿਸਾਨ ਆਗੂ ਸੁੱਖ ਗਿੱਲ ਮੋਗਾ
Next articleਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਉਤਸਵ