ਫ਼ਰੀਦਕੋਟ (ਸਮਾਜ ਵੀਕਲੀ) ਅੱਜ ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ ( ਰਜਿ) ਫ਼ਰੀਦਕੋਟ ਵੱਲੋ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਵਿਚ ਐਨ.ਐਸ.ਐਸ ਵਿਭਾਗ ਦੇ ਵਿਸੇਸ਼ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਾਇਆਂ ਗਿਆਂ।ਜਿਸ ਵਿੱਚ ਵਿਸੇਸ਼ ਤੌਰ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ ਜੀ ਪਹੁੰਚੇ।ਓਨਾਂ ਖੂਨਦਾਨੀਆਂ ਦੀ ਹੌਸਲਾ ਅਫ਼ਜਾਈ ਕੀਤੀ। ਇਸ ਸਮੇ ਕਾਲਜ ਦੇ ਪ੍ਰਿੰਸੀਪਲ ਤੇ ਸਮੂਹ ਸਟਾਫ ਵੱਲੋ ਬਣਦਾ ਯੋਗਦਾਨ ਪਾਇਆਂ ਗਿਆਂ। ਇਹ ਜਾਣਕਾਰੀ ਪ੍ਰੈਸ ਨਾਲ ਸੁਸਾਇਟੀ ਦੇ ਪ੍ਰੈਸ ਸਕੱਤਰ ਸ਼ਿਵਨਾਥ ਦਰਦੀ ਨੇ ਸਾਂਝੀ ਕੀਤੀ। ਇਸ ਸਮੇਂ ਸੁਸਾਇਟੀ ਦੇ ਜਰਨਲ ਸਕੱਤਰ ਸੁਖਵੀਰ ਸਿੰਘ ਰੱਤੀ ਰੋੜੀ, ਸਵਰਾਜ ਸਿੰਘ ਬਰਾੜ ਸਟੋਕ ਮੈਨੇਜਰ, ਅੰਮ੍ਰਿਤ, ਓਮਕਾਰ ਸਿੰਘ,ਜੈਦੀਪ ਤੇ ਪ੍ਰੋ ਹਿਮਾਸ਼ੂ ਅਤੇ ਐਨ.ਐਸ.ਐਸ ਵਿਭਾਗ ਦਾ ਸਮੂਹ ਸਟਾਫ ਹਾਜਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj