(ਸਮਾਜ ਵੀਕਲੀ)
ਪਹਿਲੀ ਤੱਕਣੀ ‘ਚ ਉਦੋਂ ਮੈਂਨੂੰ ਸੀ ਬੜਾ ਖੌਫ਼ ਹੋ ਗਿਆ ।
ਨਵੇਂ ਵਿਚਾਰਾਂ ਨੂੰ ਅਪਨਾਉਣ ਵਿੱਚ ਹੋਸ਼ ਖੋਹ ਗਿਆ ।
ਮੈਨੂੰ ਤੇਰਾ ਹੌਲ ਫਿਕਰ ਸੀ,ਮੈਨੂੰ ਬੜੀ ਤੇਰੀ ਆਸ ਸੀ,
ਕੋਈ ਛੱਡਣਾ ਤੇ ਹੋਰ ਲੈਣਾ,ਭਰ ਭਰ ਹੰਝੂ ਚੋਅ ਗਿਆ।
ਧੁੰਦੀਲੀ ਨਜ਼ਰੇ ਨਾ ਪੜ੍ਹ ਹੋਇਆ ਨਵੇਂ ਹੋਣੇ ਸਕੂਨ ਨੂੰ,
ਪਹਿਲੀ ਬਾਰੀ ਵਾਲਾ ਬੂਹਾ,ਬਿਨ ਦੱਸੇ ਹੀ ਢੋ ਗਿਆ।
ਮੈਂ ਕੀ ਸਮਝੂੰ ਅਣਜਾਣਾ ਜ਼ਿੰਦਗੀ ਮੰਜ਼ਲਾਂ ਲਈ ਹੁੰਦੀ,
ਪਰ ਭਾਰ ਢੋਣ ਲਾਡਲੇ ਪਸ਼ੂ ਵਾਂਗ ਨੀਵਾਂ ਭੌਂਅ ਗਿਆ !
ਚਲੋ ਤੋਰਦੇ ਹਾਂ ਘਰ,ਬਹਿੰਦੇ ਵਿੱਚ ਨਵੇਂ ਵੱਡੇ ਪ੍ਰੀਵਾਰ,
ਹੈਰਾਨੀ ਕਿ ਬੈਠਕ ‘ਚ ਮੇਰਾ ਕਾਫੀ ਲਹੂ ਚੋਅ ਗਿਆ !
ਪਹਿਲੇ ਜ਼ਿਕਰ ਉੱਤੇ ਮੈਂ ਤਲਾਕ ਅਸਤੀਫਾ ਦੇ ਆਇਆ,
ਨਵ-ਰੂਹ ਹਰ ਮਿਲੀ,ਦੇਖਦੇ ਪਾਰਾ ਜੰਮਕੇ ਖਲੋ ਗਿਆ,
ਦੇਖਦਾ ਸੀ ਲੋਆਂ ਭਰੀਆਂ ਹੋਰ ਰੱਜ ਮਘਦੀਆਂ ਸੂਰਤਾਂ,
ਪਰ ਮੈਂ ਚਾਨਣੇ ਹੁਸਨ ਤੋਂ ਜਿਵੇਂ ਕਦਮ ਹੀ ਲੁਕੋ ਗਿਆ!
ਲਹੂ ਚੜ੍ਹਤ ਵਾਲਾ ਜੋ ਉਮਰਾਂ ਤੋਂ ਸਾਂਭ ਨਹੀਂਓਂ ਹੁੰਦਾ ਵੇ,
ਇੱਕ ਸਿਆਣਾ ਇੱਦਾਂ ਕਹਿੰਦਾ ਹੀ ਨਬਜ਼ ਟੋਹ ਗਿਆ ।
ਵੈਦਾਂ ਹਕੀਮਾਂ ਕੋਲ ਐਨੀ ਸਾਰੀ ਵਿਹਲ ਤਾਂ ਕਦੋਂ ਹੋਵੇ,
ਮੈਂ ਤਾਂ ਓਸ ਨਵੀਂ ਸੁਹਾਗ ਰੁੱਤ ਨੂੰ ਹੀ ਗਲ਼ੇ ਛੋਹ ਗਿਆ !
ਐ ਮੁਹੱਬਤ,ਸਫਿਆਂ ਦੀ ਕਦੇ ਦੇਣਦਾਰ ਨਹੀਂਓਂ ਹੁੰਦੀ,
ਤੰਗ ਇਰਾਦਿਆਂ ‘ਚੋਂ ਮੇਰਾ ਹੁਸਨ ਔਹ ਔਹ ਗਿਆ !
ਸੁਖਦੇਵ ਸਿੱਧੂ……
ਸੰਪਰਕ ਨੰਬਰ – 9888633481 .