ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਸੇਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੱਗਰਾਂ, ਹੁਸ਼ਿਆਰਪੁਰ ਵਿਖੇ ‘ ਗੋਪਾਲ ਕ੍ਰਿਸ਼ਨ ਅਰੋੜਾ` ਨੇ ਬਤੌਰ ਪ੍ਰਿੰਸੀਪਲ ਕਾਰਜਭਾਰ ਸੰਭਾਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਐਮ.ਡੀ. ‘ਸ਼੍ਰੀ ਡਾ. ਅਸ਼ੀਸ਼ ਸਰੀਨ` ਨੇ ਦੱਸਿਆ ਕਿ ਗੋਪਾਲ ਕ੍ਰਿਸ਼ਨ ਅਰੋੜਾ ਬੀ.ਐਸ.ਸੀ. ਮੈਡੀਕਲ, ਬੀ.ਐੱਡ ਦੇ ਨਾਲ ਸਿੱਖਿਆ ਖੇਤਰ ਵਿੱਚ 32 ਸਾਲ ਦਾ ਤਜਰਬਾ ਰੱਖਦੇ ਹਨ ਅਤੇ ਇਹਨਾਂ ਦੇ ਤਜਰਬੇ ਨਾਲ ਸੇਂਟ ਕਬੀਰ ਪਬਲਿਕ ਸੀ.ਸੰ. ਸਕੂਲ ਹੋਰ ਨਵੀਆਂ ਉਚਾਈਆਂ ਨੂੰ ਛੂਏਗਾ। ਸਕੂਲ ਸਟਾਫ ਅਤੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਵਜੋਂ ਨਿਯੁਕਤ ਸ਼੍ਰੀ ਗੋਪਾਲ ਕਿਸ਼ਨ ਜੀ ਦਾ ਨਿੱਘਾ ਸੁਆਗਤ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly