ਅਲਵਿਦਾ (ਸੁਰਜੀਤ ਪਾਤਰ)

ਖੁਸ਼ੀ ਮੁਹੰਮਦ 'ਚੱਠਾ'
         (ਸਮਾਜ ਵੀਕਲੀ)
ਉਹ ਗਜ਼ਲਾਂ ਦਾ ਪਾਤਰ ਉਹ ਗੀਤਾਂ ਦਾ ਪਾਤਰ
ਉਹ ਸਾਹਿਤ ਨਾ’ ਜੁੜੀਆਂ ,  ਪ੍ਰੀਤਾਂ ਦਾ ਪਾਤਰ
ਕੀ ਕਿੱਸੇ – ਕਹਾਣੀ , ਕੀ ਕਵਿਤਾ , ਕੀ ਨਜ਼ਮਾਂ
ਉਹ ਰਸਮ ਏ ਰਿਵਾਜ਼ਾਂ, ਉਹ ਰੀਤਾਂ ਦਾ ਪਾਤਰ
ਉਹ  ਹਵਾ ਵਿੱਚ ਲਿਖੇ ਹੋਏ ਹਰਫਾਂ  ਦੇ  ਵਰਗਾ
ਉਹ ਲਫਜ਼ਾਂ ਦੀ ਦਰਗਾਹ ਦੀਆਂ ਝੀਤਾਂ ਦਾ ਪਾਤਰ
ਸੀ  ਸਾਹਿਤ – ਏ – ਪੰਜਾਬੀ  ਦਾ ਚਮਕਦਾ ਤਾਰਾ
“ਖੁਸ਼ੀ” ਬਣ  ਗਿਆ ਟੁੱਟ ਕੇ ,  ਅਤੀਤਾਂ ਦਾ ਪਾਤਰ
ਖੁਸ਼ੀ ਮੁਹੰਮਦ ‘ਚੱਠਾ’

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਰਜੀਤ ਪਾਤਰ ਜੀ ਨੂੰ ਮਿੱਠੀ ਸਰਧਾਂਜਲੀ
Next articleਸੀ.ਬੀ.ਐੱਸ.ਈ ਦਸਵੀਂ/ਬਾਰਵੀਂ ਦੇ ਆਏ ਨਤੀਜਿਆਂ ਵਿੱਚ ਛਾਏ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦੇ ਵਿਦਿਆਰਥੀ।